01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਰਾਜਪਾਲ ਹਸਪਤਾਲ ਨੇੜੇ ਮੁੱਖ ਸੜਕ ਤੋਂ ਲੋਹੇ ਦਾ ਜੰਗਲਾ ਗਾਇਬ * ਖੱਡਾ ਬਣਨ ਕਾਰਨ ਲੋਕ ਹੋ ਰਹੇ ਹਾਦਸਿਆਂ ਦਾ ਸ਼ਿਕਾਰ

Ad Position 21
No active advertisement
ਅਜੀਤ ਡੈਸਕ 01-08-2026
ਪਠਾਨਕੋਟ, 31 ਜੁਲਾਈ (ਸੁਮਿਤ)-ਸ਼ਹਿਰ ਦੇ ਰਾਜਪਾਲ ਹਸਪਤਾਲ ਨੇੜੇ ਲੰਘਦੀ ਮੁੱਖ ਸੜਕ ‘ਤੇ ਨਾਲੇ ਉੱਪਰ ਲੱਗਿਆ ਲੋਹੇ ਦਾ ਜੰਗਲਾ ਗਾਇਬ ਹੋਣ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਜੰਗਲਾ ਨਾ ਹੋਣ ਕਾਰਨ ਸੜਕ ‘ਤੇ ਡੂੰਘਾ ਖੱਡਾ ਬਣ ਗਿਆ ਹੈ। ਜਿਸ ਕਾਰਨ ਆਏ ਦਿਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਸੜਕ ਬਹੁਤ ਵਿਅਸਤ ਰਹਿੰਦੀ ਹੈ ਤੇ ਇੱਥੋਂ ਦੋ ਪਹੀਆ, ਚਾਰ ਪਹੀਆ ਵਾਹਨਾਂ ਦੇ ਨਾਲ-ਨਾਲ ਪੈਦਲ ਰਾਹਗੀਰ ਵੀ ਵੱਡੀ ਗਿਣਤੀ ਵਿਚ ਲੰਘਦੇ ਹਨ। ਖ਼ਾਸ ਕਰਕੇ ਰਾਤ ਦੇ ਸਮੇਂ ਖੱਡਾ ਸਪੱਸ਼ਟ ਨਾ ਦਿਸਣ ਕਾਰਨ ਹਾਦਸਿਆਂ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਹਨ ਚਾਲਕ ਖੱਡੇ ਵਿਚ ਫਸ ਕੇ ਸੰਤੁਲਨ ਗੁਆ ਬੈਠੇ ਹਨ, ਜਦਕਿ ਪੈਦਲ ਲੰਘਣ ਵਾਲਿਆਂ ਨੂੰ ਵੀ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਲੋਕਾਂ ਨੇ ਨਗਰ ਨਿਗਮ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਨਵਾਂ ਲੋਹੇ ਦਾ ਜੰਗਲਾ ਲਗਾ ਕੇ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਸਥਾਨਿਕ ਨਾਗਰਿਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਹਿਲਾ ਅਕਾਲੀ ਦਲ ਦੀ ਪੰਜਾਬ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਦਾ ਲਮੀਨੀ ਪਹੁੰਚਣ ’ਤੇ ਨਿੱਘਾ ਸਵਾਗਤ ਅਗਲੀ ਖ਼ਬਰ ਸਰਹੱਦੀ ਖੇਤਰ ’ਚ ਨਾਜਾਇਜ਼ ਮਾਈਨਿੰਗ ਜ਼ੋਰਾਂ ’ਤੇ * ਹਾਦਸਿਆਂ ’ਚ ਗਈਆਂ ਜਾਨਾਂ, ਬੀ.ਐਸ.ਐਫ. ਦੀ ਐਨ.ਓ.ਸੀ. ਅਤੇ ਰਾਸ਼ਟਰੀ...
Ad Position 24
No active advertisement