11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪਿੰਡ ਸੋਹਲ ਵਿਖੇ ਐਸ.ਸੀ./ਬੀ.ਸੀ. ਏਕਤਾ ਮੰਚ ਪੰਜਾਬ ਦੀ ਮੀਟਿੰਗ

ਧਾਰੀਵਾਲ,3 ਅਗਸਤ (ਜੇਮਸ ਨਾਹਰ )-ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਸੋਹਲ ਵਿਖੇ ਐਸ. ਸੀ.

Ad Position 21
No active advertisement
ਅਜੀਤ ਡੈਸਕ 04-08-2026
ਧਾਰੀਵਾਲ,3 ਅਗਸਤ (ਜੇਮਸ ਨਾਹਰ )-ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਸੋਹਲ ਵਿਖੇ ਐਸ.ਸੀ./ਬੀ.ਸੀ. ਏਕਤਾ ਮੰਚ ਪੰਜਾਬ ਦੀ ਅਹਿਮ ਮੀਟਿੰਗ ਸਤਿਗੁਰੂ ਕਬੀਰ ਮੰਦਿਰ ਸੋਹਲ ਵਿਖੇ ਸਾਬਕਾ ਸਰਪੰਚ ਰਜੇਸ਼ ਭਗਤ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਡੀ ਗਿਣਤੀ ’ਚ ਐਸ.ਸੀ./ਬੀ.ਐਸ. ਸਮਾਜ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਮੁੱਖ ਤੌਰ ’ਤੇ ਪਹੁੰਚੇ ਐਸ.ਸੀ./ਬੀ.ਸੀ. ਏਕਤਾ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਇੰਜ. ਜਤਿੰਦਰ ਪਾਲ ਸਿੰਘ ਜੇ.ਪੀ. ਸਮੇਤ ਡਾਕਟਰ ਕਮਲਜੀਤ ਸਿੰਘ ਕੇ.ਜੇ., ਰਿਟਾ. ਐਸ.ਡੀ.ਓ.ਕਸਤੂਰੀ ਲਾਲ, ਜਸਪਾਲ ਸਿੰਘ ਕਲਿਆਣਪੁਰ, ਮੈਡਮ ਰੇਨੂੰ ਬਾਲਾ ਕੰਗ, ਬਾਓ ਹੰਸ ਰਾਜ, ਰਾਮ ਪਾਲ ਬੱਲ, ਐਸ.ਡੀ.ਓ.ਚਮਨਲਾਲ ਆਦਿ ਹਾਜ਼ਰ ਹੋਰ ਬੁਲਾਰਿਆਂ ਨੇ ਐਸ.ਸੀ./ਬੀ.ਸੀ. ਸਮਾਜ ਨਾਲ ਹੋ ਰਹੀਆ ਵਧੀਕੀਆਂ ਸਬੰਧੀ ਚਿੰਤਾ ਪ੍ਰਗਟ ਕਰਦੇ ਹੋਏ ਇੱਕ ਇੱਕਜੁਟ ਹੋਣ ਦੀ ਅਪੀਲ ਕੀਤੀ । ਇਸ ਦੌਰਾਨ ਆਗੂਆਂ ਨੇ ਕਿਹਾ ਕਿ ਐਸ.ਸੀ./ਬੀ.ਸੀ.ਸਮਾਜ ਦੀ ਮਜਬੂਤੀ ਅਤੇ ਖੁਸ਼ਹਾਲੀ ਲਈ ਸਮਾਜ ਨੂੰ ਲਾਮਬਧ ਕਰਨ ਲਈ ਪਿੰਡ–ਪਿੰਡ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਐਸ . ਸੀ ਬੀ ਸੀ ਸਮਾਜ ਵੱਧ ਤੋਂ ਵੱਧ ਜਾਗਰੂਕ ਹੋ ਸਕੇ। ਇਸ ਸਮੇਂ ਐਸ.ਸੀ./ਬੀ.ਸੀ. ਏਕਤਾ ਮੰਚ ਵੱਲੋਂ ਮੰਚ ਵਿਚ ਲਗਾਤਾਰ ਮਿਹਨਤ ਕਰਨ ਵਾਲੇ ਰਜੇਸ਼ ਭਗਤ ਨੂੰ ਪਿੰਡ ਸੋਹਲ ਦਾ ਐਸ.ਸੀ./ਬੀ.ਸੀ.ਏਕਤਾ ਮੰਚ ਪੰਜਾਬ ਵੱਲੋਂ ਇੰਚਾਰਜ ਲਗਾਇਆ ਗਿਆ । ਇਸ ਮੌਕੇ ’ਤੇ ਪਿੰਡ ਸੋਹਲ ਦੇ ਇੰਚਾਰਜ ਰਜੇਸ਼ ਭਗਤ ਨੇ ਭਰੋਸਾ ਦਿੱਤਾ ਕਿ ਸੌਂਪੀ ਜੂੰਮੇਵਾਰੀ ਨੂੰ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਉਣਗੇ । ਇਸ ਮੌਕੇ ਅਸ਼ੋਕ ਕੁਮਾਰ,ਮਾਸਟਰ ਕੁਲਦੀਪ ਕੁਮਾਰ, ਜਸਪਾਲ ਇੰਸਟਰਕਟਰ, ਧਰਮ ਪਾਲ,ਬਲਬੀਰ ਕੁਮਾਰ,ਬਲਦੇਵ ਰਾਜ,ਰਮੇਸ਼ ਕੁਮਾਰਕੈਪਟਨ ਸਤਪਾਲ,ਜਗਦੀਸ਼ ਰਾਜ, ਰਾਜ ਕੁਮਾਰ ਨਾਥੀ, ਕਮਲੇਸ਼, ਮਹਿੰਦਰ ਪਾਲ,ਗੁਰਦਿਆਲ ਸਿੰਘ ਲੈਕਚਰਾਰ, ਸਰਦਾਰੀ ਲਾਲ,ਅਜੇ ਕੁਮਾਰ ਡਾਕਟਰ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸੀ.ਸੈਕੰ. ਸਕੂਲ ਮੀਰਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਕਲਾਨੌਰ ਦੀਆਂ ਮੁਟਿਆਰਾਂ ਬੋਲੀਆਂ ਤੇ ਕਿੱਕਲੀਆਂ ਪਾ ਕੇ ਮਨਾਈਆਂ ‘ਤੀਆਂ’
Ad Position 24