ਘਰ ’ਚ ਦਾਖ਼ਲ ਹੋ ਕੇ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਝਪਟਣ ਵਾਲਾ ਗ੍ਰਿਫ਼ਤਾਰ
ਬਟਾਲਾ, 24 ਅਗਸਤ (ਰਾਕੇਸ਼ ਰੇਖੀ)-ਘਰ ’ਚ ਦਾਖ਼ਲ ਹੋ ਕੇ ਇਕੱਲੀ ਬਜ਼ੁਰਗ ਮਹਿਲਾ ਦੇ ਕੰਨਾਂ ’ ਵਾਲੀਆਂ ਖਿੱਚ ਕੇ ਨੌਜਵਾਨ ਫਰਾਰ ਹੋ ਗਿਆ। ਪੁਲਿਸ ਨੇ ਪਿੰਡ ਦੇ ਰਹਿਣ ਵਾਲੇ ਕਥਿਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬਟਾਲਾ, 24 ਅਗਸਤ (ਰਾਕੇਸ਼ ਰੇਖੀ)-ਘਰ ’ਚ ਦਾਖ਼ਲ ਹੋ ਕੇ ਇਕੱਲੀ ਬਜ਼ੁਰਗ ਮਹਿਲਾ ਦੇ ਕੰਨਾਂ ’ ਵਾਲੀਆਂ ਖਿੱਚ ਕੇ ਨੌਜਵਾਨ ਫਰਾਰ ਹੋ ਗਿਆ। ਪੁਲਿਸ ਨੇ ਪਿੰਡ ਦੇ ਰਹਿਣ ਵਾਲੇ ਕਥਿਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸੇਖਵਾਂ ਦੇ ਏ.ਐਸ.ਆਈ. ਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੰਗਲ ਬੁੱਟਰ ਦੀ ਰਹਿਣ ਵਾਲੀ 65 ਸਾਲ ਦੀ ਬਜ਼ੁਰਗ ਅਮਰਜੀਤ ਕੌਰ ਪਤਨੀ ਜੋਗਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨ ਸ਼ਾਮ ਨੂੰ ਕਰੀਬ 7 ਵਜੇ ਘਰ ਵਿਚ ਉਹ ਇਕੱਲੀ ਹੀ ਮੌਜੂਦ ਸੀ। ਇਸੇ ਦੌਰਾਨ ਇਕ ਨੌਜਵਾਨ ਘਰ ਦੀ ਗਲੀ ਵਾਲੀ ਕੰਧ ਟੱਪ ਕੇ ਉਸ ਦੇ ਘਰ ਅੰਦਰ ਆ ਗਿਆ। ਉਸ ਨੇ ਕੰਨਾਂ ’ਚ ਕਰੀਬ 8 ਗ੍ਰਾਮ ਵਜਨ ਦੀਆਂ ਵਾਲੀਆਂ ਪਾਈਆਂ ਹੋਈਆਂ ਸਨ। ਉਕਤ ਨੌਜਵਾਨ ਉਸ ਦੀਆਂ ਵਾਲੀਆਂ ਕੰਨਾਂ ਵਿਚੋਂ ਖਿੱਚ ਕੇ ਘਰ ਦੀਆਂ ਪੌੜੀਆਂ ਚੜ ਗਿਆ ਅਤੇ ਛੱਤ ਰਾਹੀਂ ਫਰਾਰ ਹੋ ਗਿਆ। ਏ.ਐਸ.ਆਈ. ਨੇ ਦੱਸਿਆ ਕਿ ਫਰਾਰ ਨੌਜਵਾਨ ਦੀ ਪਹਿਚਾਣ ਗੁਰਚਰਨਪ੍ਰੀਤ ਸਿੰਘ ਉਰਫ ਹਨੀ ਵਾਸੀ ਨੰਗਲ ਬੁੱਟਰ ਵਜੋਂ ਹੋਣ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।