09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਬਿਜਲੀ ਮੁਲਾਜਮ ਅੱਜ ਕਰਨਗੇ ਇਕ ਰੋਜ਼ਾ ਸਮੂਹਿਕ ਛੁੱਟੀ

Ad Position 21
No active advertisement
ਅਜੀਤ ਡੈਸਕ 24-07-2026
ਬਟਾਲਾ, 23 ਜੁਲਾਈ (ਸਤਿੰਦਰ ਸਿੰਘ)- ਇੰਪਲਾਈਜ ਜੁਆਇੰਟ ਫੋਰਮ ਪੰਜਾਬ ਦੇ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਜਿਸ ਵਿਚ 17 ਜਥੇਬੰਦੀਆਂ ਦੇ ਸਾਂਝੇ ਧੜੇ ਦੀ ਅਗਵਾਈ ’ਚ ਪੰਜਾਬ ਭਰ ਦੇ ਬਿਜਲੀ ਮੁਲਾਜ਼ਮਾਂ ਵਲੋਂ 21 ਜੁਲਾਈ ਤੋਂ ਸਾਮੂਹਿਕ ਛੁੱਟੀ ’ਤੇ ਹਨ ਤੇ 24 ਜੁਲਾਈ ਨੂੰ ਵੀ ਇਕ ਰੋਜ਼ਾ ਹੋਰ ਸਾਮੂਹਿਕ ਛੁੱਟੀ ’ਤੇ ਰਹਿਣਗੇ ਕਿਉਂਕਿ ਪੰਜਾਬ ਸਰਕਾਰ ਪਾਵਰਕਾਮ ਮੈਨੇਜਮੇਂਟ ਨਾਲ ਮੰਨੀਆ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹਿਰੀ ਮੰਡਲ ਬਟਾਲਾ ਅਤੇ ਦਿਹਾਤੀ ਮੰਡਲ ਬਟਾਲਾ ਦੇ ਬਿਜ਼ਲੀ ਮੁਲਾਜਮਾਂ ਮੰਡਲ ਪ੍ਰਧਾਨ ਅਰਜਨ ਸਿੰਘ, ਮੰਡਲ ਪ੍ਰਧਾਨ ਗੁਰਪ੍ਰੀਤ ਮੱਲੀ ਦੀ ਅਗਵਾਈ ਵਿਚ 26 ਨੰਬਰ ਬਟਾਲਾ ਵਿਖੇ ਵਿਸ਼ਾਲ ਰੇਲੀ ਦੌਰਾਨ ਸੰਬੋਧਨ ਕਰਦਿਆਂ ਕੀਤਾ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਜਥੇਬੰਦੀਆਂ ਦੇ ਸੀਨੀਅਰ ਆਗੂ ਦਿਲਬਾਗ ਸਿੰਘ ਬੁੱਟਰ, ਚਰਨਜੀਤ ਸਿੰਘ ਕਾਹਲੋਂ, ਅਵਤਾਰ ਸਿੰਘ ਸੰਗਤਪੁਰ, ਹਰਜੀਤ ਸਿੰਘ ਟਰਪਈ, ਮਸਬੀਰ ਸਿੰਘ, ਜਤਿੰਦਰ ਸਿੰਘ ਤੋਂ ਇਲਾਵਾ ਇੰਪਲਾਈਜ ਫੈਡਰੇਸਨ ਪੰਜਾਬ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਜੁਆਇੰਟ ਫੋਰਮ ਏਕਤਾ ਮੰਚ ਪੰਜਾਬ ਗੁਰਵੇਲ ਸਿੰਘ ਨੇ ਉਚੇਚੇ ਤੌਰ ’ਤੇ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਨੇ ਕਾਦੀਆਂ ’ਚ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਨੇ ਕਾਦੀਆਂ ’ਚ ਮੁੱਖ ਮੰਤਰੀ ਦਾ ਪੁਤਲਾ ਫੂਕਿਆ
Ad Position 24