ਸਾਹਿਤਕ ਸਮਾਗਮਾਂ ਨੂੰ ਲੈ ਕੇ ਸਾਹਿਤ ਸਭਾ ਧਾਰੀਵਾਲ ਦੀ ਮੀਟਿੰਗ
ਧਾਰੀਵਾਲ, 1 ਅਗਸਤ (ਸਵਰਨ ਸਿੰਘ)-ਸਾਹਿਤ ਸਭਾ ਧਾਰੀਵਾਲ ਦੀ ਇਕ ਅਹਿਮ ਮੀਟਿੰਗ ਸਥਾਨਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਹਸਪਤਾਲ ਧਾਰੀਵਾਲ ਵਿਖੇ ਸਰਪ੍ਰਸਤ ਡਾ. ਸੁਰਿੰਦਰ ਸਿੰਘ ਸਾਂਤ ਦੀ ਪ੍ਰਧਾਨਗੀ ਹੇਠ ਹੋਈ।
ਧਾਰੀਵਾਲ, 1 ਅਗਸਤ (ਸਵਰਨ ਸਿੰਘ)-ਸਾਹਿਤ ਸਭਾ ਧਾਰੀਵਾਲ ਦੀ ਇਕ ਅਹਿਮ ਮੀਟਿੰਗ ਸਥਾਨਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਹਸਪਤਾਲ ਧਾਰੀਵਾਲ ਵਿਖੇ ਸਰਪ੍ਰਸਤ ਡਾ. ਸੁਰਿੰਦਰ ਸਿੰਘ ਸਾਂਤ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਲੇਖਕ ਸੁਖਵਿੰਦਰ ਸਿੰਘ ਰੰਧਾਵਾ, ਕੁਲਦੀਪ ਸਿੰਘ ਘਾਂਗਲਾ, ਸ਼ਾਮ ਸਿੰਘ ਸਫਰੀ, ਸਵਰਨ ਪਸਨਾਖਾਲ, ਰਣਜੀਤ ਸਿੰਘ ਗਿੱਲ ਅਤੇ ਜਸਬੀਰ ਸਿੰਘ ਮਾਨ ਆਦਿ ਨੇ ਭਾਗ ਲਿਆ। ਮੀਟਿੰਗ ਵਿਚ ਸਾਹਿਤ ਸਭਾ ਵਲੋਂ ਹੁਣ ਤੱਕ ਕਰਵਾਏ ਗਏ ਪਿੱਛਲੇ ਸਮਾਗਮਾਂ ਦਾ ਵਿਸਲੇਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਭਵਿੱਖ ਵਿਚ ਕਰਵਾਏ ਜਾਣ ਵਾਲੇ ਸਾਹਿਤਕ ਸਮਾਗਮਾਂ ’ਤੇ ਵੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਤੇ ਅੰਤ ਵਿਚ ਲੇਖਕਾਂ/ਕਵੀਆਂ ਨੇ ਆਪੋ-ਆਪਣੀਆਂ ਨਵੀਆਂ ਲਿਖਤਾਂ ਨੂੰ ਬਾਖੂਬੀ ਪੇਸ਼ ਕੀਤਾ।