01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਕੂੜੇ ਨੇ ਕੂੜਾ ਬਣਾਇਆ ਇਤਿਹਾਸਕ ਸ਼ਹਿਰ ਬਟਾਲਾ-ਜਸਕਰਨ ਸਿੰਘ ਕਾਹਲੋਂ

ਬਟਾਲਾ, 31 ਅਗਸਤ (ਸਤਿੰਦਰ ਸਿੰਘ)-ਸੂਬੇ ਭਰ ’ਚ ਸਫ਼ਾਈ ਸੇਵਕਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਦੇਣ ਤੋਂ ਪੰਜਾਬ ਸਰਕਾਰ ਮੁਨਕਰ ਹੋਈ ਪਈ ਹੈ, ਜਿਸ ਦੇ ਚਲਦਿਆਂ ਸਫ਼ਾਈ ਸੇਵਕਾਂ ਵਲੋਂ ਹੜਤਾਲ ਤੇ ਪ੍ਰਦਰਸ਼ਨ ਕੀਤੇ ਗਏ। ਅੱਜ ਹਾਲਾਤ ਇਹ ਹੋ ਗਏ ਹਨ ਕਿ ਕੂੜਾ ਇਕ ਵੱਡੀ ਸਮੱਸਿਆ ਬਣ ਗਿਆ ਹੈ।

Ad Position 21
No active advertisement
ਅਜੀਤ ਡੈਸਕ 01-09-2026
ਬਟਾਲਾ, 31 ਅਗਸਤ (ਸਤਿੰਦਰ ਸਿੰਘ)-ਸੂਬੇ ਭਰ ’ਚ ਸਫ਼ਾਈ ਸੇਵਕਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਦੇਣ ਤੋਂ ਪੰਜਾਬ ਸਰਕਾਰ ਮੁਨਕਰ ਹੋਈ ਪਈ ਹੈ, ਜਿਸ ਦੇ ਚਲਦਿਆਂ ਸਫ਼ਾਈ ਸੇਵਕਾਂ ਵਲੋਂ ਹੜਤਾਲ ਤੇ ਪ੍ਰਦਰਸ਼ਨ ਕੀਤੇ ਗਏ। ਅੱਜ ਹਾਲਾਤ ਇਹ ਹੋ ਗਏ ਹਨ ਕਿ ਕੂੜਾ ਇਕ ਵੱਡੀ ਸਮੱਸਿਆ ਬਣ ਗਿਆ ਹੈ। ਉਸ ਪਿੱਛੇ ਕਾਰਨ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਟਾਲੇ ਹਲਕੇ ਤੋਂ ਸਰਗਰਮ ਕਾਂਗਰਸੀ ਆਗੂ ਤੇ ਬੁਲਾਰਾ ਪੰਜਾਬ ਕਾਂਗਰਸ ਜਸਕਰਨ ਸਿੰਘ ਕਾਹਲੋਂ ਨੇ ਕੀਤਾ। ਸ: ਕਾਹਲੋਂ ਨੇ ਕਿਹਾ ਕਿ ਹੁਣ ਸਰਕਾਰ ਵਲੋਂ ਇਕ ਨਵਾਂ ਡਰਾਮਾ ਸਫਾਈ ਅਭਿਆਨ ਨਾਂਅ ’ਤੇ ਸ਼ੁਰੂ ਕੀਤਾ ਗਿਆ ਹੈ। ਇਹ ਮਹਿਜ਼ ਫੋਟੋਆਂ ਤੱਕ ਹੀ ਸੀਮਿਤ ਹੈ। ਇਸ ਸਰਕਾਰ ਦੀ ਇਕ ਇਹ ਵੀ ਖਾਸੀਅਤ ਹੈ ਕਿ ਮਸ਼ਹੂਰੀ ’ਤੇ ਪੂਰਾ ਧਿਆਨ ਦਿੱਤਾ ਜਾਂਦਾ ਹੈ। ਜਸਕਰਨ ਸਿੰਘ ਕਾਹਲੋਂ ਨੇ ਵਿਧਾਇਕ ਬਟਾਲਾ ਅਤੇ ਬਟਾਲਾ ਕਾਰਪੋਰੇਸ਼ਨ ਕੋਲੋਂ ਸਵਾਲ ਪੁੱਛਿਆ ਕਿ ਕੂੜਾ ਪ੍ਰਬੰਧਨ ਲਈ ਕੀ ਕੰਮ ਕੀਤਾ ਗਿਆ ਹੈ। ਇਤਿਹਾਸਕ ਸ਼ਹਿਰ ਬਟਾਲਾ, ਜੋ ਸਤੰਬਰ ਮਹੀਨੇ ਵਿਚ ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਵਿਆਹ ਪੁਰਬ ਮਨਾਉਂਦਾ ਆ ਰਿਹਾ ਹੈ ਅਤੇ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਦਰਸ਼ਨ ਕਰਦੀਆਂ ਹਨ, ਅੱਜ ਉਹ ਇਕ ਕੂੜੇ ਨਾਲ ਭਰਿਆ ਸ਼ਹਿਰ ਬਣ ਗਿਆ ਹੈ। ਕਾਹਲੋਂ ਨੇ ਕਿਹਾ ਕਿ ਜੇਕਰ ਹਲਕਾ ਵਿਧਾਇਕ ਅਤੇ ਕਾਰਪੋਰੇਸ਼ਨ ਨੇ ਕੋਈ ਕੰਮ ਕੀਤਾ ਹੁੰਦਾ ਤਾਂ ਅੱਜ ਸਰਕਾਰ ਨੂੰ ਸਫਾਈ ਅਭਿਆਨ ਵਰਗਾ ਸਵਾਂਗ ਨਾ ਕਰਨਾ ਪੈਂਦਾ। ਸ: ਕਾਹਲੋਂ ਨੇ ਮੰਗ ਹੈ ਕਿ ਰੋਜ਼ਾਨਾ ਕੂੜਾ ਚੁੱਕਣ ਦਾ ਕੰਮ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ’ਚ ਐੱਨ.ਸੀ.ਸੀ. ਕੈਡਿਟਾਂ ਦੀ ਚੋਣ ਅਗਲੀ ਖ਼ਬਰ 77ਵੇਂ ਵਾਲੀਬਾਲ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਲਾਜਵਾਬ ਪ੍ਰਦਰਸ਼ਨ
Ad Position 24