15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਤੋਂ ਆ ਰਹੇ ਨਗਰ ਕੀਰਤਨ ਦਾ ਕਰੇਗੀ ਭਰਵਾਂ ਸਵਾਗਤ- ਪ੍ਰਧਾਨ ਪੱਦਮ

ਬਟਾਲਾ, 15 ਸਤੰਬਰ (ਹਰਦੇਵ ਸਿੰਘ ਸੰਧੂ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਜਿਸ ਸੰਬੰਧੀ ਗੁਰਦੁਆਰਾ ਡੇਹਰਾ ਸਾਹਿਬ (ਸਹੁਰਾ ਘਰ ਗੁਰੂ ਨਾਨਕ ਦੇਵ ਜੀ) ਤੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।

Ad Position 21
repet_subhas-goyals [Copy P29]
ਪ੍ਰਧਾਨ ਰਾਜਿੰਦਰ ਸਿੰਘ ਪੱਦਮ 16-09-2026
ਬਟਾਲਾ, 15 ਸਤੰਬਰ (ਹਰਦੇਵ ਸਿੰਘ ਸੰਧੂ)-ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਜਿਸ ਸੰਬੰਧੀ ਗੁਰਦੁਆਰਾ ਡੇਹਰਾ ਸਾਹਿਬ (ਸਹੁਰਾ ਘਰ ਗੁਰੂ ਨਾਨਕ ਦੇਵ ਜੀ) ਤੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਹ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ 16 ਸਤੰਬਰ ਤੋਂ ਇਕ ਵਿਸ਼ਾਲ ਨਗਰ ਕੀਰਤਨ ਆਰੰਭ ਹੋ ਕੇ ਸ਼ਾਮ ਨੂੰ ਬਾਬਾ ਬਕਾਲਾ ਵਿਖੇ ਵਿਸ਼ਰਾਮ ਕਰਨ ਉਪਰੰਤ 17 ਸਤੰਬਰ ਨੂੰ ਬਟਾਲਾ ਲਈ ਰਵਾਨਾ ਹੋਵੇਗਾ। ਜਿਸਦਾ ਬਟਾਲਾ ਪਹੁੰਚਣ ’ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿਸ਼ਟਰ ਵਲੋਂ ਅੱਡਾ ਉਮਰਪੁਰ ਨਜ਼ਦੀਕ ਅਭੀ ਪੈਲੇਸ ਅੱਗੇ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਬਾਰੇ ਸੁਸਾਇਟੀ ਦੇ ਪ੍ਰਧਾਨ ਰਜਿੰਦਰ ਸਿੰਘ ਪੱਦਮ ਨੇ ਦੱਸਿਆ ਕਿ ਨਗਰ ਕੀਰਤਨ ’ਚ ਸ਼ਾਮਿਲ ਸੰਗਤਾਂ ਦੀ ਸੁਸਾਇਟੀ ਵਲੋਂ ਲੰਗਰ ਅਤੇ ਚਾਹ ਪਕੋੜਿਆਂ ਨਾਲ ਸੇਵਾ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਹਰਜੀਤ ਸਿੰਘ ਲੰਮੀ ਗਲੀ, ਉਂਕਾਰ ਸਿੰਘ, ਕੁਲਵੰਤ ਸਿੰਘ, ਰਜਿੰਦਰ ਸਿੰਘ ਰਾਜੂ, ਅਮਰਜੀਤ ਸਿੰਘ ਵੀ.ਕੇ. ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਦਾ ਬੇਰਿੰਗ ਕਾਲਜ ਬਟਾਲਾ ਦੇ ਸਾਹਮਣੇ 17 ਨੂੰ ਹੋਵੇਗਾ ਭਰਵਾਂ ਸਵਾਗਤ : ਹਰ... ਅਗਲੀ ਖ਼ਬਰ ਗੈਰ-ਵਿੱਦਿਅਕ ਕੰਮਾਂ ਦਾ ਅਧਿਆਪਕ ਕਰਨਗੇ ਬਾਈਕਾਟ - ਵਿਦਿਆਰਥੀਆਂ ਦੀ ਪੜ੍ਹਾਈ ਨੂੰ ਦੇਖਦਿਆਂ ਲਿਆ ਸਖ਼ਤ ਫ਼ੈਸਲਾ
Ad Position 24