02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਬਾਬਾ ਸ਼ਿਵ ਦੀ 16 ਅਗਸਤ ਨੂੰ ਬਰਸੀ ਸਬੰਧੀ ਸੰਗਤਾਂ ਵਿਚ ਵੱਡਾ ਉਤਸ਼ਾਹ : ਜਥੇ. ਨਾਮਦੇਵ

ਬਟਾਲਾ, 1 ਅਗਸਤ (ਸਤਿੰਦਰ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲੇ ਅਤੇ ਸ਼ਹੀਦ ਜਥੇ. ਮੱਖਣ ਸਿੰਘ ਦੇ ਵਰਸੋਏ ਸੱਚਖੰਡ ਵਾਸੀ ਬਾਬਾ ਸ਼ਿਵ ਜੀ ਦੀ 16 ਅਗਸਤ ਨੂੰ ਮਨਾਈ ਜਾ ਰਹੀ ਬਰਸੀ ਸਬੰਧ ਵਿਚ ਸੰਗਤਾਂ ਵਿਚ ਵੱਡਾ ਉਤਸ਼ਾਹ ਹੈ।

Ad Position 21
No active advertisement
ਬਾਬਾ ਸ਼ਿਵ ਜੀ ਬੋਹੜੀ ਸਾਹਿਬ 02-08-2026
ਬਟਾਲਾ, 1 ਅਗਸਤ (ਸਤਿੰਦਰ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲੇ ਅਤੇ ਸ਼ਹੀਦ ਜਥੇ. ਮੱਖਣ ਸਿੰਘ ਦੇ ਵਰਸੋਏ ਸੱਚਖੰਡ ਵਾਸੀ ਬਾਬਾ ਸ਼ਿਵ ਜੀ ਦੀ 16 ਅਗਸਤ ਨੂੰ ਮਨਾਈ ਜਾ ਰਹੀ ਬਰਸੀ ਸਬੰਧ ਵਿਚ ਸੰਗਤਾਂ ਵਿਚ ਵੱਡਾ ਉਤਸ਼ਾਹ ਹੈ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਨਾਮਦੇਵ ਬੋਹੜੀ ਸਾਹਿਬ ਸੱਚਖੰਡ ਹਜ਼ੂਰ ਸਾਹਿਬ ਵਾਲੇ ਨੇ ਦੱਸਿਆ ਕਿ ਬਾਬਾ ਸ਼ਿਵ ਜੀ ਦਾ ਆਲੀਸ਼ਾਨ ਗੁਰਦੁਆਰਾ ਸਾਹਿਬ ਤੇ ਲੰਗਰ ਹਾਲ ਅੰਤਿਮ ਛੋਹਾਂ ’ਤੇ ਹਨ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਨੂੰ ਰੰਗ-ਰੋਗਣ ਅਤੇ ਦਰਵਾਜੇ ਲਾਉਣ ਦਾ ਕੰਮ ਵੀ ਮੁਕੰਮਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ, ਨਗਰਾਂ ਤੇ ਕਸਬਿਆਂ ਵਿਚੋਂ ਸੇਵਾਦਾਰ ਵੱਡੀ ਗਿਣਤੀ ਵਿਚ ਗੁਰਦੁਆਰਾ ਬੋਹੜੀ ਸਾਹਿਬ ਵਿਖੇ ਨਤਮਸਤਕ ਹੋ ਕੇ ਸੇਵਾ ਵਿਚ ਹਿੱਸਾ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲਾਇਟਾਂ, ਸਾਊਂਡ ਤੇ ਆਲੀਸ਼ਾਨ ਸ਼ਮਿਆਨਾ ਲਾਉਣ ਸਮੇਤ ਸਮੁੱਚੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਮੌਕੇ ਦਿਲਬਾਗ ਸਿੰਘ ਬਾਲੇਵਾਲ, ਦਿਲਬਾਗ ਸਿੰਘ ਬਾਗੋਆਣੀ, ਲਖਵਿੰਦਰ ਸਿੰਘ ਸ਼ਹੀਦ ਬੋਹੜੀ, ਮਾਸਟਰ ਕੁਲਦੀਪ ਸਿੰਘ ਡੇਰਾ ਪਠਾਣਾਂ, ਮੀਤੂ ਢਡਿਆਲਾ ਨੱਤ, ਨਰਿੰਦਰ ਸੁਚੇਤਗੜ੍ਹ, ਮਾਸਟਰ ਸਰਬਜੀਤ ਸਿੰਘ ਭਾਗੋਵਾਲ, ਬਲਬੀਰ ਸਿੰਘ ਕੋਲਾ ਪ੍ਰਧਾਨ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਮਾਸਟਰ ਗੁਰਦੀਪ ਸਿੰਘ ਸਾਰਚੂਰ, ਕਵਲ ਕੁਲਵਿੰਦਰ ਸਿੰਘ ਪੰਨੂੰ, ਦਲਜੀਤ ਸਿੰਘ ਮਾਣਕ ਸਾਰਚੂਰ, ਪੰਜਾਬ ਸਿੰਘ ਰੱਤਾ, ਗੁਰਪ੍ਰੀਤ ਸਿੰਘ ਡੇਰਾ ਪਠਾਣਾਂ, ਰਣਜੀਤ ਸਿੰਘ ਸਾਹਬ ਹਵੇਲੀ, ਲਾਲ ਕਲੇਰ, ਮਾਮਾ ਪੰਧੇਰ, ਬਾਪੂ ਰਤਨ ਸਿੰਘ, ਬਲਜੀਤ ਕਲੇਰ, ਸਾਬੀ ਕਲੇਰ, ਬਾਪੂ ਮੰਗਲ ਸਿੰਘ ਮੁਕੇਰੀਆਂ, ਬਾਬਾ ਯੂ.ਪੀ. ਵਾਲਾ, ਸਵਿੰਦਰ ਸਿੰਘ ਕਾਲਾ ਅਫਗਾਨਾ, ਟੀ.ਟੀ. ਰਾਮ ਸਿੰਘ, ਭਜਨ ਸਿੰਘ ਕਾਲਾ ਵੀਰ, ਜਥੇਦਾਰ ਉਦੋਵਾਲ, ਮੰਨਾ ਬੋਹੜੀ, ਸੁਖਦੇਵ ਸਿੰਘ ਜੱਫੇਮਾਰ, ਥਾਣੇਦਾਰ ਗੁਰਦੀਪ ਸਿੰਘ ਭਾਗੋਵਾਲ, ਕਾਬਲ ਸਿੰਘ ਬੋਹੜੀ, ਪਾਪਾ ਫੌਜੀ, ਮਹਿਕ ਸਟੂਡੀਓ, ਜੋਬਨ ਛੋਟੇਪੁਰ, ਅਮਰਾ ਭੀਖੋਵਾਲ, ਆਕਾਸ਼ ਮਾਹਲ, ਲੱਭਾ, ਪ੍ਰਿੰਸ ਮੰਮਣ, ਮੰਨਾ ਬੋਹੜੀ, ਜਗੀਰ ਸਿੰਘ ਬਾਲੇਵਾਲ, ਜਿੰਦਾ ਡੇਰੀਵਾਲ, ਤਰਲੋਚਨ ਬਟਾਲਾ, ਅਰਸ਼, ਗੋਪੀ ਦਾਲਮ, ਅਮੋਲਕ ਪਹਿਲਵਾਨ, ਅਮਨੀ ਪਹਿਲਵਾਨ, ਜੱਗਾ ਪਹਿਲਵਾਨ ਸ਼ਿਕਾਰ, ਰਿੱਕੀ ਕਲੇਰ, ਗੁਰਦੇਵ ਸਿੰਘ ਪੰਜਾਬ ਪੁਲਿਸ, ਜੋਤਾ ਨਾਰੋਵਾਲੀਆ, ਗੋਪੀ ਬੋਹੜਵਾਲ, ਕੋਮਲ ਭੰਬੋਈ, ਗਗਨ ਬਟਾਲਾ, ਦਲੇਰ ਵੜੈਚ, ਮਲਕੀਤ ਛੋਟੇਪੁਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਦੀ ਸਿੱਖ ਸੰਘਰਸ਼ ’ਚ ਵੱਡੀ ਕੁਰਬਾਨੀ ਤੇ ਘਾਲਣਾ-ਇਮਾਨ ਸਿੰਘ ਮਾਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਆਪ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗਾ-ਯੂਥ ਪ੍ਰਧਾਨ ਬਾਜਵਾ
Ad Position 24
No active advertisement