16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗੈਰ ਵਿੱਦਿਅਕ ਕੰਮਾਂ ਦਾ ਅਧਿਆਪਕਾਂ ਵਲੋਂ ਬਾਈਕਾਟ ਦਾ ਫੈਸਲਾ

ਗੁਰਦਾਸਪੁਰ, 15 ਸਤੰਬਰ (ਚੱਕਰਾਜਾ)-ਅੱਜ ਸਮੂਹ ਅਧਿਆਪਕ ਜਥੇਬੰਦੀਆਂ ਪੰਜਾਬ ਦੇ ਦਿੱਤੇ ਪ੍ਰੋਗਰਾਮ ਦੇ ਤਹਿਤ ਗੁਰਦਾਸਪੁਰ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਗੈਰ ਵਿੱਦਿਅਕ ਕੰਮਾਂ ਕਰਕੇ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਕਾਰਨ ਸਖ਼ਤ ਫੈਸਲਾ ਲੈਂਦਿਆਂ ਸਾਰੇ ਗੈਰ ਵਿੱਦਿਅਕ ਕੰਮਾਂ ਦਾ ਅਗਲੇ ਹਫ਼ਤੇ ਤੋਂ ਬਾਈਕਾਟ ਕਰਨ ਦਾ ਫੈਸਲਾ ਲਿਆ। ਇਸ ਸਬੰਧੀ ਅੱਜ ਅਧਿਆਪਕ ਆਗੂਆਂ ਨੇ ਗੁਰਿੰਦਰ ਸਿੱਧੂ, ਕੁਲਦੀਪ ਪੂਰੋਵਾਲ, ਸੋਮ ਸਿੰਘ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਪਲਵਿੰਦਰ ਸਿੰਘ, ਰਾਜ ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਦਲਜੀਤ ਸਿੰਘ ਖਾਲਸਾ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫਸਰ (ਸੈ.)

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਗੁਰਦਾਸਪੁਰ, 15 ਸਤੰਬਰ (ਚੱਕਰਾਜਾ)-ਅੱਜ ਸਮੂਹ ਅਧਿਆਪਕ ਜਥੇਬੰਦੀਆਂ ਪੰਜਾਬ ਦੇ ਦਿੱਤੇ ਪ੍ਰੋਗਰਾਮ ਦੇ ਤਹਿਤ ਗੁਰਦਾਸਪੁਰ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਗੈਰ ਵਿੱਦਿਅਕ ਕੰਮਾਂ ਕਰਕੇ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਕਾਰਨ ਸਖ਼ਤ ਫੈਸਲਾ ਲੈਂਦਿਆਂ ਸਾਰੇ ਗੈਰ ਵਿੱਦਿਅਕ ਕੰਮਾਂ ਦਾ ਅਗਲੇ ਹਫ਼ਤੇ ਤੋਂ ਬਾਈਕਾਟ ਕਰਨ ਦਾ ਫੈਸਲਾ ਲਿਆ। ਇਸ ਸਬੰਧੀ ਅੱਜ ਅਧਿਆਪਕ ਆਗੂਆਂ ਨੇ ਗੁਰਿੰਦਰ ਸਿੱਧੂ, ਕੁਲਦੀਪ ਪੂਰੋਵਾਲ, ਸੋਮ ਸਿੰਘ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਪਲਵਿੰਦਰ ਸਿੰਘ, ਰਾਜ ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਦਲਜੀਤ ਸਿੰਘ ਖਾਲਸਾ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਰਾਜੇਸ਼ ਸ਼ਰਮਾ ਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲ.) ਦੀ ਸੁਪਰਡੈਂਟ ਅਮਨਦੀਪ ਕੌਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ। ਅਧਿਆਪਕ ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਨੂੰ ਬੂਥ ਲੈਵਲ ਅਫ਼ਸਰ, ਐਸ.ਡੀ.ਐਮ ਅਤੇ ਹੋਰ ਦਫ਼ਤਰਾਂ ਵਿਚ ਮਰਦਮਸ਼ੁਮਾਰੀ, ਡਰੱਗ ਤੇ ਆਰਥਿਕ ਸਰਵੇ, ਰਾਸ਼ਨ ਕਾਰਡ, ਪਰਾਲੀ ਸਾੜਨ ਤੋਂ ਰੋਕਣ, ਐਸ.ਆਈ.ਆਰ ਦੇ ਕੰਮਾਂ ਤੋਂ ਇਲਾਵਾ ਕਈ ਕੰਮ ਕਰਨ ਲਈ ਦਿੱਤੇ ਗਏ ਹਨ. ਜਿਸ ਨਾਲ ਗ਼ਰੀਬ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਤੋਂ ਇਲਾਵਾ ਸੈਂਕੜੇ ਅਧਿਆਪਕਾਂ ਨੂੰ ਸਕੂਲਾਂ ਵਿਚੋਂ ਪ੍ਰੋਜੈਕਟਾਂ ਦੇ ਨਾਂਅ ’ਤੇ ਬਾਹਰ ਰੱਖਿਆ ਗਿਆ ਹੈ। ਆਗੂਆਂ ਨੇ ਦੱਸਿਆ ਕਿ ਹਜ਼ਾਰਾਂ ਆਸਾਮੀਆਂ ਪਹਿਲਾਂ ਹੀ ਖ਼ਾਲੀ ਹਨ ਤੇ ਗੈਰ ਵਿੱਦਿਅਕ ਡਿਊਟੀਆਂ ਨਾਲ ਸਕੂਲ, ਅਧਿਆਪਕਾਂ ਤੋਂ ਵਿਰਵੇ ਹੋ ਗਏ ਹਨ। ਆਗੂਆਂ ਨੇ ਕਿਹਾ ਕਿ ਮਿਡ ਡੇਅ ਮੀਲ ਦਾ ਫੰਡ ਪਿਛਲੇ 4 ਮਹੀਨਿਆਂ ਤੋਂ ਸਕੂਲਾਂ ਨੂੰ ਨਹੀਂ ਦਿੱਤਾ ਗਿਆ। ਹਜਾਰਾਂ ਸਕੂਲਾਂ ’ਚ ਸਫ਼ਾਈ ਕਰਮਚਾਰੀ ਨਹੀਂ ਦਿੱਤੇ ਗਏ, ਮਰਦਮਸ਼ੁਮਾਰੀ ਤੇ ਡਰੱਗ ਸਰਵੇ ਦੀ ਡਿਊਟੀ ਦਾ ਮਿਹਨਤਾਨੇ ਅਜੇ ਤੱਕ ਅਧਿਆਪਕਾਂ ਦੇ ਖਾਤੇ ਵਿਚ ਨਹੀਂ ਭੇਜਿਆ। ਆਗੂਆਂ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਤੁਰੰਤ ਵਾਪਸ ਲਈਆਂ ਜਾਣ, ਨਹੀਂ ਤਾਂ ਆਉਣ ਵਾਲੇ ਹਫ਼ਤੇ ’ਚ ਗੈਰ ਵਿੱਦਿਅਕ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਰਮਨ ਕੁਮਾਰ, ਕਪਿਲ ਸ਼ਰਮਾ, ਜਗਦੀਸ਼ ਸ਼ਰਮਾ, ਸੁਰਜੀਤ ਮਸੀਹ, ਜਤਿੰਦਰ ਕੁਮਾਰ, ਸੰਜੀਵ ਕੁਮਾਰ, ਨਵੀਨ ਸ਼ਰਮਾ, ਹਰਮੀਤ ਸਿੰਘ, ਅਨਿਲ ਕੁਮਾਰ, ਰਵੀ ਕੁਮਾਰ, ਜੋਤ ਪ੍ਰਕਾਸ਼ ਸਿੰਘ, ਬਲਕਾਰ ਸਿੰਘ, ਰਾਜਿੰਦਰ ਕੁਮਾਰ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਚੋਣ ਮਨੋਰਥ ਕਮੇਟੀ ’ਚ ਅਗਸਤਨ ਦਾਸ ਨੂੰ ਸ਼ਾਮਿਲ ਕਰਨ ’ਤੇ ਕ੍ਰਿਸ਼ਚੀਅਨ ਭਾਈਚਾਰੇ ਦਾ ਮਾਣ ਵਧਿਆ-ਪ੍ਰਤਾਪ ਭੱਟੀ ਸਰਵਾਲੀ ਅਗਲੀ ਖ਼ਬਰ ਧਾਰੀਵਾਲ ਤੋਂ ‘ਅਜੀਤ’ ਦੇ ਪੱਤਰਕਾਰ ਜੇਮਸ ਨਾਹਰ ਦੀ ਸੜਕ ਹਾਦਸੇ ’ਚ ਮੌਤ
Ad Position 24