06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮੈਡੀਕਲ ਪ੍ਰੈਕਟੀਸ਼ਨਰਜ਼ ਦਾ ਟ੍ਰੇਨਿੰਗ ਕੋਰਸ ਸ਼ੁਰੂ ਕਰਨਾ ਸ਼ਲਾਘਾਯੋਗ- ਸੂਬਾ ਪ੍ਰਧਾਨ ਡਾ. ਬਾਲੀ

ਬਟਾਲਾ, 3 ਅਗਸਤ (ਸਤਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼ੋਸਿਏਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਰ. ਐਮ.

Ad Position 21
No active advertisement
ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼ੋਸਿਏਸ਼ਨ ਪੰਜਾਬ ਰਜਿ: ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਦੌਰਾਨ ਅਹੁੱਦੇਦਾਰ। ਅਜੀਤ ਤਸਵੀਰ 04-08-2026
ਬਟਾਲਾ, 3 ਅਗਸਤ (ਸਤਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼ੋਸਿਏਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਰ.ਐਮ.ਪੀ. ਡਾਕਰਟਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਚਮਨ ਲਾਲ ਬਟਾਲਾ ਤੇ ਜ਼ਿਲਾ ਜਨਰਲ ਸਕੱਤਰ ਡਾ.ਅਸ਼ੋਕ ਕੁਮਾਰ ਬਟਾਲਾ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਡਾ. ਬੀ.ਆਰ. ਅੰਬੇਡਕਰ ਸੀਨੀਅਰ ਸੈਕੰਡਰੀ ਸਕੂਲ ਠਠਿਆਰੀ ਗੇਟ ਬਟਾਲਾ ਵਿਖੇ ਹੌਈ। ਜ਼ਿਲ੍ਹਾ ਪ੍ਰੈਸ ਸਕੱਤਰ ਡਾ. ਲਖਵਿੰਦਰ ਸਿੋਂਘ ਸੰਧੂ ਔਲਖ ਨੇ ਦੱਸਿਆ ਕਿ ਮੀਟਿੰਗ ਵਿਚ ਉਚੇਚੇ ਤੌਰ ’ਤੇ ਪਹੁੰਚੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨੇ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਮੈਡੀਕਲਜ਼ ਪ੍ਰੈਕਟੀਸਨਰਜ਼ ਦੀ ਟ੍ਰੇਨਿੰਗ ਸ਼ੁਰੂ ਕਰਨ ਦੀ ਸ਼ਲਾਘਾ ਕੀਤੀ। ਡਾ. ਬਾਲੀ ਨੇ ਮੈਡੀਕਲ ਨੇ ਮੈਡੀਕਲ ਪ੍ਰੈਕਟਸ਼ਨਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਡਾਕਟਰ ਸਾਥੀ ਗਲਤੀ ਰਹਿਤ ਵਧੀਆ ਤਰੀਕੇ ਨਾਲ ਫਾਰਮ ਭਰ ਕੇ ਐਸ਼ੋਸਿਏਸ਼ਨ ਮੁੱਖ ਦਫ਼ਤਰ ਵਿਚ ਇਕੱਤਰ ਕੀਤੇ ਜਾਣ ਅਤੇ ਬਾਅਦ ਵਿਚ ਜ਼ਿਲ੍ਹਾ ਕਮੇਟੀ ਆਗੂ ਸਾਰੀਆਂ ਫਾਈਲਾਂ ਨੂੰ ਸਿਵਿਲ ਸਰਜਨ ਦਫ਼ਤਰ ਵਿਖੇ ਜਮਾਂ ਕਰਵਾਉਣ ਲਈ ਬਾਖੂਬੀ ਜਿੰਮੇਵਾਰੀ ਨਿਭਾਉਣ ਦੀ ਤਾਕੀਦ ਕੀਤੀ। ਮੀਟਿੰਗ ਦੌਰਾਨ ਡਾ. ਬਾਲੀ ਨੇ ਜ਼ਿਲ੍ਹਾ ਕਮੇਟੀ ਆਗੂਆਂ ਦੀ ਸਹਿਮਤੀ ਨਾਲ ਡਾ. ਬਲਜੀਤ ਸਿੰਘ ਢਡਿਆਲਾ ਨੂੰ ਫੁੱਲਾਂ ਦਾ ਹਾਰ ਪਾ ਕੇ ਜ਼ਿਲ੍ਹਾ ਜੁਆਇੰਟ ਪੈ੍ਰਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸੂਬਾ ਕਮੇਟੀ ਆਗੂ ਡਾ. ਮੁਖਵਿੰਦਰ ਸਿੰਘ ਦਰਦਰੀ, ਡਾ. ਲਖਵਿੰਦਰ ਸਿੰਘ ਸੰਧੂ ਔਲਖ, ਡਾ. ਜਸਬੀਰ ਸਿੰਘ ਬਾਸਰਪੁਰ, ਡਾ. ਹੀਰਾ ਸਿੰਘ ਜੈਤੋਸਰਜਾ, ਡਾ. ਚਰਨਦਾਸ ਕੰਡਿਆਲ, ਡਾ. ਬਲਵਿੰਦਰ ਸਿੰਘ ਕਾਹਲੋਂ ਕਲਾਨੌਰ, ਡਾ. ਸਤਨਾਮ ਸਿੰਘ ਦਾਲਮ, ਡਾ ਮੁਖਵਿੰਦਰ ਸਿੰਘ ਨੜ੍ਹਾਂਵਾਲੀ, ਡਾ. ਬਾਊ ਰਾਮ ਬਟਾਲਾ, ਡਾ. ਦਿਲਬਾਗ ਸਿੰਘ ਮੁਸਤਰਾਪੁਰ, ਡਾ. ਗੁਰਨਾਮ ਸਿੰਘ ਮੀਕੇ, ਡਾ. ਜੋਧ ਸਿੰਘ ਖੈਹਿਰਾ ਬਖ਼ਸੀਵਾਲ, ਡਾ. ਬਲਜੀਤ ਸਿੰਘ ਢਡਿਆਲਾ, ਡਾ. ਰਛਪਾਲ ਸਿੰਘ ਬੋਹੜਾਂਵਾਲਾ, ਡਾ. ਦਵਿੰਦਰ ਸਿੰਘ ਚਾਹਲ, ਡਾ. ਨਿਰਮਲ ਸਿੰਘ ਢਡਿਆਲਾ ਨੱਤਾ, ਡਾ. ਬਲਵੰਤ ਸਿੰਘ ਪੁਰੀਆਂ, ਡਾ. ਰਾਜੇਸ ਹਾਂਡਾ ਫੈਜ਼ਪੁਰਾ, ਡਾ. ਗੁਰਦੇਵ ਸਿੰਘ ਬਟਾਲਾ, ਡਾ. ਮੁਖਵਿੰਦਰ ਮਸੀਹ ਮੰਮਣ, ਡਾ. ਸੰਦੀਪ ਕੁਮਾਰ ਮਿਸ਼ਰਪੁਰਾ, ਡਾ. ਰਾਜਪਾਲ ਗਾਂਧੀ ਕੈਂਪ ਬਟਾਲਾ, ਡਾ. ਰਮਨ ਸ਼ਰਮਾ ਬਟਾਲਾ, ਡਾ. ਬਲਵਿੰਦਰ ਸਿੰਘ ਮੁਸਤਰਾਪੁਰ, ਡਾ. ਲਖਵਿੰਦਰ ਸਿੰਘ , ਡਾ. ਰਜਿੰਦਰ ਸਿੰਘ ਬਟਾਲਾ, ਡਾ. ਪ੍ਰਿੰਸ ਮਲਾਵੇ ਦੀ ਕੋਠੀ, ਡਾ. ਪੰਨਾ ਲਾਲ ਪੁਰੀਆਂ, ਡਾ. ਰਾਜ ਕੁਮਾਰ ਮਿਸ਼ਰਪੁਰਾ, ਡਾ. ਬੱਗਾ ਸਿੰਘ ਝੰਗੀ, ਡਾ. ਗੁਰਮੀਤ ਸਿੰਘ ਭੁੱਲਰ, ਡਾ. ਸੁਖਦੇਵ ਮਸੀਹ ਧਰਮਕੋਟ ਪੱਤਣ, ਡਾ. ਡੇਵਿਡ ਮਸੀਹ ਪੱਖੋਕੇ, ਡਾ. ਸਾਹਿਬ ਮਸੀਹ ਧਰਮਾਬਾਦ, ਡਾ. ਪਰਮਜੀਤ ਸਿੰਘ ਢਡਿਆਲਾ ਨੰਤ, ਡਾ. ਸੁਰਜੀਤ ਸਿੰਘ ਦਾਬਾਂਵਾਲ, ਡਾ. ਬਲਜੀਤ ਸਿੰਘੰ ਹੈਪੀ, ਡਾ. ਜਸਵਿੰਦਰ ਸਿੰਘ ਧਰਮਕੋਟ ਪੱਤਣ, ਡਾ. ਬਲਜੀਤ ਸਿੰਘ ਬਟਾਲਾ, ਡਾ. ਹਰਜੀਤ ਸਿੰਘ ਜੈਤੋਸਰਜਾ ਅਤੇ ਹੋਰ ਆਰ.ਐਮ.ਪੀ. ਡਾਕਟਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡੀ.ਸੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਅਗਲੀ ਖ਼ਬਰ ਦ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਵਿਦਿਆਰਥੀ ਦੀ ਅਥਲੈਟਿਕਸ ਮੁਕਾਬਲੇ ਵਿਚ ਰਾਸ਼ਟਰੀ ਪੱਧਰ ਲਈ ਹੋਈ ਚੋਣ
Ad Position 24
No active advertisement