ਸੀਨੀਅਰ ‘ਆਪ’ ਆਗੂ ਪ੍ਰਧਾਨ ਪ੍ਰਲੋਕ ਸਿੰਘ ਨੂੰ ਗਹਿਰਾ ਸਦਮਾ- ਮਾਤਾ ਦਾ ਦਿਹਾਂਤ
ਘੁਮਾਣ, 13 ਸਤੰਬਰ (ਗੁਰਚਰਨਜੀਤ ਸਿੰਘ ਬਾਵਾ)-ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਪ੍ਰਲੋਕ ਸਿੰਘ ਘੁਮਾਣ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ, ਜਦ ਉਨ੍ਹਾਂ ਦੇ ਪੂਜਨੀਕ ਮਾਤਾ ਜੋਗਿੰਦਰ ਕੌਰ (85) ਪਤਨੀ ਸਵ. ਜਵੰਦ ਸਿੰਘ ਵਾਸੀ ਘੁਮਾਣ ਦਾ ਬੀਤੀ ਸਵੇਰੇ ਦਿਹਾਂਤ ਹੋ ਗਿਆ ।
ਘੁਮਾਣ, 13 ਸਤੰਬਰ (ਗੁਰਚਰਨਜੀਤ ਸਿੰਘ ਬਾਵਾ)-ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਪ੍ਰਲੋਕ ਸਿੰਘ ਘੁਮਾਣ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ, ਜਦ ਉਨ੍ਹਾਂ ਦੇ ਪੂਜਨੀਕ ਮਾਤਾ ਜੋਗਿੰਦਰ ਕੌਰ (85) ਪਤਨੀ ਸਵ. ਜਵੰਦ ਸਿੰਘ ਵਾਸੀ ਘੁਮਾਣ ਦਾ ਬੀਤੀ ਸਵੇਰੇ ਦਿਹਾਂਤ ਹੋ ਗਿਆ । ਮਾਤਾ ਜੋਗਿੰਦਰ ਕੌਰ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ, ਮਾਤਾ ਜੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪੋਤੇ ਮਨਪ੍ਰੀਤ ਸਿੰਘ ਜੋ ਕਿ ਵਿਦੇਸ਼ ਵਿਚ ਸੀ, ਉਸ ਦੇ ਆਉਣ ਤੋਂ ਬਾਅਦ ਕਸਬਾ ਘੁਮਾਣ ਦੇ ਭੱਟੀਵਾਲ ਰੋਡ ’ਤੇ ਸਥਿਤ ਸ਼ਮਸ਼ਾਨਘਾਟ ’ਤੇ ਕਰ ਦਿੱਤਾ ਗਿਆ। ਮਾਤਾ ਜੀ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਪ੍ਰਧਾਨ ਪ੍ਰਲੋਕ ਸਿੰਘ ਵਲੋਂ ਦਿੱਤੀ ਗਈ। ਇਸ ਮੌਕੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ, ਸਾਹਿਬ ਸਿੰਘ ਮੰਡ, ਹਰਜਿਦਰ ਸਿੰਘ ਯਾਦਪੁਰ, ਹਰਪ੍ਰੀਤ ਸਿੰਘ ਟੋਨੀ ਜੰਬਾ, ਮਾਰਕੀਟ ਕਮੇਟੀ ਦੇ ਚੈਅਰਮੈਨ ਐਡਵੋਕੇਟ ਨਿਸ਼ਾਨ ਸਿੰਘ ਚਾਹਲ, ਉਪ ਚੇਅਰਮੈਨ ਡਾ. ਕਮਲਜੀਤ ਸਿੰਘ ਕੇ.ਜੇ., ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਗੋਲਡੀ, ਪੀ.ਏ. ਸੁਖਦੇਵ ਸਿੰਘ ਰੋਮੀ, ਜ਼ਿਲ੍ਹਾ ਪ੍ਰਧਾਨ ਅਰਸਦੀਪ ਸਿੰਘ, ਅਮ੍ਰਿਤਪਾਲ ਸਿੰਘ ਸੋਹੀ, ਸਾ. ਸਰਪੰਚ ਹਰਬੰਸ ਸਿੰਘ ਘੁਮਾਣ, ਗੁਰਮੀਤ ਸਿੰਘ ਬਾਵਾ, ਦਰਬਾਰ ਕਮੇਟੀ ਦੇ ਸਰਪ੍ਰਸਤ ਹਰਜਿੰਦਰ ਸਿੰਘ ਜਿੰਦਾ, ਸਾ. ਚੈਅਰਮੈਨ ਕੁਲਵੰਤ ਸਿੰਘ ਚੀਮਾ, ਸਰਪੰਚ ਮਨਜੀਤ ਸਿੰਘ ਵਾੜੇ, ਸੁਖਜਿੰਦਰ ਸਿੰਘ ਹੀਰਾ, ਨਰਿੰਦਰ ਸਿੰਘ ਨਿੰਦੀ, ਕੁਲਵੰਤ ਬੀਰ ਸਿੰਘ ਘੁਮਾਣ, ਡਾ. ਲਖਬੀਰ ਸਿੰਘ, ਅਮਰਜੀਤ ਸਿੰਘ ਮਾੜੂ, ਡਾ. ਹਰਜਿੰਦਰ ਸਿੰਘ ਜੱਜ, ਜੱਸਾ ਬੋਪਾਰਾਏ, ਡਾ. ਨਰਿੰਦਰ ਸਿੰਘ ਘੁਮਾਣ, ਜਗੀਰ ਸਿੰਘ ਮੰਡ, ਸੁਖਜਿੰਦਰ ਸਿੰਘ ਲਾਲੀ, ਸਰਪੰਚ ਜੀਵਨ ਸਿੰਘ ਘੁਮਾਣ, ਹੰਸਪਾਲ ਸਿੰਘ ਨੰਬਰਦਾਰ, ਗੋਲਡੀ ਘੁਮਾਣ, ਦਲਜੀਤ ਸਿੰਘ ਬੱਬੂ, ਕਵਲਜੀਤ ਸਿੰਘ ਬਾਵਾ, ਬੱਬਲੂ ਟੀ.ਵੀ.ਐੱਸ. ਆਦਿ ਹੋਰ ਆਗੂਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਮਾਤਾ ਜੋਗਿੰਦਰ ਕੌਰ ਦੀ ਅੰਤਿਮ ਅਰਦਾਸ 21 ਸਤੰਬਰ ਦਿਨ ਸੋਮਵਾਰ ਨੂੰ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਹੋਵੇਗੀ ।