06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜ਼ਿਲ੍ਹਾ ਗੁਰਦਾਸਪੁਰ ’ਚ 98.85 ਫੀਸਦੀ ਐੱਸ.ਆਈ.ਆਰ. ਤਹਿਤ ਫਾਰਮ ਡਿਜੀਟਾਈਜ਼ ਦਾ ਕੰਮ ਮੁਕੰਮਲ * ਰਹਿੰਦੇ ਵੋਟਰ ਵੀ ਐੱਸ.ਆਈ.ਆਰ ਫਾਰਮ ਭਰ ਕੇ ਜਲਦ ਬੀ.ਐੱਲ.ਓਜ਼ ਕੋਲ ਜਮ੍ਹਾਂ ਕਰਵਾਉਣ

ਗੁਰਦਾਸਪੁਰ, 3 ਅਗਸਤ (ਅਸ਼ੋਕ ਸ਼ਰਮਾ)- ਜ਼ਿਲ੍ਹਾ ਗੁਰਦਾਸਪੁਰ ’ਚ 98. 85 ਫੀਸਦੀ ਐੱਸ.

Ad Position 21
No active advertisement
ਅਜੀਤ ਡੈਸਕ 04-08-2026
ਗੁਰਦਾਸਪੁਰ, 3 ਅਗਸਤ (ਅਸ਼ੋਕ ਸ਼ਰਮਾ)- ਜ਼ਿਲ੍ਹਾ ਗੁਰਦਾਸਪੁਰ ’ਚ 98.85 ਫੀਸਦੀ ਐੱਸ.ਆਈ.ਆਰ. (ਵਿਸ਼ੇਸ਼ ਗਹਿਰੀ ਸੁਧਾਈ) ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਦੱਸਿਆ ਕਿ ਵੋਟਰਾਂ ਨੇ ਆਪਣੇ ਫਾਰਮ ਸਮੇਂ-ਸਿਰ ਭਰ ਕੇ ਆਪਣਾ ਫਰਜ਼ ਨਿਭਾਇਆ, ਜਿਸ ਨਾਲ ਲੋਕਤੰਤਰ ਦੀ ਨੀਂਹ ਹੋਰ ਮਜ਼ਬੂਤ ਹੁੰਦੀ ਹੈ। ਉਨ੍ਹਾਂ ਦੱਸਿਆ ਜ਼ਿਲ੍ਹੇ ਦੇ ਵੋਟਰਾਂ ਅਤੇ ਬੂਥ ਲੈਵਲ ਅਫਸਰਾਂ ਦੇ ਯਤਨਾਂ ਸਦਕਾ ਹੁਣ ਕੇਵਲ ਕਰੀਬ 1 ਫੀਸਦੀ ਵੋਟਰਾਂ ਦੇ ਫਾਰਮ ਭਰ ਕੇ ਡਿਜੀਟਾਈਜ਼ ਹੋਣੇ ਬਾਕੀ ਹਨ । ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਐੱਸ.ਆਈ.ਆਰ ਫਾਰਮ ਭਰ ਕੇ ਬੀ.ਐੱਲ.ਓ ਕੋਲ ਜਮਾਂ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਡਿਜੀਟਾਈਜ਼ ਵੈੱਬ ਸਾਈਟ ’ਤੇ ਅੱਪਲੋਡ ਕੀਤਾ ਜਾ ਸਕੇ । ਉਨ੍ਹਾਂ ਸਾਰੇ ਬੀ.ਐਲ.ਓ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਪਹਿਲਾਂ ਘਰ-ਘਰ ਫਾਰਮ ਵੰਡੇ ਤੇ ਫਿਰ ਇਕੱਠੇ ਕਰ ਕੇ ਡਿਜੀਟਾਈਜ਼ ਕੀਤੇ। ਉਨ੍ਹਾਂ ਅਪੀਲ ਕੀਤੀ ਕਿ ਬਾਕੀ ਰਹਿੰਦੇ ਵੋਟਰ ਵੀ ਆਪਣੇ ਫਾਰਮ ਭਰ ਕੇ ਬੀ.ਐਲ.ਓ ਨੂੰ ਦੇਣ ਅਤੇ ਆਪਣਾ ਦੇਸ਼ ਪ੍ਰਤੀ ਫਰਜ਼ ਨਿਭਾਉਣ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਕੁੱਲ 1553 ਬੀ.ਐੱਲ.ਓ ਹਨ ਅਤੇ ਕੁੱਲ 12 ਲੱਖ 93 ਹਜ਼ਾਰ 682 ਵੋਟਰਾਂ ਵਿਚੋਂ 11 ਲੱਖ 74 ਹਜ਼ਾਰ 457 ਵੋਟਰਾਂ ਦੇ ਗਣਨਾ ਫਾਰਮ ਡਿਜੀਟਾਈਜਡ ਕੀਤੇ ਜਾ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਚੱਲ ਰਿਹਾ ਗੁੰਡਾ ਤੇ ਜੰਗਲ ਰਾਜ- ਪ੍ਰਤਾਪ ਸਿੰਘ ਬਾਜਵਾ ਅਗਲੀ ਖ਼ਬਰ ਗੁਰਦਾਸਪੁਰ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡੀ.ਸੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ
Ad Position 24
No active advertisement