02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪੰਜਾਬ ਦੇ ਗੋਦਾਮਾਂ ’ਚ ਅਨਾਜ ਦਾ ‘ਅੰਬਾਰ’, ਫਿਰ ਵੀ ਅਮਰੀਕਾ ਤੋਂ ਅਨਾਜ ਮੰਗਵਾਉਣ ਲਈ ਕੇਂਦਰ ਸਰਕਾਰ ਨੇ ਕੀਤਾ ਸਮਝੌਤਾ-ਭੋਜਰਾਜ *ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕੇਂਦਰ ਸਰਕਾਰ ’ਤੇ ਲਗਾਏ ਗੰਭੀਰ ਦੋਸ਼

Ad Position 21
No active advertisement
ਅਜੀਤ ਡੈਸਕ 31-07-2026
ਗੁਰਦਾਸਪੁਰ, 30 ਜੁਲਾਈ (ਗੁਰਪ੍ਰਤਾਪ ਸਿੰਘ)-ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਆਗੂ ਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕੇਂਦਰ ਸਰਕਾਰ ਦੀਆਂ ਆਰਥਿਕ ਤੇ ਖੇਤੀ ਨੀਤੀਆਂ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਇਕ ਵਿਸ਼ੇਸ਼ ਰਿਪੋਰਟ ਦੇ ਆਧਾਰ ‘ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਦੇ ਕਿਸਾਨਾਂ ਦਾ ਭਵਿੱਖ ਗੰਭੀਰ ਖਤਰੇ ਵਿਚ ਪੈ ਗਿਆ ਹੈ। ਸੁਖਦੇਵ ਸਿੰਘ ਭੋਜਰਾਜ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਕੋਲ ਕੁੱਲ 180 ਲੱਖ ਮੀਟਰਕ ਟਨ ਅਨਾਜ ਸਟੋਰ ਕਰਨ ਦੀ ਸਮਰੱਥਾ ਹੈ। ਪਰ ਇਸ ਵੇਲੇ ਰਾਜ ਦੇ ਗੋਦਾਮਾਂ ਤੇ ਸ਼ੈਲਰਾਂ ਵਿਚ ਨਿਰਧਾਰਿਤ ਸਮਰੱਥਾ ਤੋਂ ਕਿਤੇ ਵੱਧ ਅਨਾਜ ਜਮ੍ਹਾ ਪਿਆ ਹੈ| ਉਨ੍ਹਾਂ ਦੱਸਿਆ ਕਿ 153 ਲੱਖ ਮੀਟਰਕ ਟਨ ਚੌਲ, 119 ਲੱਖ ਮੀਟਰਕ ਟਨ ਕਣਕ ਤੇ 35 ਲੱਖ ਮੀਟਰਕ ਟਨ ਬਿਨਾਂ ਛੜਾਈ ਕੀਤਾ ਝੋਨਾ ਕੁੱਲ ਲਗਭਗ 307 ਲੱਖ ਮੀਟਰਕ ਟਨ ਅਨਾਜ ਗੋਦਾਮਾਂ ਤੇ ਸ਼ੈਲਰਾਂ ਵਿਚ ਪਿਆ ਹੈ| ਉਨ੍ਹਾਂ ਦੋਸ਼ ਲਗਾਇਆ ਕਿ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ) ਜਾਣਬੁੱਝ ਕੇ ਪੰਜਾਬ ਤੋਂ ਅਨਾਜ ਦੀ ਚੁਕਾਈ ਵਿਚ ਦੇਰੀ ਕਰ ਰਿਹਾ ਹੈ, ਪਿਛਲੇ ਸਾਲ ਜੂਨ ਤੱਕ ਐਫ.ਸੀ.ਆਈ ਨੇ 119 ਲੱਖ ਮੀਟਰਕ ਟਨ ਅਨਾਜ ਚੁੱਕਿਆ ਸੀ। ਜਦਕਿ ਇਸ ਸਾਲ ਜੂਨ ਤੱਕ ਸਿਰਫ਼ 78.5 ਲੱਖ ਮੀਟਰਕ ਟਨ ਅਨਾਜ ਹੀ ਚੁੱਕਿਆ ਗਿਆ ਹੈ ਜੋ ਕਿ ਪਿਛਲੇ ਸਾਲ ਨਾਲੋਂ 35 ਫੀਸਦੀ ਘੱਟ ਹੈ। ਭੋਜਰਾਜ ਨੇ ਖਦਸ਼ਾ ਜਿਤਾਇਆ ਕਿ ਜੇਕਰ ਅਨਾਜ ਦੀ ਚੁਕਾਈ ਜਲਦ ਨਾ ਹੋਈ ਤਾਂ ਆਉਣ ਵਾਲੀ ਝੋਨੇ ਦੀ ਖਰੀਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ, ਜਿਸ ਦਾ ਸਿੱਧਾ ਨੁਕਸਾਨ ਕਿਸਾਨਾਂ ਨੂੰ ਭੁਗਤਣਾ ਪਵੇਗਾ। ਕਿਸਾਨ ਆਗੂ ਨੇ ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਦੁਵੱਲੇ ਵਪਾਰ ਸਮਝੌਤੇ ‘ਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਇਕ ਪਾਸੇ ਦੇਸ਼ ਵਿਚ ਅਨਾਜ ਵਾਧੂ ਹੈ, ਦੂਜੇ ਪਾਸੇ ਬਾਹਰੋਂ ਸਸਤਾ ਅਨਾਜ ਮੰਗਵਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ 3 ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਨੂੰ ਦੀਨਾਨਗਰ ਦੇ ਦੁਕਾਨਦਾਰਾਂ ਵਲੋਂ ਭਰਪੂਰ ਹੁੰਗਾਰਾ
Ad Position 24
No active advertisement