ਅਜੀਤ, ਜਲੰਧਰ
ਚੇਅ. ਰਣਜੇਤ ਸਿੰਘ ਬਾਠ ਝੰਗੀ ਵਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨਾਲ ਮੁਲਾਕਾਤ
ਕਿਹਾ, ਮਾਰਕਿਟ ਕਮੇਟੀ ਦੀਆਂ ਮੰਡੀਆਂ ’ਚ ਵਿਕਾਸੀ ਕਾਰਜਾਂ ’ਤੇ ਹੋਈ ਚਰਚਾ
ਕਲਾਨੌਰ, 13 ਸਤੰਬਰ (ਪੁਰੇਵਾਲ)-ਆਮ ਆਦਮੀ ਪਾਰਟੀ ਦੇ ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਤੇ ਮਾਰਕਿਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੇਤ ਸਿੰਘ ਬਾਠ ਝੰਗੀ ਵਲੋਂ ਬੀਤੇ ਦਿਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਇੰਜੀਨੀਅਰ ਇੰਨ ਚੀਫ਼ ਜਤਿੰਦਰ ਸਿੰਘ ਭੰਗੂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪੰਜਾਬ ਮੰਡੀ ਬੋਰਡ ਦੇ ਦੁਬਾਰਾ ਚੇਅਰਮੈਨ ਬਣਨ ’ਤੇ ਸ: ਬਰਸਟ ਦਾ ਚੇਅਰਮੈਨ ਬਾਠ ਝੰਗੀ ਵਲੋਂ ਸਨਮਾਨ ਕੀਤਾ ਗਿਆ।
ਸ
ਸਨਿਚਰਵਾਰ, 1 ਅਗਸਤ, 2026
14-09-2026
ਕਲਾਨੌਰ, 13 ਸਤੰਬਰ (ਪੁਰੇਵਾਲ)-ਆਮ ਆਦਮੀ ਪਾਰਟੀ ਦੇ ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਤੇ ਮਾਰਕਿਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੇਤ ਸਿੰਘ ਬਾਠ ਝੰਗੀ ਵਲੋਂ ਬੀਤੇ ਦਿਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਇੰਜੀਨੀਅਰ ਇੰਨ ਚੀਫ਼ ਜਤਿੰਦਰ ਸਿੰਘ ਭੰਗੂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪੰਜਾਬ ਮੰਡੀ ਬੋਰਡ ਦੇ ਦੁਬਾਰਾ ਚੇਅਰਮੈਨ ਬਣਨ ’ਤੇ ਸ: ਬਰਸਟ ਦਾ ਚੇਅਰਮੈਨ ਬਾਠ ਝੰਗੀ ਵਲੋਂ ਸਨਮਾਨ ਕੀਤਾ ਗਿਆ। ਚੇਅ . ਬਾਠ ਝੰਗੀ ਨੇ ਕਿਹਾ ਕਿ ਇਸ ਦੌਰਾਨ ਚੇਅ. ਬਰਸਟ ਨਾਲ ਸੁਖਾਵੇਂ ਮਾਹੌਲ ’ਚ ਸੂਬੇ ਦੀ ਸਿਆਸਤ ਤੋਂ ਇਲਾਵਾ ਹਲਕਾ ਡੇਰਾ ਬਾਬਾ ਨਾਨਕ ਸਬੰਧੀ ਵਿਚਾਰ ਚਰਚਾ ਹੋਈ ਅਤੇ ਇਸ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਆਦਿ ਬਾਰੇ ਵੀ ਗੱਲਬਾਤ ਹੋਈ। ਚੇਅ. ਬਾਠ ਝੰਗੀ ਨੇ ਕਿਹਾ ਕਿ ਮਾਰਕਿਟ ਕਮੇਟੀ ਕਲਾਨੌਰ ਅਧੀਨ ਪੈਂਦੀਆਂ ਮੰਡੀਆਂ ਕਲਾਨੌਰ, ਰੁਡਿਆਣਾ, ਦੋਸਤਪੁਰ, ਹਰਦੋਛੰਨੀ, ਭਿਖਾਰੀਵਾਲ, ਕਾਲਾ ਗੁਰਾਇਆ, ਬੁੱਚੇ ਨੰਗਲ ਅਤੇ ਵਡਾਲਾ ਬਾਂਗਰ ਆਦਿ ’ਚ ਹੋਣ ਵਾਲੇ ਵਿਕਾਸੀ ਕਾਰਜਾਂ ਸਬੰਧੀ ਇਕ ਮੰਗ ਪੱਤਰ ਵੀ ਮਾਨਯੋਗ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਸੌਂਪਿਆ ਗਿਆ ਹੈ, ਜਿਸ ’ਤੇ ਅਗਲੇਰੀ ਪੈਰਵਾਈ ਲਈ ਉਨ੍ਹਾਂ ਵਲੋਂ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਚੇਅ. ਬਾਠ ਝੰਗੀ ਨੇ ਕਿਹਾ ਕਿ ਮੰਡੀਆਂ ’ਚ ਛਾਂ ਲਈ ਸੈੱਡ ਅਤੇ ਲਾਇਟਾਂ ਦੀ ਮੁੱਖ ਲੋੜ ਹੈ, ਜਿਨ੍ਹਾਂ ਦੇ ਨਿਰਮਾਣ ਲਈ ਜਲਦ ਕਾਰਜ ਸ਼ੁਰੂ ਹੋਣਗੇ। ਚੇਅ. ਬਾਠ ਝੰਗੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਲਾਨੌਰ ’ਚ 2 ਸ਼ੈੱਡਾਂ ਤੋਂ ਇਲਾਵਾ ਇਕ ਸੈੱਡ ਵਡਾਲਾ ਬਾਂਗਰ ਵਿਖੇ ਵੀ ਤਿਆਰ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁੱਝ ਮੰਡੀਆਂ ’ਚ ਫੜ੍ਹਾਂ ਦੇ ਵਾਧੇ ਲਈ ਵੀ ਪੰਜਾਬ ਮੰਡੀ ਬੋਰਡ ਦੇ ਧਿਆਨ ’ਚ ਲਿਆਂਦਾ ਗਿਆ ਹੈ ।