19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਤੀਜ ਦਾ ਤਿਉਹਾਰ ਮਨਾਇਆ

ਪਠਾਨਕੋਟ, 19 ਅਗਸਤ (ਸੰਧੂ)-ਸਥਾਨਕ ਹੋਟਲ ਵਿਖੇ ਮਹਿਲਾਵਾਂ ਵਲੋਂ ਤੀਜ ਦਾ ਤਿਉਹਾਰ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਮਹਿਲਾਵਾਂ ਨੇ ਪੰਜਾਬੀ ਮੁਟਿਆਰਾਂ ਵਾਂਗ ਸਜ-ਧਜ ਕੇ ਫੁਲਕਾਰੀ, ਪਰਾਂਦੀ ਤੇ ਰਵਾਇਤੀ ਗਹਿਣਿਆਂ ਨਾਲ ਪੰਜਾਬੀ ਸੱਭਿਆਚਾਰ ਦੇ ਰੰਗ ਬਿਖੇਰੇ ।

Ad Position 21
No active advertisement
ਅਜੀਤ ਡੈਸਕ 20-08-2026
ਪਠਾਨਕੋਟ, 19 ਅਗਸਤ (ਸੰਧੂ)-ਸਥਾਨਕ ਹੋਟਲ ਵਿਖੇ ਮਹਿਲਾਵਾਂ ਵਲੋਂ ਤੀਜ ਦਾ ਤਿਉਹਾਰ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਮਹਿਲਾਵਾਂ ਨੇ ਪੰਜਾਬੀ ਮੁਟਿਆਰਾਂ ਵਾਂਗ ਸਜ-ਧਜ ਕੇ ਫੁਲਕਾਰੀ, ਪਰਾਂਦੀ ਤੇ ਰਵਾਇਤੀ ਗਹਿਣਿਆਂ ਨਾਲ ਪੰਜਾਬੀ ਸੱਭਿਆਚਾਰ ਦੇ ਰੰਗ ਬਿਖੇਰੇ । ਸਮਾਗਮ ਦੌਰਾਨ ਗਿੱਧਾ, ਬੋਲੀਆਂ ਤੇ ਸਾਉਣ ਦੇ ਗੀਤਾਂ ਸਮੇਤ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਨੇ ਖੂਬ ਰੰਗ ਬੰਨ੍ਹਿਆ । ਇਸ ਮੌਕੇ ਕਰਵਾਈ ਗਈ ‘ਮਿਸਿਜ਼ ਤੀਜ’ ਪ੍ਰਤੀਯੋਗਿਤਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ । ਅਧਿਆਪਕਾਵਾਂ ਨੇ ਕੈਟਵਾਕ, ਰਵਾਇਤੀ ਪਹਿਰਾਵੇ, ਆਤਮ-ਵਿਸ਼ਵਾਸ ਤੇ ਪੰਜਾਬੀ ਸੱਭਿਆਚਾਰ ਸਬੰਧੀ ਗਿਆਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਖ਼ਤ ਮੁਕਾਬਲੇ ਉਪਰੰਤ ਸਿਲਾਕਸ਼ੀ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ‘ਮਿਸਿਜ਼ ਤੀਜ’ ਦਾ ਤਾਜ ਪਹਿਨਾਇਆ ਗਿਆ ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਆਯੋਜਕ ਨਿਧੀ ਕੁਮਾਰੀ ਨੇ ਇਸ ਮੌਕੇ ਸਭ ਨੂੰ ਤੀਜ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਦਾ ਮਕਸਦ ਪੰਜਾਬੀ ਵਿਰਾਸਤ ਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਸਾਂਭਣਾ ਤੇ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨਾ ਹੈ ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਹਲਕਾ ਭੋਆ ’ਚ ਐਸ.ਸੀ. ਸੈੱਲ ਦੀਆਂ ਕੀਤੀਆਂ ਨਿਯੁਕਤੀਆਂ ਅਗਲੀ ਖ਼ਬਰ ਮਣੀਮਹੇਸ਼ ਲੰਗਰ ਦੀਆਂ ਤਿਆਰੀਆਂ ਸੰਬੰਧੀ ਸ਼ਿਵ ਸੇਵਾ ਕਮੇਟੀ ਦੀ ਮੀਟਿੰਗ
Ad Position 24