ਆਰ.ਡੀ. ਖੋਸਲਾ ਸਕੂਲ ਬਟਾਲਾ ਨੇ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲੇ ’ਚ ਸੋਨ ਤਗਮੇ ਜਿੱਤੇ
ਬਟਾਲਾ, 24 ਅਗਸਤ (ਸਤਿੰਦਰ ਸਿੰਘ)-ਆਰ. ਡੀ.
ਬਟਾਲਾ, 24 ਅਗਸਤ (ਸਤਿੰਦਰ ਸਿੰਘ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਸਕੂਲ ਖੇਡ ਕਮੇਟੀ, ਗੁਰਦਾਸਪੁਰ ਦੀ ਨਿਗਰਾਨੀ ਹੇਠ ਆਯੋਜਿਤ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲੇ ’ਚ ਸਕੂਲ ਦੇ 8 ਵਿਦਿਆਰਥੀਆਂ ਨੇ ਮੁਕਾਬਲੇ ਦੀਆਂ ਵੱਖ-ਵੱਖ ਸ਼੍ਰੇਣੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦੇ ਤਗਮੇ ਜਿੱਤੇ ਤੇ ਜ਼ਿਲ੍ਹੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਾਣਕਾਰੀ ਦਿੰਦਿਆਂ ਪ੍ਰਿੰ. ਬਿੰਦੂ ਭੱਲਾ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਰਾਜ ਪੱਧਰੀ ਯੋਗਾ ਮੁਕਾਬਲੇ ਲਈ ਗੁਰਦਾਸਪੁਰ ਜ਼ਿਲ੍ਹਾ ਟੀਮ ਲਈ ਚੁਣਿਆ ਗਿਆ ਹੈ । ਇਸ ਮੁਕਾਬਲੇ ’ਚ, ਅੰਡਰ-17 ਲੜਕੇ ਵਰਗ ਸਕਸ਼ਮ ਮਹਾਜਨ ਨੇ ਪਰੰਪਰਾਗਤ ਯੋਗਾ ’ਚ ਪਹਿਲਾ ਸਥਾਨ (ਸੋਨ ਤਗਮਾ) ਜਿੱਤਿਆ। ਕਲਾਤਮਕ ਜੋੜਾ ’ਚ ਪਹਿਲਾ ਸਥਾਨ (ਸੋਨਾ ਤਗਮਾ) ,ਰਿਦਮਿਕ ਜੋੜਾ ਅੰਡਰ-19 ਲੜਕੇ ਵਰਗ ਚਿਰਾਗ ਸ਼ਰਮਾ ਤੇ ਭਾਵਿਸ਼ ਸ਼ਰਮਾ ਨੇ ਕਲਾਤਮਕ ਜੋੜਾ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਵਿਸ਼ ਸ਼ਰਮਾ ਨੇ ਪਰੰਪਰਾਗਤ ਯੋਗਾ ’ਚ ਪਹਿਲਾ ਸਥਾਨ (ਸੋਨਾ ਤਗਮਾ) ਜਿੱਤਿਆ। ਚਿਰਾਗ ਸ਼ਰਮਾ ਨੇ ਆਰਟਿਸਟਿਕ ਸੋਲੋ ’ਚ ਪਹਿਲਾ ਸਥਾਨ (ਸੋਨ ਤਗਮਾ) ਜਿੱਤਿਆ। ਇਸ ਇਤਿਹਾਸਕ ਪ੍ਰਾਪਤੀ ’ਤੇ ਸਕੂਲ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੈ ਖੋਸਲਾ ਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਸਾਰੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮੁੱਖ ਯੋਗਾ ਇੰਸਟਰਕਟਰ, ਯੋਗਾਚਾਰੀਆ ਵਿਨੇ ਪੁਸ਼ਕਰਨਾ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।