ਧਾਰੀਵਾਲ, 11 ਜੁਲਾਈ (ਸਵਰਨ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਹਸਪਤਾਲ ਧਾਰੀਵਾਲ ਵਿਖੇ ਛਾਤੀ ਦੀਆਂ ਹਰ ਪ੍ਰਕਾਰ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਅਤੇ ਦਵਾਈ ਦਾ ਕੈਂਪ ਅੱਜ 12 ਜੁਲਾਈ ਨੂੰ ਸਵੇਰੇ 10 ਵਜੇ ਲੱਗੇਗਾ। ਡਾ. ਸੁਰਿੰਦਰ ਸਿੰਘ ਸਾਂਤ ਨੇ ਦੱਸਿਆ ਕਿ ਕੈਂਪ ਵਿਚ ਮਾਹਿਰ ਡਾ. ਚੇਤਨ ਕੁਮਾਰ ਐਮ.ਬੀ.ਬੀ.ਐਸ., ਐਮ.ਡੀ. ਮਰੀਜ਼ਾਂ ਦੀ ਜਾਂਚ ਕਰਨਗੇ।