ਜਗਰੂਪ ਸਿੰਘ ਸੇਖਵਾਂ ਦੇ ਸੂਬਾ ਉਪ ਪ੍ਰਧਾਨ ਬਣਨ ’ਤੇ ਜ਼ਿਲ੍ਹਾ ਯੂਥ ਪ੍ਰਧਾਨ ਸੰਦੀਪ ਸਮਰਾ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਕਾਹਨੂੰਵਾਨ, 1 ਅਗਸਤ (ਨਿਸ਼ਾਨ ਸਿੰਘ ਚਾਹਲ)-ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਰੂਪ ਸਿੰਘ ਸੇਖਵਾਂ ਦੇ ਪਾਰਟੀ ਦੇ ਸੂਬਾ ਉਪ-ਪ੍ਰਧਾਨ ਬਣਨ ਤੋਂ ਬਾਅਦ ‘ਆਪ’ ਦੇ ਜ਼ਿਲ੍ਹਾ ਯੂਥ ਵਿੰਗ ਦੇ ਉਪ ਪ੍ਰਧਾਨ ਸੰਦੀਪ ਸਿੰਘ ਸਮਰਾ ਵਲੋਂ ਜਗਰੂਪ ਸਿੰਘ ਸੇਖਵਾਂ ਨੂੰ ਗੁਲਦਸਤਾ ਭੇਟ ਕਰਦਿਆਂ ਵਧਾਈ ਦਿੱਤੀ। ਜਗਰੂਪ ਸੇਖਵਾਂ ਨਾਲ ਖੁਸ਼ੀ ਦੇ ਪਲ ਸਾਂਝੇ ਕਰਨ ਮਗਰੋਂ ਕਿਹਾ ਕਿ ਜਗਰੂਪ ਸਿੰਘ ਸੇਖਵਾਂ ਦੇ ਸੂਬਾ ਮੀਤ ਪ੍ਰਧਾਨ ਬਣਨ ਦੇ ਨਾਲ ਜਿਥੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ, ਉੱਥੇ ਹਲਕਾ ਕਾਦੀਆਂ ਅੰਦਰ ਜਗਰੂਪ ਸਿੰਘ ਸੇਖਵਾਂ ਨੂੰ ਲੈ ਕੇ ਚੱਲ ਰਹੀਆਂ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਵੀ ਅੰਤ ਹੋ ਜਾਵੇਗਾ।
ਕਾਹਨੂੰਵਾਨ, 1 ਅਗਸਤ (ਨਿਸ਼ਾਨ ਸਿੰਘ ਚਾਹਲ)-ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਰੂਪ ਸਿੰਘ ਸੇਖਵਾਂ ਦੇ ਪਾਰਟੀ ਦੇ ਸੂਬਾ ਉਪ-ਪ੍ਰਧਾਨ ਬਣਨ ਤੋਂ ਬਾਅਦ ‘ਆਪ’ ਦੇ ਜ਼ਿਲ੍ਹਾ ਯੂਥ ਵਿੰਗ ਦੇ ਉਪ ਪ੍ਰਧਾਨ ਸੰਦੀਪ ਸਿੰਘ ਸਮਰਾ ਵਲੋਂ ਜਗਰੂਪ ਸਿੰਘ ਸੇਖਵਾਂ ਨੂੰ ਗੁਲਦਸਤਾ ਭੇਟ ਕਰਦਿਆਂ ਵਧਾਈ ਦਿੱਤੀ। ਜਗਰੂਪ ਸੇਖਵਾਂ ਨਾਲ ਖੁਸ਼ੀ ਦੇ ਪਲ ਸਾਂਝੇ ਕਰਨ ਮਗਰੋਂ ਕਿਹਾ ਕਿ ਜਗਰੂਪ ਸਿੰਘ ਸੇਖਵਾਂ ਦੇ ਸੂਬਾ ਮੀਤ ਪ੍ਰਧਾਨ ਬਣਨ ਦੇ ਨਾਲ ਜਿਥੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ, ਉੱਥੇ ਹਲਕਾ ਕਾਦੀਆਂ ਅੰਦਰ ਜਗਰੂਪ ਸਿੰਘ ਸੇਖਵਾਂ ਨੂੰ ਲੈ ਕੇ ਚੱਲ ਰਹੀਆਂ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਵੀ ਅੰਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਲੋਕ ਜਾਣਦੇ ਹਨ ਕਿ ਜਗਰੂਪ ਸਿੰਘ ਸੇਖਵਾਂ ਬੇਦਾਗ ਅਤੇ ਇਕ ਇਮਾਨਦਾਰ ਨੇਤਾ ਹਨ ਜਿਸ ਕਰਕੇ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਜਿੰਮੇਵਾਰੀਆਂ ਅਤੇ ਉਨ੍ਹਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਪਾਰਟੀ ਵਲੋਂ ਉਨ੍ਹਾਂ ਨੂੰ ਪੰਜਾਬ ਪੱਧਰ ਦਾ ਇਕ ਅਹਿਮ ਅਹੁਦਾ ਦੇ ਕੇ ਨਿਵਾਜਿਆ ਹੈ। ਇਸ ਮੌਕੇ ਜਗਜੀਵਨ ਸਿੰਘ, ਰੋਕੀ ਔਲਖ, ਹਰਪਾਲ ਸਿੰਘ ਕਾਹਲੋਂ, ਨਵਦੀਪ ਸਿੰਘ ਬਲੱਗਨ, ਸੁਖਦੇਵ ਸਿੰਘ ਧੰਦਲ, ਗੁਰਦੀਪ ਸਿੰਘ ਸੰਧਵਾਂ, ਗੁਰਮੁੱਖ ਸਿੰਘ ਗੁਨੋਪੁਰ, ਕੁਲਜੀਤ ਖਾਨ ਮਲੱਕ, ਹਰਨੇਕ ਸਿੰਘ, ਅਰਮਿੰਦਰ ਸ਼ਾਹ, ਸਰਬਜੀਤ ਕਾਦੀਆਂ, ਸਿਕੰਦਰ ਸਿੰਘ ਬਲੱਗਨ ਅਤੇ ਪ੍ਰਦੀਪ ਸਿੰਘ ਮੱਲ੍ਹੀ ਵੀ ਹਾਜ਼ਰ ਸਨ।