08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸੰਤ ਫਰਾਂਸਿਸ ਸਕੂਲ ’ਚ ਬੱਚਿਆਂ ਵਲੋਂ 200 ਫ਼ਲਾਂ ਤੇ ਫੁੱਲਾਂ ਵਾਲੇ ਬੂਟੇ ਲਗਾ ਕੇ ਪਾਲਣ ਦਾ ਪ੍ਰਣ

Ad Position 21
No active advertisement
ਅਜੀਤ ਡੈਸਕ 24-07-2026
ਕਲਾਨੌਰ, 23 ਜੁਲਾਈ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਆਈ.ਸੀ.ਐੱਸ.ਈ. ਸੰਤ ਫਰਾਂਸਿਸ ਸਕੂਲ ’ਚ ਪ੍ਰਿੰਸੀਪਲ ਕਿਰਨ ਰਾਵਤ ਦੀ ਅਗਵਾਈ ਹੇਠ ਹਰਿਆਲੀ ਮੁਹਿੰਮ ਤਹਿਤ ਵਣ ਮਹਾਂਉਤਸਵ ਮਨਾਇਆ ਗਿਆ। ਇਸ ਦੌਰਾਨ ਸਕੂਲ ਦੀਆਂ ਵੱਖ- ਵੱਖ ਜਮਾਤਾਂ ਦੇ ਬੱਚਿਆਂ ਵਲੋਂ ਵੱਖ-ਵੱਖ ਕਿਸਮਾਂ ਦੇ ਫ਼ਲਾਂ ਅਤੇ ਫੁੱਲਾਂ ਦੇ ਬੂਟੇ ਲਿਆਂਦੇ ਗਏ ਤੇ ਯੋਗ ਸਥਾਨਾਂ ’ਤੇ ਲਗਾਏ ਗਏ। ਸਿਸਟਰ ਕਿਰਨ ਰਾਵਤ ਨੇ ਸੰਬੋਧਨ ਦੌਰਾਨ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ, ਬੂਟੇ ਲਗਾਉਣ ਤੇ ਕੁਦਰਤ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ ਗਿਆ। ਸਿਸਟਰ ਕਿਰਨ ਰਾਵਤ ਨੇ ਦੱਸਿਆ ਕਿ ਸਕੂਲੀ ਬੱਚਿਆਂ ਵਲੋਂ 200 ਦੇ ਕਰੀਬ ਫ਼ਲਾਂ ਤੇ ਫੁੱਲਾਂ ਦੇ ਬੂਟੇ ਲਗਾਏ ਗਏ ਹਨ। ਇਸ ਮੌਕੇ ’ਤੇ ਸਕੂਲ ਅਮਲੇ ਵਲੋਂ ਵੀ ਬੂਟੇ ਲਗਾਏ ਗਏ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਰ ਦੇ ਬਿਜਲੀ ਮੁਲਾਜ਼ਮ 2 ਰੋਜ਼ਾ ਹੜਤਾਲ ’ਤੇ : ਬੱਲਪੁਰੀਆਂ, ਬੁੱਟਰ ਅਗਲੀ ਖ਼ਬਰ ਮੋਦੀ ਸਰਕਾਰ ਨੇ ਵਿਦਿਆਰਥੀਆਂ ’ਤੇ ਲਾਠੀਚਾਰਜ ਕਰਕੇ ਕੀਤਾ ਲੋਕਤੰਤਰ ਦਾ ਘਾਣ-ਕਿਸਾਨ ਆਗੂ ਸਿੱਧੂਪੁਰ
Ad Position 24