07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਪਿੰਡ ਕੋਟਲਾ ਮੂਸਾ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਭਰਵੀਂ ਮੀਟਿੰਗ *75 ਪਰਿਵਾਰਾਂ ਨੇ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 25-07-2026
ਬਟਾਲਾ, 24 ਜੁਲਾਈ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਭਰਵੀਂ ਮੀਟਿੰਗ ਬਟਾਲਾ ਹਲਕੇ ਦੇ ਪਿੰਡ ਕੋਟਲਾ ਮੂਸਾ ਵਿਖੇ ਹੋਈ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਤੇ ਇੰਚਾਰਜ ਹਲਕਾ ਬਟਾਲਾ, ਗੁਰਦੇਵ ਸਿੰਘ ਸ਼ਾਹੀ ਸੀਨੀਅਰ ਮੀਤ ਪ੍ਰਧਾਨ ਗੁਰਦਾਸਪੁਰ, ਪਲਵਿੰਦਰ ਸਿੰਘ ਸ਼ੁਕਰਪੁਰਾ, ਗੁਰਦੀਪ ਸਿੰਘ ਕੋਟ ਮਜਲਸ, ਖੁਸ਼ਕਰਨ ਸਿੰਘ ਹੇਅਰ, ਅਨੂਪ ਸਿੰਘ ਬੋਪਾਰਾਏ ਸਾ. ਸਰਪੰਚ ਡੱਲਾ, ਰਣਜੀਤ ਸਿੰਘ ਦਿਆਲਗੜ੍ਹ, ਜਸਬੀਰ ਸਿੰਘ ਕਾਹਨੂੰਵਾਨ ਰੋਡ, ਜਗਜੀਤ ਸਿੰਘ ਬਟਾਲਾ, ਜਤਿੰਦਰ ਸਿੰਘ ਭੱਟੀ, ਪਾਸਟਰ ਬੂਟਾ ਮਸੀਹ, ਦਿਲਬਾਗ ਸਿੰਘ ਗੋਬਿੰਦ ਨਗਰ, ਜੱਜ ਵੋਹਰਾ ਪ੍ਰੇਮ ਨਗਰ, ਸਰਪੰਚ ਮਨਜੀਤ ਸਿੰਘ, ਹਰਮੀਤ ਸਿੰਘ, ਗੁਰਤੇਜ ਸਿੰਘ ਯੂਥ ਪ੍ਰਧਾਨ ਗੁਰਦਾਸਪੁਰ, ਗੁਰਦੀਪਕ ਸਿੰਘ ਯੂਥ ਆਗੂ, ਰੋਹਿਤ ਸਿੰਘ, ਅਭਿਸ਼ੇਕ ਕੁਮਾਰ, ਗੁਰਬੀਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਸ: ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਨਸ਼ਾ ਆਪਣੇ ਤੀਜੇ ਦੌਰ ’ਚ ਪਹੁੰਚ ਚੁੱਕਾ ਹੈ ਅਤੇ ਨਸ਼ੇ ਵਿਚ ਗਲਤਾਨ ਨਸ਼ੇੜੀਆਂ ਨੇ ਹਰ ਤਰ੍ਹਾਂ ਦਾ ਜੁਰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ। ‘ਆਪ’ ਸਰਕਾਰ ਦਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਹੋਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਲਈ ਪੰਜਾਬ ਸਰਕਾਰ ਨੌਕਰੀਆਂ ਬਾਹਰਲੇ ਸੂਬੇ ਦੇ ਨੌਜਵਾਨਾਂ ਨੂੰ ਦੇ ਰਹੀ ਹੈ। ਸਾਡੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਇਹ ਸਰਕਾਰ ਦਲਿਤਾਂ ਨਾਲ ਜਾਲਮਾਂ ਵਾਲਾ ਸਲੂਕ ਕਰ ਰਹੀ ਹੈ। ਬਰਨਾਲੇ ਵਿਚ ਸਫਾਈ ਸੇਵਕਾਂ ’ਤੇ ਕੀਤਾ ਗਿਆ ਤਸ਼ੱਦਦ ਬਹੁਤ ਨਿੰਦਣਯੋਗ ਹੈ। ‘ਆਪ’ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਸਿੱਖਾਂ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ। ਸਿੱਖ ਸੰਸਥਾਵਾਂ ਦੀ ਮਾਨ ਮਰਿਆਦਾ ਨੂੰ ਢਾਹ ਲਾਈ ਜਾ ਰਹੀ ਹੈ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਲੜਾਈ ਪੰਜਾਬ ਤੇ ਪੰਥ ਨੂੰ ਬਚਾਉਣ ਦੀ ਲੜ੍ਹ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜਾਤਾਂ ਵਰਗਾ ਧਰਮਾਂ ਤੋਂ ਉੱਪਰ ਉੱਠ ਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਿਓ। ਇਸ ਮੌਕੇ 75 ਦੇ ਕਰੀਬ ਪਰਿਵਾਰਾਂ ਨੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਦੌਰਾਨ ਪਿੰਡ ਦੀ 51 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਜਥੇ. ਵਰਿੰਦਰ ਸਿੰਘ, ਹਰਦੀਪ ਸਿੰਘ, ਦਿਲਬਾਗ ਸਿੰਘ, ਸਲਵਿੰਦਰ ਸਿੰਘ, ਉੱਤਮ ਸਿੰਘ, ਪ੍ਰਤਾਪ ਸਿੰਘ, ਜਸਪਾਲ ਸਿੰਘ, ਗੁਰਮੀਤ ਸਿੰਘ, ਗੱਜਣ ਸਿੰਘ, ਸੁਰਿੰਦਰ ਸਿੰਘ, ਮੇਵਾ ਸਿੰਘ, ਅਜੀਤ ਸਿੰਘ, ਬਲਕਾਰ ਸਿੰਘ, ਲਵਪ੍ਰੀਤ ਸਿੰਘ, ਮੰਗਲ ਸਿੰਘ, ਚੈਂਚਲ ਸਿੰਘ, ਲੱਖਾ ਸਿੰਘ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ ਬਿੱਟੂ, ਬਲਦੇਵ ਸਿੰਘ, ਸ਼ਮਸ਼ੇਰ ਸਿੰਘ, ਕਮਲਜੀਤ ਸਿੰਘ, ਗੁਰਨਾਮ ਸਿੰਘ, ਬੀਬੀ ਜਸਵਿੰਦਰ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਸਰਬਜੀਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਦਲਜੀਤ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਕਿੰਦਰਜੀਤ ਕੌਰ, ਬੀਬੀ ਪਲਵਿੰਦਰ ਕੌਰ, ਬੀਬੀ ਰਜਵੰਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਗੁਰਬਚਨ ਕੌਰ, ਬੀਬੀ ਸੁਖਵਿੰਦਰ ਕੌਰ, ਬੀਬੀ ਲਖਬੀਰ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਲਖਵਿੰਦਰ ਕੌਰ, ਬੀਬੀ ਚਰਨਜੀਤ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਰਜਵੰਤ ਕੌਰ ਆਦਿ ਸ਼ਾਮਿਲ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਸਫਾਈ ਸੇਵਕਾਂ ’ਤੇ ਲਾਠੀਚਾਰਜ ਦੀ ਗੌਤਮ ਸੇਠ ਗੁੱਡੂ ਨੇ ਕੀਤੀ ਨਿੰਦਾ ਅਗਲੀ ਖ਼ਬਰ ਸਾਂਝੇ ਮੋਰਚੇ ਵਲੋਂ ਸਰਕਲ ਗੁਰਦਾਸਪੁਰ ਦੇ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ
Ad Position 24