08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਬੇਬੇ ਨਾਨਕੀ ਪਬਲਿਕ ਸਕੂਲ ਘਣੀਏ ਕੇ ਬਾਂਗਰ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਪੂਰਵਕ ਮਨਾਇਆ

ਫਤਹਿਗੜ੍ਹ ਚੂੜੀਆਂ, 7 ਅਗਸਤ (ਅਵਤਾਰ ਸਿੰਘ ਰੰਧਾਵਾ)-ਬੇਬੇ ਨਾਨਕੀ ਪਬਲਿਕ ਸਕੂਲ ਘਣੀਏ ਕੇ ਬਾਂਗਰ ਦੇ ਵਿਹੜੇ ’ਚ ਤੀਆਂ ਦਾ ਤਿਉਹਾਰ ਧੂਮ-ਧੜੱਕੇ ਨਾਲ ਮਨਾਇਆ ਗਿਆ, ਜਿਸ ’ਚ ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੇ ਉਤਸ਼ਾਹ ਪੂਰਵਕ ਭਾਗ ਲਿ। ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੇ ਕੋਰੀਓਗ੍ਰਾਫੀ, ਗੀਤ, ਕਵਿਤਾਵਾਂ ਤੇ ਪੰਜਾਬੀ ਸੱਭਿਆਚਾਰ ਦੇ ਮੁੱਖ ਅੰਗ ਗਿੱਧੇਆਂ ਦੀ ਪੇਸ਼ਕਾਰੀ ਕਰਕੇ ਧਮਾਲਾਂ ਪਾਈਆਂ।

Ad Position 21
No active advertisement
ਅਜੀਤ ਡੈਸਕ 08-08-2026
ਫਤਹਿਗੜ੍ਹ ਚੂੜੀਆਂ, 7 ਅਗਸਤ (ਅਵਤਾਰ ਸਿੰਘ ਰੰਧਾਵਾ)-ਬੇਬੇ ਨਾਨਕੀ ਪਬਲਿਕ ਸਕੂਲ ਘਣੀਏ ਕੇ ਬਾਂਗਰ ਦੇ ਵਿਹੜੇ ’ਚ ਤੀਆਂ ਦਾ ਤਿਉਹਾਰ ਧੂਮ-ਧੜੱਕੇ ਨਾਲ ਮਨਾਇਆ ਗਿਆ, ਜਿਸ ’ਚ ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੇ ਉਤਸ਼ਾਹ ਪੂਰਵਕ ਭਾਗ ਲਿ। ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੇ ਕੋਰੀਓਗ੍ਰਾਫੀ, ਗੀਤ, ਕਵਿਤਾਵਾਂ ਤੇ ਪੰਜਾਬੀ ਸੱਭਿਆਚਾਰ ਦੇ ਮੁੱਖ ਅੰਗ ਗਿੱਧੇਆਂ ਦੀ ਪੇਸ਼ਕਾਰੀ ਕਰਕੇ ਧਮਾਲਾਂ ਪਾਈਆਂ। ਸਮਾਗਮ ਦਾ ਆਗਾਜ਼ ਬੱਚਿਆਂ ਨੇ ਧਾਰਮਿਕ ਸ਼ਬਦ ਨਾਲ ਸ਼ੁਰੂ ਕੀਤਾ। ਇਸ ਮੌਕੇ ਸਿੱਖਿਆ ਸੰਸਥਾ ਅੰਦਰ ਸਾਰਾ ਦਿਨ ਖੁਸ਼ੀ ਭਰਿਆ ਰਿਹਾ। ਇਸ ਮੌਕੇ ਪ੍ਰਿੰਸੀਪਲ ਤਰਨਜੀਤ ਕੌਰ ਨੇ ਆਪਣੇ ਪੁਰਾਤਨ ਸੱਭਿਆਚਾਰ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ ਤੇ ਸਾਉਣ ਮਹੀਨੇ ਵਿਚ ਤੀਆਂ ਦੇ ਤਿਉਹਾਰ ਦੇ ਸਬੰਧ ’ਚ ਚਾਨਣਾ ਪਾਇਆ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਸੱਭਿਆਚਾਰਕ ਵਿਰਸੇ ਤੋਂ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਪਿੰਡਾਂ ਦੀਆਂ ਵਿਹਲੀਆਂ ਥਾਵਾਂ ਵਿਚ ਸਾਵਣ ਦਾ ਮਹੀਨਾ ਮਨਾਉਣ ਲਈ ਆਪਣੇ ਪੇਕੇ ਪਿੰਡ ਆਈਆਂ ਮੁਟਿਆਰਾਂ ਨੱਚ-ਨੱਚ ਕੇ ਬੋਲੀਆਂ ਪਾ ਕੇ ਰੰਗ ਬੰਨਦੀਆਂ ਸਨ। ਇਸ ਮੌਕੇ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀ. ਤਰਨਜੀਤ ਕੌਰ, ਅਮਰਦੀਪ ਕੌਰ, ਰਾਣਾ ਮੁਹਾਰ, ਲਵਪ੍ਰੀਤ ਕੌਰ ਮੁਰੀਦਕੇ, ਗੁਰਜੀਤ ਕੌਰ, ਅਮਨਦੀਪ ਕੌਰ, ਲਕਸ਼ਮੀ, ਰਮਨਦੀਪ ਕੌਰ, ਰੇਨੂ, ਰੁਪਿੰਦਰ ਕੌਰ, ਜਸਪ੍ਰੀਤ ਕੌਰ, ਪਿੰਦਰਪਾਲ ਕੌਰ, ਅਮਰਜੀਤ ਕੌਰ, ਨਵਨਿੰਦਰ ਕੌਰ, ਗੁਰਸਿਮਰਨ ਕੌਰ ਅਤੇ ਜੋਬਨਦੀਪ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ- ਰਾਜਨਬੀਰ ਸਿੰਘ ਘੁਮਾਣ ਅਗਲੀ ਖ਼ਬਰ ਸੁਖਵਿੰਦਰ ਸਿੰਘ ਅਗਵਾਨ ਨੂੰ ਸੰਸਦੀ ਬੋਰਡ ਮੈਂਬਰ ਬਣਨ ’ਤੇ ਕਸ਼ਮੀਰ ਸਿੰਘ ਪੰਜਗਰਾਈਆਂ ਨੇ ਦਿੱਤੀ ਵਧਾਈ
Ad Position 24