ਭੋਗ ’ਤੇ ਵਿਸ਼ੇਸ਼:- ਰਣਧੀਰ ਸਿੰਘ ਭਲੇਰ ਘੁੰਮਣ ਕਲਾਂ
ਨਿੱਕੇ ਘੁੰਮਣ-ਰਣਧੀਰ ਸਿੰਘ ਭਲੇਰ ਦਾ ਜਨਮ 12 ਜਨਵਰੀ 1957 ਨੂੰ ਪਿਤਾ ਦਰਸ਼ਨ ਸਿੰਘ ਦੇ ਘਰ ਮਾਤਾ ਗੁਰਨਾਮ ਕੌਰ ਦੀ ਕੁੱਖੋਂ ਪਿੰਡ ਘੁੰਮਣ ਕਲਾਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਨ੍ਹਾਂ 10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ।
ਨਿੱਕੇ ਘੁੰਮਣ-ਰਣਧੀਰ ਸਿੰਘ ਭਲੇਰ ਦਾ ਜਨਮ 12 ਜਨਵਰੀ 1957 ਨੂੰ ਪਿਤਾ ਦਰਸ਼ਨ ਸਿੰਘ ਦੇ ਘਰ ਮਾਤਾ ਗੁਰਨਾਮ ਕੌਰ ਦੀ ਕੁੱਖੋਂ ਪਿੰਡ ਘੁੰਮਣ ਕਲਾਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਨ੍ਹਾਂ 10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਬਚਪਨ ਤੋਂ ਹੀ ਦੂਰਅੰਦੇਸ਼, ਮਿਹਨਤੀ, ਮਿਲਾਪੜੇ ਤੇ ਨਿਮਰ ਸੁਭਾਅ ਦੇ ਮਾਲਕ ਸਨ। ਉਹ 2 ਭੈਣਾਂ ਦੇ ਇਕਲੌਤੇ ਭਰਾ ਸਨ। 1979 ਵਿਚ ਉਹ ਪੰਜਾਬ ਰਾਜ ਬਿਜਲੀ ਬੋਰਡ ’ਚ ਭਰਤੀ ਹੋਏ ਤੇ ਆਪਣੀ ਮਿਹਨਤ, ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨੌਕਰੀ ਨਿਭਾਈ। 1980 ਵਿਚ ਉਨ੍ਹਾਂ ਦਾ ਵਿਆਹ ਪਿੰਡ ਸ਼ਮਸ਼ੇਰਪੁਰ ਵਿਖੇ ਬੀਬੀ ਕਸ਼ਮੀਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ 2 ਪੁੱਤਰਾਂ ਤੇ 2 ਧੀਆਂ ਨੇ ਜਨਮ ਲਿਆ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਮੇਂ ਦੀ ਲੋੜ ਅਨੁਸਾਰ ਵਿੱਦਿਆ ਤੇ ਚੰਗੀ ਪਰਵਰਿਸ਼ ਦਿੱਤੀ। ਉਨ੍ਹਾਂ ਦਾ ਇਕ ਪੁੱਤਰ ਰਵਿੰਦਰ ਸਿੰਘ ਭਲੇਰ ਇਟਲੀ ਅਤੇ ਦੂਜਾ ਪੁੱਤਰ ਗੁਰਭਿੰਦਰ ਸਿੰਘ ਭਲੇਰ ਪਰਿਵਾਰ ਸਮੇਤ ਇੰਗਲੈਂਡ ’ਚ ਆਪਣੀ ਪਰਿਵਾਰਕ ਤੇ ਸਮਾਜਿਕ ਜਿੰਦਗੀ ਬਤੀਤ ਕਰ ਰਿਹਾ ਹੈ। ਦੋਵੇਂ ਧੀਆਂ ਵੀ ਵਿਆਹੀਆਂ ਹੋਈਆਂ ਹਨ ਤੇ ਆਪੋ-ਆਪਣੇ ਪਰਿਵਾਰਾਂ ਨਾਲ ਸੁਖੀ ਜੀਵਨ ਬਤੀਤ ਕਰ ਰਹੀਆਂ ਹਨ। 2015 ਵਿਚ ਰਣਧੀਰ ਸਿੰਘ ਭਲੇਰ ਪੰਜਾਬ ਰਾਜ ਬਿਜਲੀ ਬੋਰਡ ਤੋਂ ਬਤੌਰ ਲਾਇਨਮੈਨ ਸੇਵਾ ਮੁਕਤ ਹੋਏ। ਸੇਵਾਮੁਕਤੀ ਉਪਰੰਤ ਉਨ੍ਹਾਂ ਨੇ ਆਪਣਾ ਜੀਵਨ ਪਰਿਵਾਰ ਅਤੇ ਸਮਾਜ ਨਾਲ ਸਾਦਗੀ ਤੇ ਸਨੇਹ ਭਰੇ ਢੰਗ ਨਾਲ ਬਤੀਤ ਕੀਤਾ। ਉਨ੍ਹਾਂ ਦੀ ਸਾਦਗੀ, ਮਿੱਠ ਬੋਲੜਾਪਣ, ਮਿਲਾਪੜਾ ਸੁਭਾਅ ਅਤੇ ਹਰ ਕਿਸੇ ਨਾਲ ਪਿਆਰ-ਸਤਿਕਾਰ ਨਾਲ ਵਿਚਰਦੇ ਸਨ। ਅਖੀਰ 11 ਅਗਸਤ 2026 ਦੀ ਮਨਹੂਸ ਘੜੀ ਨੂੰ ਉਹ ਅਚਾਨਕ ਇਸ ਫ਼ਾਨੀ ਸੰਸਾਰ ਦੀ ਯਾਤਰਾ ਸਮਾਪਤ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰਕ ਸਾਕ ਸਬੰਧੀਆਂ ਵਿਚ ਡੂੰਘੇ ਦੁੱਖ ਦੀ ਲਹਿਰ ਛਾ ਗਈ। ਅੱਜ 20 ਅਗਸਤ 2026 ਦਿਨ ਵੀਰਵਾਰ ਨੂੰ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ, ਅੰਤਿਮ ਅਰਦਾਸ ਪਿੰਡ ਘੁੰਮਣ ਕਲਾਂ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਹੋਵੇਗੀ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਇਲਾਕਾ ਵਾਸੀਆਂ ਵਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। - ਸਤਬੀਰ ਸਿੰਘ ਘੁੰਮਣ