08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਆਰਟੀਫ਼ਿਸ਼ਲ ਇੰਟੈਲੀਜੈਂਸ ’ਤੇ ਫੈਕਲਟੀ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 24-07-2026
ਗੁਰਦਾਸਪੁਰ, 23 ਜੁਲਾਈ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਮਾਨਯੋਗ ਕੁਲਪਤੀ ਪ੍ਰੋਫੈਸਰ ਡਾ: ਐਸ.ਕੇ. ਮਿਸ਼ਰਾ ਦੀ ਅਗਵਾਈ ਹੇਠ ਸੈਂਟਰ ਫਾਰ ਕੰਟੀਨਿਊਇੰਗ ਐਜੂਕੇਸ਼ਨ ਵਲੋਂ ‘ਸਿੱਖਿਅਕਾਂ ਲਈ ਏ.ਆਈ. ਅਧਿਆਪਨ, ਸਿੱਖਣ ਤੇ ਅਕਾਦਮਿਕ ਉੱਤਮਤਾ ਲਈ ਵਿਹਾਰਕ ਏ.ਆਈ. ਵਿਸ਼ੇ ‘ਤੇ ਫੈਕਲਟੀ ਓਰੀਐਂਟੇਸ਼ਨ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਵਿਹਾਰਕ ਉਪਯੋਗਾਂ ਤੇ ਉੱਚ ਸਿੱਖਿਆ ਵਿਚ ਇਸ ਦੀ ਵੱਧਦੀ ਭੂਮਿਕਾ ਬਾਰੇ ਜਾਣੂ ਕਰਵਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਮਹਿਮਾਨਾਂ ਦੇ ਸਵਾਗਤ ਨਾਲ ਹੋਈ। ਇਸ ਮੌਕੇ ਫਾਰਚੂਨ ਐਡੂਟੈਕ ਦੇ ਸੀ.ਈ.ਓ. ਤੇ ਕੋ-ਡਾਇਰੈਕਟਰ ਅਤੇ ਹਾਰਵਰਡ ਬਿਜ਼ਨਸ ਸਕੂਲ ਦੇ ਸਾਬਕਾ ਵਿਦਿਆਰਥੀ ਵਿਸ਼ਾਲ ਜੁਨੇਜਾ ਤੇ ਰਿਸੋਰਸ ਪਰਸਨ ਐਡਵੋਕੇਟ ਗੋਵਿੰਦ ਪ੍ਰੀਤ ਸਿੰਘ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਨਮਾਨ ਕੀਤਾ ਗਿਆ। ਸੈਂਟਰ ਫਾਰ ਕੰਟੀਨਿਊਇੰਗ ਐਜੂਕੇਸ਼ਨ ਦੇ ਮੁਖੀ ਡਾ: ਵਿਜੇ ਕੁਮਾਰ ਨੇ ਆਪਣੇ ਸਵਾਗਤੀ ਸੰਬੋਧਨ ’ਚ ਕਿਹਾ ਕਿ ਅਧਿਆਪਨ, ਖੋਜ, ਪਾਠਕ੍ਰਮ ਵਿਕਾਸ ਤੇ ਅਕਾਦਮਿਕ ਪ੍ਰਸ਼ਾਸਨ ਵਿਚ ਏ.ਆਈ.-ਆਧਾਰਿਤ ਤਕਨਾਲੋਜੀਆਂ ਦੀ ਭੂਮਿਕਾ ਲਗਾਤਾਰ ਵੱਧ ਰਹੀ ਹੈ। ਰਜਿਸਟਰਾਰ ਡਾ: ਅਜੇ ਕੁਮਾਰ ਨੇ ਯੂਨੀਵਰਸਿਟੀ ਦੀ ਡਿਜੀਟਲ ਪਰਿਵਰਤਨ ਅਤੇ ਤਕਨਾਲੋਜੀ-ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੁਹਰਾਈ। ਵਰਕਸ਼ਾਪ ਦੌਰਾਨ ਐਡਵੋਕੇਟ ਗੋਵਿੰਦ ਪ੍ਰੀਤ ਸਿੰਘ ਨੇ ਇੰਟਰਐਕਟਿਵ ਤਕਨੀਕੀ ਸੈਸ਼ਨ ਰਾਹੀਂ ਅਧਿਆਪਨ, ਮੁਲਾਂਕਣ, ਖੋਜ ਲੇਖਨ, ਪਾਠਕ੍ਰਮ ਤਿਆਰੀ ਤੇ ਅਕਾਦਮਿਕ ਪ੍ਰਸ਼ਾਸਨ ਵਿਚ ਆਰਟੀਫੀਸੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰ ਤੇ ਪ੍ਰਭਾਵਸ਼ਾਲੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਏ.ਆਈ. ਦੀ ਵਰਤੋਂ ਸਮੇਂ ਨੈਤਿਕ ਮਾਪਦੰਡਾਂ, ਕਾਨੂੰਨੀ ਪ੍ਰਬੰਧਾਂ ਅਤੇ ਡਾਟਾ ਗੋਪਨੀਯਤਾ ਦੀ ਪਾਲਣਾ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਵਰਕਸ਼ਾਪ ’ਚ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਇਸ ਨੂੰ ਅਧਿਆਪਨ ਦੀ ਗੁਣਵੱਤਾ ਵਿਚ ਸੁਧਾਰ ਲਈ ਲਾਭਕਾਰੀ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਨੇ ਵਿਦਿਆਰਥੀਆਂ ’ਤੇ ਲਾਠੀਚਾਰਜ ਕਰਕੇ ਕੀਤਾ ਲੋਕਤੰਤਰ ਦਾ ਘਾਣ-ਕਿਸਾਨ ਆਗੂ ਸਿੱਧੂਪੁਰ ਅਗਲੀ ਖ਼ਬਰ ਪਿੰਡਾਂ ਅੰਦਰ ਦਿਨ ਦਿਹਾੜੇ ਹੋ ਰਹੀਆਂ ਚੋਰੀਆਂ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ
Ad Position 24