ਅਕਾਲੀ ਦਲ ਦੀ ਚੜ੍ਹਤ ਵੇਖ ਵਿਰੋਧੀ ਪਾਰਟੀਆਂ ’ਚ ਘਬਰਾਹਟ : ਆਗੂ
ਕਿਲ੍ਹਾ ਲਾਲ ਸਿੰਘ, 21 ਅਗਸਤ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇਕ ਵਿਲੱਖਣ ਇਤਿਹਾਸ ਹੈ ਤੇ ਇਸ ਪਾਰਟੀ ਵਿਚ ਅਨੇਕਾਂ ਉਤਰਾ-ਚੜਾਅ ਆਏ ਹਨ, ਪਰ ਇਸ ਦੇ ਜੁਝਾਰੂ ਵਰਕਰਾਂ ਨੇ ਹਮੇਸ਼ਾਂ ਮਿਹਨਤ ਕਰਕੇ ਇਸ ਪਾਰਟੀ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ। ਪੰਜਾਬ ਦੀ ਖੇਤਰੀ ਪਾਰਟੀ ਹੋਣ ਕਰਕੇ ਕੇਂਦਰੀ ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾਂ ਹੀ ਇਸ ਪਾਰਟੀ ਨੂੰ ਕਮਜ਼ੋਰ ਕਰਨ ਲਈ ਅਨੇਕਾਂ ਤਰ੍ਹਾਂ ਦੇ ਹੱਥ ਕੰਡੇ ਵਰਤੇ ਹਨ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਜੋ ਕਿ ਆਪਣੀ ਮਿਹਨਤ ਨਾਲ ਇਸ ਪਾਰਟੀ ਨੂੰ ਬੁਲੰਦੀਆਂ ’ਤੇ ਲੈ ਗਏ ਹਨ, ਇਸ ਨੂੰ ਵੇਖ ਕੇ ਵਿਰੋਧੀ ਪਾਰਟੀਆਂ ਅੰਦਰ ਘਬਰਾਹਟ ਹੈ।
ਕਿਲ੍ਹਾ ਲਾਲ ਸਿੰਘ, 21 ਅਗਸਤ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇਕ ਵਿਲੱਖਣ ਇਤਿਹਾਸ ਹੈ ਤੇ ਇਸ ਪਾਰਟੀ ਵਿਚ ਅਨੇਕਾਂ ਉਤਰਾ-ਚੜਾਅ ਆਏ ਹਨ, ਪਰ ਇਸ ਦੇ ਜੁਝਾਰੂ ਵਰਕਰਾਂ ਨੇ ਹਮੇਸ਼ਾਂ ਮਿਹਨਤ ਕਰਕੇ ਇਸ ਪਾਰਟੀ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ। ਪੰਜਾਬ ਦੀ ਖੇਤਰੀ ਪਾਰਟੀ ਹੋਣ ਕਰਕੇ ਕੇਂਦਰੀ ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾਂ ਹੀ ਇਸ ਪਾਰਟੀ ਨੂੰ ਕਮਜ਼ੋਰ ਕਰਨ ਲਈ ਅਨੇਕਾਂ ਤਰ੍ਹਾਂ ਦੇ ਹੱਥ ਕੰਡੇ ਵਰਤੇ ਹਨ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਜੋ ਕਿ ਆਪਣੀ ਮਿਹਨਤ ਨਾਲ ਇਸ ਪਾਰਟੀ ਨੂੰ ਬੁਲੰਦੀਆਂ ’ਤੇ ਲੈ ਗਏ ਹਨ, ਇਸ ਨੂੰ ਵੇਖ ਕੇ ਵਿਰੋਧੀ ਪਾਰਟੀਆਂ ਅੰਦਰ ਘਬਰਾਹਟ ਹੈ। ਉਨ੍ਹਾਂ ਉੱਪਰ ਕਈ ਤਰ੍ਹਾਂ ਦੇ ਹਮਲੇ ਕੀਤੇ ਜਾ ਰਹੇ ਹਨ ਫਿਰ ਵੀ ਉਹ ਅਡੋਲ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸਰਕਲ ਦਿਆਲਗੜ੍ਹ ਦੇ ਪ੍ਰਧਾਨ ਰਣਧੀਰ ਸਿੰਘ ਦਾਖਲਾ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਬਾਲੇਵਾਲ, ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਪੱਡਾ ਨੇ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਅਮਰਜੀਤ ਸਿੰਘ ਕੋਟਲੀ ਫੱਸੀ, ਸਰਕਲ ਪ੍ਰਧਾਨ ਐੱਸ.ਸੀ. ਵਿੰਗ ਕਮਲ ਲਾਲ ਸ਼ਾਮਪੁਰ, ਸੂਬੇਦਾਰ ਅਵਤਾਰ ਸਿੰਘ, ਹਰਜੀਤ ਸਿੰਘ ਹਰਸੀਆਂ, ਮਨਪ੍ਰੀਤ ਸਿੰਘ ਮੰਨੂੰ ਕਬੱਡੀ ਕੋਚ, ਸਤਨਾਮ ਸਿੰਘ ਜੇ.ਈ. ਬੁਰਜ ਅਰਾਈਆਂ, ਸੂਬਾ ਸਿੰਘ ਸਾ. ਸਰਪੰਚ ਜੋੜਾ ਸਿੰਘਾ, ਗੁਰਮੁਖ ਸਿੰਘ ਆਦਿ ਹਾਜ਼ਰ ਸਨ ।