ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਨਵੇਂ ਬਣੇ ਨਹਿਰ ਦੇ ਪੁਲ ’ਤੇ ਰੇਲਿੰਗ ਲਗਾਉਣ ਦੀ ਮੰਗ, ਕਿਸੇ ਵੇਲੇ ਵੀ ਵਾਪਰ ਸਕਦਾ ਹਾਦਸਾ

Ad Position 21
No active advertisement
ਅਜੀਤ ਡੈਸਕ 13-07-2026

ਹਰਚੋਵਾਲ, 12 ਜੁਲਾਈ (ਢਿੱਲੋਂ, ਭਾਮ)-ਪੰਜਾਬ ਸਰਕਾਰ ਨੇ ਜਿੱਥੇ ਨਹਿਰਾਂ ਦੀ ਖੁਦਾਈ ਕਰਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ। ਲੋਕਾਂ ਦੀਆਂ ਜਮੀਨਾਂ ਤੱਕ ਪਾਣੀ ਪਹੁੰਚ ਰਿਹਾ ਹੈ, ਪਰ ਇਸ ਦੇ ਦੂਜੇ ਪਾਸੇ ਹਰਚੋਵਾਲ ਤੋਂ ਕੀੜੀ ਮਿੱਲ ਨੂੰ ਜਾਂਦੇ ਮੇਨ ਰੋਡ ਵੱਲ ਦੀ ਲੰਘਦੀ ਛੋਟੀ ਨਹਿਰ ਜੋ ਨਵੀਂ ਬਣੀ ਹੈ, ਉਸ ਦੇ ਪੁਲ ’ਤੇ ਰੇਲਿੰਗ ਨਾ ਹੋਣ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਰਣਯੋਧ ਸਿੰਘ ਪੱਡਾ, ਬਾਬਾ ਦਲਬੀਰ ਸਿੰਘ, ਡਾਕਟਰ ਗੁਰਿੰਦਰਪਾਲ ਸਿੰਘ ਸਾਬੀ, ਸਾਬਕਾ ਚੇਅਰਮੈਨ ਦਰਸ਼ਨ ਸਿੰਘ ਔਲਖ, ਪ੍ਰਿੰਸੀਪਲ ਕਰਮਜੀਤ ਸਿੰਘ, ਪ੍ਰਿੰਸੀਪਲ ਕੈਪਟਨ ਸਿੰਘ ਅਤੇ ਲਾਗਲੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਮੁੱਖ ਸੜਕ ਹਰਚੋਵਾਲ ਤੋਂ ਕੀੜੀ ਮਿੱਲ ਤੱਕ ਜਾਂਦੀ ਹੈ, ਜਿਸ ’ਤੇ ਹਜ਼ਾਰਾਂ ਹੀ ਵਾਹਨ ਰੋਜ਼ਾਨਾ ਗੁਜਰਦੇ ਹਨ। ਬਹੁਤੇ ਸਕੂਲਾਂ ਦੀਆਂ ਬੱਸਾਂ ਵੀ ਇਸ ਉੱਪਰੋਂ ਲੰਘਦੀਆਂ ਹਨ। ਇਕ-ਦੂਸਰੇ ਵਾਹਨ ਨੂੰ ਪਾਰ ਕਰਦੇ ਸਮੇਂ ਹਾਦਸਾ ਵਾਪਰ ਸਕਦਾ। ਨਵੀਂ ਬਣੀ ਨਹਿਰ ਕਾਰਨ ਇਸ ਪੁਲ ਉੱਤੇ ਅਜੇ ਤੱਕ ਮਹਿਕਮੇ ਵਲੋਂ ਨਾ ਕੋਈ ਲੋਹੇ ਦੀ ਰੇਲਿੰਗ ਲਗਾਈ ਗਈ ਹੈ, ਨਾ ਹੀ ਕੋਈ ਕੰਧ ਦੀ ਰੋਕ ਲਗਾਈ ਗਈ ਹੈ। ਰਾਤ ਵੇਲੇ ਹਨੇਰਾ ਹੋਣ ਕਾਰਨ ਇਸ ਪੁਲ ’ਤੇ ਕੋਈ ਵੀ ਵਾਹਨ ਇਸ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਉਨ੍ਹਾਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਨਹਿਰ ਪੁਲ ’ਤੇ ਜਲਦੀ ਲੋਹੇ ਦੀ ਰੇਲਿੰਗ ਲਗਾਈ ਜਾਵੇ ਤਾਂ ਜੋ ਕਿਸੇ ਅਣਸਖਾਵੀ ਘਟਨਾ ਵਾਪਰਨ ਤੋਂ ਬਚਿਆ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਥਾਰ ਵਲੋਂ ਟੱਕਰ ਮਾਰਨ ਕਾਰਨ ਸਾਈਕਲ ਸਵਾਰ ਵਿਅਕਤੀ ਦੀ ਮੌਤ ਅਗਲੀ ਖ਼ਬਰ ਕਬਾੜ ਦੇ ਗੁਦਾਮ ਨੂੰ ਭਿਆਨਕ ਅੱਗ ਲੱਗਣ ਨਾਲ ਹੋਇਆ ਭਾਰੀ ਨੁਕਸਾਨ
Ad Position 24
No active advertisement