24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਸਿਹਤ ਤੇ ਤੰਦਰੁਸਤੀ ਸੰਬੰਧੀ ਬੱਚਿਆਂ ਨੂੰ ਕੀਤਾ ਜਾਗਰੂਕ

ਧਾਰੀਵਾਲ, 24 ਅਗਸਤ (ਸਵਰਨ ਸਿੰਘ)-ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਸਿਹਤ ਵਿਭਾਗ ਵਲੋਂ ਐਸ. ਐਮ.

Ad Position 21
No active advertisement
ਅਜੀਤ ਡੈਸਕ 25-08-2026
ਧਾਰੀਵਾਲ, 24 ਅਗਸਤ (ਸਵਰਨ ਸਿੰਘ)-ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਸਿਹਤ ਵਿਭਾਗ ਵਲੋਂ ਐਸ.ਐਮ.ਓ. ਚਰਨਜੀਤ ਕੌਰ ਦੀ ਅਗਵਾਈ ਹੇਠ ਸਿਹਤ ਤੇ ਤੰਦਰੁਸਤੀ ਸਬੰਧੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਸਕੂਲ ਦੇ ਡਾਇਰੈਕਟਰ ਫਾਦਰ ਜੌਹਨ ਜੌਰਜ ਦੇ ਦਿਸ਼ਾ ਨਿਰਦੇਸ਼ਾਂ ’ਤੇ ਪਿ੍ਰੰਸੀਪਲ ਸਿਸਟਰ ਦਿਵਿਆ ਦੇ ਪ੍ਰਬੰਧਾਂ ਹੇਠ ਲਗਾਇਆ ਗਿਆ। ਸੈਮੀਨਾਰ ਦੌਰਾਨ ਮੈਡੀਕਲ ਅਫ਼ਸਰ ਡਾ. ਜੌਨਾਥਨ, ਡਾ. ਅਭਿਜੀਤ ਸਿੰਘ ਨੇ ਬੱਚਿਆਂ ਨੂੰ ਕਿਹਾ ਕਿ ਆਪਣੀ ਨਿੱਜੀ ਸਾਫ ਸਫਾਈ ਅਤੇ ਜੰਕ ਫੂਡ ਨਾ ਖਾਣ ਤੇ ਸੰਤੁਲਿਤ ਭੋਜਨ ਹੀ ਆਪਣੇ ਜੀਵਨ ਵਿਚ ਅਪਨਾਉਣ ਤਾਂ ਜੋ ਚੰਗੀ ਸਿਹਤ ਰੱਖ ਕੇ ਬੱਚੇ ਆਪਣੇ ਭਵਿੱਖ ਵਿਚ ਅੱਗੇ ਜਾ ਸਕਦੇ ਹਨ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਆਪਣੇ ਰੋਜ਼ਨਾ ਜੀਵਨ ਵਿਚ ਸਾਨੂੰ ਵੱਧ ਤੋਂ ਵੱਧ ਸਰੀਰਕ ਕਸਰਤ, ਪੂਰੀ ਨੀਂਦ ਤੇ ਤਣਾਅ ਘੱਟ ਕਰਨ ਲਈ ਸਾਨੂੰ ਰੋਜਾਨਾ ਯੋਗਾ ਕਰਨਾ ਚਾਹੀਦਾ ਹੈ। ਇਸ ਮੌਕੇ ਸਿਸਟਰ ਐਨਸ ਮਾਰੀਆ, ਉਪ ਪਿ੍ਰੰਸੀਪਲ ਸਿਸਟਰ ਰਿੰਪੀ ਰੋਜ, ਪੀਆਰਓ ਸਵਰਨ ਸਿੰਘ, ਸਟਾਫ ਸੈਕਟਰੀ ਅੰਮ੍ਰਿਤਪਾਲ ਕੌਰ, ਨਾਰਮਨ ਇਜੈਕਿਅਲ ਆਦਿ ਸਮੂਹ ਸਟਾਫ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ’ਚ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਪ੍ਰਦਰਸ਼ਨ ਅਗਲੀ ਖ਼ਬਰ ਬਟਾਲਾ ਫੋਕਲ ਪੁਆਇੰਟ ’ਚ ਭੇਦਭਰੀ ਹਾਲਕ ’ਚ ਨੌਜਵਾਨ ਦੀ ਲਾਸ਼ ਮਿਲੀ
Ad Position 24