ਵੈਲਫੇਅਰ ਐਸੋਸੀਏਸ਼ਨ ਦੇ ਵਫ਼ਦ ਨੇ ਵਧੀਕ ਡਾਇਰੈਕਟਰ ਸੀ.ਜੀ.ਐਚ.ਐੱਸਓ ਨਾਲ ਮੁਲਾਕਾਤ ਕੀਤੀ
ਗੁਰਦਾਸਪੁਰ, 1 ਅਗਸਤ (ਪੰਕਜ ਸ਼ਰਮਾ)-ਐਕਸ-ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈਲਫੇਅਰ ਐਸੋਸੀਏਸ਼ਨ ਦੇ ਵਫ਼ਦ ਨੇ ਨਿਰਮਲ ਸਿੰਘ ਮਾਨ ਚੀਫ਼ ਦੀ ਅਗਵਾਈ ਵਿਚ ਯਸ਼ਪਾਲ ਥਾਪਾ ਚੇਅਰਮੈਨ, ਜਸਬੀਰ ਸਿੰਘ ਡਾਲਾ ਪ੍ਰਧਾਨ, ਹਰਬੰਸ ਸਿੰਘ ਜਨਰਲ ਸੈਕ੍ਰੇਟਰੀ, ਤਿਲਕ ਰਾਜ ਵਾਈਸ ਚੇਅਰਮੈਨ, ਗੁਰਮੇਲ ਸਿੰਘ ਵਾਈਸ ਚੇਅਰਮੈਨ ਨੇ ਡਾ: ਸਵਿੰਦਰ ਸਿੰਘ ਵਧੀਕ ਡਾਇਰੈਕਟਰ ਸੀ. ਜੀ.
ਗੁਰਦਾਸਪੁਰ, 1 ਅਗਸਤ (ਪੰਕਜ ਸ਼ਰਮਾ)-ਐਕਸ-ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈਲਫੇਅਰ ਐਸੋਸੀਏਸ਼ਨ ਦੇ ਵਫ਼ਦ ਨੇ ਨਿਰਮਲ ਸਿੰਘ ਮਾਨ ਚੀਫ਼ ਦੀ ਅਗਵਾਈ ਵਿਚ ਯਸ਼ਪਾਲ ਥਾਪਾ ਚੇਅਰਮੈਨ, ਜਸਬੀਰ ਸਿੰਘ ਡਾਲਾ ਪ੍ਰਧਾਨ, ਹਰਬੰਸ ਸਿੰਘ ਜਨਰਲ ਸੈਕ੍ਰੇਟਰੀ, ਤਿਲਕ ਰਾਜ ਵਾਈਸ ਚੇਅਰਮੈਨ, ਗੁਰਮੇਲ ਸਿੰਘ ਵਾਈਸ ਚੇਅਰਮੈਨ ਨੇ ਡਾ: ਸਵਿੰਦਰ ਸਿੰਘ ਵਧੀਕ ਡਾਇਰੈਕਟਰ ਸੀ.ਜੀ.ਐਚ.ਐੱਸ ਚੰਡੀਗੜ੍ਹ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਫ਼ਦ ਨੇ ਗੁਰਦਾਸਪੁਰ ਵਿਖੇ ਸੀ.ਜੀ.ਐਚ.ਐੱਸ ਵੈਲਨੈੱਸ ਸੈਂਟਰ/ਡਿਸਪੈਂਸਰੀ ਸਥਾਪਤ ਕਰਨ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਬਾਰੇ ਚਰਚਾ ਕੀਤੀ। ਐਸੋਸੀਏਸ਼ਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੁਰਦਾਸਪੁਰ , ਪਠਾਨਕੋਟ ਅਤੇ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਸੈਂਟਰਲ ਆਰਮਡ ਪੁਲਿਸ ਫੋਰਸ ਦੇ ਸੇਵਾ ਮੁਕਤ ਕਰਮਚਾਰੀਆਂ, ਕੇਂਦਰੀ ਸਰਕਾਰ ਦੇ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅੰਮ੍ਰਿਤਸਰ ਅਤੇ ਜਲੰਧਰ ਵਿਖੇ ਸੀ.ਜੀ.ਐਚ.ਐੱਸ ਡਾਕਟਰੀ ਸਹੂਲਤਾਂ ਪ੍ਰਾਪਤ ਕਰਨ ਲਈ ਲੰਬੀ ਦੂਰੀ ਤੈਅ ਕਰਨੀ ਪੈਂਦੀ ਹੈ। ਵਫ਼ਦ ਨੇ ਬੇਨਤੀ ਕੀਤੀ ਕਿ ਹਜ਼ਾਰਾਂ ਲਾਭਪਾਤਰੀਆਂ ਦੇ ਹਿੱਤ ਵਿਚ ਗੁਰਦਾਸਪੁਰ ਵਿਖੇ ਸੀ.ਜੀ.ਐਚ.ਐੱਸ ਡਿਸਪੈਂਸਰੀ ਖੋਲ੍ਹਣ ਦੇ ਮਾਮਲੇ ‘ਤੇ ਸਮਰੱਥ ਅਧਿਕਾਰੀ ਨਾਲ ਦੁਬਾਰਾ ਗੱਲਬਾਤ ਕਰਨ। ਡਾ: ਸਵਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਇਸ ਮਾਮਲੇ ‘ਤੇ ਚਰਚਾ ਕੀਤੀ ਜਾਵੇਗੀ ਅਤੇ ਸਰਕਾਰੀ ਨੀਤੀ ਅਨੁਸਾਰ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।