ਸੰਯੁਕਤ ਕਿਸਾਨ ਮੋਰਚਾ ਜ਼ਿਲਾ ਗੁਰਦਾਸਪੁਰ ਦਾ ਵਫਦ ਐਸ.ਡੀ.ਐਮ. ਨਾਲ ਮਿਲਿਆ
ਬਟਾਲਾ, 24 ਅਗਸਤ (ਸਤਿੰਦਰ ਸਿੰਘ)- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਡੇਲੀਗੇਸ਼ਨ ਬਟਾਲਾ ਦੇ ਐਸ. ਡੀ.
ਬਟਾਲਾ, 24 ਅਗਸਤ (ਸਤਿੰਦਰ ਸਿੰਘ)- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਡੇਲੀਗੇਸ਼ਨ ਬਟਾਲਾ ਦੇ ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਨੂੰ ਉਨ੍ਹਾਂ ਦਫ਼ਤਰ ਮਿਲਿਆ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਾਜਗੁਰਵਿੰਦਰ ਸਿੰਘ ਘੁਮਾਣ ਨੇ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਸ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਹਰਪੁਰਾ ਦੇ ਜ਼ਮੀਨ ਦੇ ਮਸਲੇ ਦਾ ਤਰੁੰਤ ਹੱਲ ਕੀਤਾ ਜਾਵੇ। ਵਫਦ ਦੀ ਗੱਲ ਸੁਣਨ ਤੋਂ ਬਾਅਦ ਐਸ.ਡੀ. ਬਟਾਲਾ ਵਲੋਂ ਜਲਦ ਇਸ ਸੰਬੰਧੀ ਹਲ ਕਰਨ ਦਾ ਵਿਸ਼ਵਾਸ ਦੁਆਇਆ। ਇਸ ਮੌਕੇ ਕਿਸਾਨ ਸਭਾ ਤੋਂ ਗੁਲਜ਼ਾਰ ਸਿੰਘ ਬਸੰਤਕੋਟ, ਜਮਹੂਰੀ ਕਿਸਾਨ ਸਭਾ ਤੋਂ ਹਰਜੀਤ ਸਿੰਘ ਕਾਹਲੋਂ ਕਲਾਨੌਰ, ਪੰਜਾਬ ਕਿਸਾਨ ਯੂਨੀਅਨ ਤੋਂ ਅਸ਼ਵਨੀ ਕੁਮਾਰ ਲਖਨਕਲਾਂ, ਕਿਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਦਿਲਬਾਗ ਸਿੰਘ ਡੋਗਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ਸਾਬਕਾ ਸੈਨਿਕ ਸੰਘਰਸ਼ ਕਮੇਟੀ, ਸਰਵਨ ਸਿੰਘ ਧੁੱਪਸੜੀ, ਬਾਬਾ ਪ੍ਰਿੰਥੀਪਾਲ ਸਿੰਘ ਐਡਵੋਕੇਟ, ਕਿਸਾਨ ਮਜਦੂਰ ਨੌਜਵਾਨ ਸੰਘਰਸ਼ ਕਮੇਟੀ ਤੋਂ ਸ਼ੇਰੇ ਪੰਜਾਬ ਸਿੰਘ, ਦਰਸ਼ਨ ਸਿੰਘ ਸਾਗਰਪੁਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਕਰਨੈਲ ਸਿੰਘ ਸ਼ੇਰਪੁਰ, ਕਰਮਜੀਤ ਸਿੰਘ ਹੈਪੀ ਰੋਡਖੈਹਿਰਾ, ਹਰਭਜਨ ਸਿੰਘ ਨੜਾਂਵਾਲੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੋਂ ਲਖਬੀਰ ਸਿੰਘ, ਬਲਦੇਵ ਸਿੰਘ, ਸ਼ਮਸ਼ੇਰ ਸਿੰਘ, ਸੁਖਦੇਵ ਸਿੰਘ, ਪ੍ਰੇਮ ਸਿੰਘ, ਸੂਬੇਦਾਰ ਹਰਵੰਨਤ ਸਿੰਘ ਹਰਪੁਰਾ, ਬਲਰਾਜ ਸਿੰਘ ਬਟਾਲਾ ਆਦਿ ਹਾਜ਼ਰ ਸਨ।