ਭਾਜਪਾ ਆਗੂ ਦੀ ਜ਼ਮੀਨ ’ਤੇ ਚਾਚਿਆਂ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ’ਤੇ 4 ਸਮੇਤ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ
ਅਦਾਲਤੀ ਸਟੇਅ ਹੋਣ ਦੇ ਬਾਵਜੂਦ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼
ਕਾਦੀਆਂ, 2 ਅਗਸਤ (ਹਰਦੀਪ ਸਿੰਘ ਸੰਧੂ)-ਪੰਜਾਬ ਭਾਜਪਾ ਦੇ ਬੁਲਾਰੇ ਯਾਦਵਿੰਦਰ ਸਿੰਘ ਬੁੱਟਰ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤਹਿਤ ਧੋਖਾਧੜੀ ਦੇ ਇਕ ਗੰਭੀਰ ਮਾਮਲੇ ’ਚ ਪੁਲਿਸ ਨੇ ਐਸ. ਐਸ.
ਕਾਦੀਆਂ, 2 ਅਗਸਤ (ਹਰਦੀਪ ਸਿੰਘ ਸੰਧੂ)-ਪੰਜਾਬ ਭਾਜਪਾ ਦੇ ਬੁਲਾਰੇ ਯਾਦਵਿੰਦਰ ਸਿੰਘ ਬੁੱਟਰ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤਹਿਤ ਧੋਖਾਧੜੀ ਦੇ ਇਕ ਗੰਭੀਰ ਮਾਮਲੇ ’ਚ ਪੁਲਿਸ ਨੇ ਐਸ.ਐਸ.ਪੀ. ਬਟਾਲਾ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਫੂਲਾ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਆਗੂ ਯਾਦਵਿੰਦਰ ਸਿੰਘ ਬੁੱਟਰ ਪੁੱਤਰ ਪ੍ਰਿਤਪਾਲ ਸਿੰਘ ਬੁੱਟਰ ਵਾਸੀ ਬੁੱਟਰ ਕਲਾਂ ਜ਼ਿਲ੍ਹਾ ਗੁਰਦਾਸਪੁਰ ਵਲੋਂ ਦਿੱਤੀ ਗਈ ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਪ੍ਰਿਤਪਾਲ ਸਿੰਘ ਵਲੋਂ ਆਪਣੀ ਮਾਲਕੀ ਦੀ ਦੋ ਕਨਾਲ ਜ਼ਮੀਨ ਦਾ ਬਿਆਨਾ ਅਮਰਜੀਤ ਕੌਰ ਪਤਨੀ ਫੂਲਾ ਸਿੰਘ ਨਾਲ ਕੀਤਾ ਗਿਆ ਸੀ, ਅਦਾਲਤੀ ਹੁਕਮਾਂ ’ਤੇ ਰਜਿਸਟਰੀ ਹੋ ਗਈ ਸੀ, ਇਸ ਮਾਮਲੇ ’ਚ ਮਾਨਯੋਗ ਅਦਾਲਤ ਵਲੋਂ ਦਿੱਤੇ ਹੁਕਮਾਂ ਅਨੁਸਾਰ ਅਮਰਜੀਤ ਕੌਰ ਨੂੰ ਤਕਸੀਮ ਹੋਣ ਤੋਂ ਬਾਅਦ ਕਬਜ਼ਾ ਕਰਨ ਲਈ ਕਿਹਾ ਗਿਆ। ਅਦਾਲਤੀ ਸਟੇਅ ਹੋਣ ਦੇ ਬਾਵਜੂਦ ਧੱਕੇਸ਼ਾਹੀ ਕਰਦਿਆਂ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਪੜਤਾਲ ਐਸ.ਪੀ. ਡੀ ਬਟਾਲਾ ਵਲੋਂ ਕੀਤੀ ਗਈ, ਜਿਸ ’ਚ ਸਾਹਮਣੇ ਆਇਆ ਹੈ ਕਿ ਫੂਲਾ ਸਿੰਘ ਪੁੱਤਰ ਸ਼ੇਰ ਸਿੰਘ, ਦਮਨਦੀਪ ਸਿੰਘ ਪੁੱਤਰ ਫੂਲਾ ਸਿੰਘ, ਭੁਪਿੰਦਰ ਸਿੰਘ ਪੁੱਤਰ ਕਰਮ ਸਿੰਘ, ਜਗਜੋਤ ਸਿੰਘ ਪੁੱਤਰ ਭੁਪਿੰਦਰ ਸਿੰਘ ਸਾਰੇ ਵਾਸੀ ਬੁੱਟਰ ਕਲਾਂ ਸਮੇਤ ਵੀਡੀਓ ’ਚ ਦਿਖਾਈ ਦੇ ਰਹੇ ਹੋਰ ਅਣਪਛਾਤੇ ਵਿਅਕਤੀਆਂ ਵਲੋਂ ਕਾਨੂੰਨ ਦੀ ਉਲੰਘਣਾ ਪਾਈ ਗਈ। ਇਸ ਮਾਮਲੇ ’ਚ ਥਾਣਾ ਸੇਖਵਾਂ ਵਿਖੇ ਬੀਐਨਐਸ ਦੀ ਧਾਰਾ 329 (3), ਅਤੇ 61(2) ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਏਐਸਆਈ ਬਲਜਿੰਦਰ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਦੂਸਰੇ ਪਾਸੇ ਪੰਜਾਬ ਭਾਜਪਾ ਦੇ ਬੁਲਾਰੇ ਯਾਦਵਿੰਦਰ ਸਿੰਘ ਬੁੱਟਰ ਦੇ ਪੁੱਤਰ ਐਡਵੋਕੇਟ ਗੁਰਕੀਰਤ ਸਿੰਘ ਬੁੱਟਰ ਨੇ ਦੋਸ਼ ਲਗਾਇਆ ਇਨ੍ਹਾਂ ਵਿਅਕਤੀਆਂ ਵਲੋਂ ਗੈਂਗਸਟਰਾਂ ਨੂੰ ਬੁਲਾ ਕੇ ਪਰਿਵਾਰ ਨੂੰ ਜਾਨੋ ਮਰਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਵਲੋਂ ਐਸ.ਐਸ.ਪੀ. ਬਟਾਲਾ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।