ਗੁੰਮ ਹੋਇਆ ਬੱਚਾ ਦੋ ਘੰਟੇ ਬਾਅਦ ਪੁਲਿਸ ਨੇ ਘਰ ਦੀ ਛੱਤ ਤੋਂ ਕੀਤਾ ਬਰਾਮਦ
ਗੁਰਦਾਸਪੁਰ, 31 ਅਗਸਤ (ਚੱਕਰਾਜਾ)-ਗੁਰਦਾਸਪੁਰ ਦੀ ਨਬੀਪੁਰ ਕਾਲੋਨੀ ’ਚ ਉਸ ਵਕਤ ਹੜਕੰਪ ਮਚ ਗਿਆ ਜਦੋਂ ਪਰਿਵਾਰ ਦਾ ਦੋ ਸਾਲ ਦਾ ਬੱਚਾ ਦਾਨਿਸ਼ ਕੁਮਾਰ ਇਕਦਮ ਘਰ ’ਚੋਂ ਗਾਇਬ ਹੋ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਉਰਫ ਗੋਰਾ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਸਾਲਾ ਭਤੀਜਾ ਇਕਦਮ ਗੁੰਮ ਹੋ ਗਿਆ ।
ਗੁਰਦਾਸਪੁਰ, 31 ਅਗਸਤ (ਚੱਕਰਾਜਾ)-ਗੁਰਦਾਸਪੁਰ ਦੀ ਨਬੀਪੁਰ ਕਾਲੋਨੀ ’ਚ ਉਸ ਵਕਤ ਹੜਕੰਪ ਮਚ ਗਿਆ ਜਦੋਂ ਪਰਿਵਾਰ ਦਾ ਦੋ ਸਾਲ ਦਾ ਬੱਚਾ ਦਾਨਿਸ਼ ਕੁਮਾਰ ਇਕਦਮ ਘਰ ’ਚੋਂ ਗਾਇਬ ਹੋ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਉਰਫ ਗੋਰਾ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਸਾਲਾ ਭਤੀਜਾ ਇਕਦਮ ਗੁੰਮ ਹੋ ਗਿਆ । ਜਿਸ ਤੋਂ ਬਾਅਦ ਉਨ੍ਹਾਂ ਵਲੋਂ ਪੁਲਿਸ ਕੰਟਰੋਲ ਰੂਮ ਵਿਚ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ । ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਥਾਣਾ ਸਦਰ ਗੁਰਦਾਸਪੁਰ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਵਲੋਂ ਆਪਣੀ ਟੀਮ ਨਾਲ ਇਲਾਕੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ । ਪੁਲਿਸ ਟੀਮ ਵਲੋਂ ਆਸ ਪਾਸ ਦੇ ਇਲਾਕੇ ਤੇ ਘਰਾਂ ਨੂੰ ਚੰਗੀ ਤਰ੍ਹਾਂ ਖੰਘਾਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਾਨਿਸ਼ ਘਰ ਦੀ ਛੱਤ ਉਪਰ ਸੁੱਤਾ ਹੋਇਆ ਮਿਲਿਆ । ਜਿਸ ਨੂੰ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ । ਪਰਿਵਾਰ ਵਲੋਂ ਪੁਲਿਸ ਟੀਮ ਵਲੋਂ ਮਹਿਜ ਦੋ ਘੰਟੇ ਵਿਚ ਕੀਤੀ ਗਈ ਤੇਜ਼ ਕਾਰਗੁਜਾਰੀ ਲਈ ਧੰਨਵਾਦ ਕੀਤਾ ਗਿਆ ।