15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪਿੰਡ ਹੈਬਤ ਪਿੰਡੀ ਵਿਖੇ ਅਸ਼ੋਕ ਚੱਕਰ ਜੇਤੂ ਫਾਇਰਮੈਨ ਚਮਨ ਲਾਲ ਦਾ ਬਲੀਦਾਨ ਦਿਵਸ ਮਨਾਇਆ

ਤਾਰਾਗੜ੍ਹ, 15 ਸਤੰਬਰ (ਸੋਹਨ ਲਾਲ)-ਸਰਹੱਦੀ ਪਿੰਡ ਹੈਬਤ ਪਿੰਡੀ ਵਿਖੇ ਅਸ਼ੋਕ ਚੱਕਰ ਵਿਜੇਤਾ ਫਾਇਰਮੈਨ ਚਮਨ ਲਾਲ ਦਾ ਬਲੀਦਾਨ ਦਿਵਸ ਸਰਕਾਰੀ ਹਾਈ ਸਕੂਲ ’ਚ ਪ੍ਰਿੰਸੀਪਲ ਸੰਜੇ ਕੁਮਾਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ । ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਤਾਰਾਗੜ੍ਹ, 15 ਸਤੰਬਰ (ਸੋਹਨ ਲਾਲ)-ਸਰਹੱਦੀ ਪਿੰਡ ਹੈਬਤ ਪਿੰਡੀ ਵਿਖੇ ਅਸ਼ੋਕ ਚੱਕਰ ਵਿਜੇਤਾ ਫਾਇਰਮੈਨ ਚਮਨ ਲਾਲ ਦਾ ਬਲੀਦਾਨ ਦਿਵਸ ਸਰਕਾਰੀ ਹਾਈ ਸਕੂਲ ’ਚ ਪ੍ਰਿੰਸੀਪਲ ਸੰਜੇ ਕੁਮਾਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ । ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਸ਼ਹੀਦ ਦੀ ਪਤਨੀ ਆਸ਼ਾ ਰਾਣੀ, ਕੈਪਟਨ ਤਰਲੋਕ ਸਿੰਘ, ਵਰਿੰਦਰ ਸਿੰਘ, ਹੰਸ ਰਾਜ, ਰਾਜੇਸ਼ ਕੁਮਾਰ ਅਤੇ ਸੰਜੀਵ ਕੁਮਾਰ ਆਦਿ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਬਲੀਦਾਨੀ ਫਾਇਰਮੈਨ ਚਮਨ ਲਾਲ ਦੀ ਤਸਵੀਰ ਅੱਗੇ ਸ਼ਰਧਾਂਜਲੀ ਭੇਟ ਕੀਤੀ ਤੇ ਜੋਤ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ । ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਹ ਇਸ ਪਿੰਡ ਦੀ ਬਲੀਦਾਨੀ ਮਿੱਟੀ ਤੇ ਉਸ ਅਮਰ ਵੀਰ ਦੀ ਬਹਾਦਰ ਮਾਂ ਦੀ ਕੁੱਖ ਨੂੰ ਨਮਨ ਕਰਦੇ ਹਨ, ਜਿਸ ਨੇ ਫਾਇਰਮੈਨ ਚਮਨ ਲਾਲ ਵਰਗਾ ਅਨਮੋਲ ਹੀਰਾ ਪੈਦਾ ਕਰਕੇ ਦੇਸ਼ ਲਈ ਕੁਰਬਾਨ ਕਰ ਦਿੱਤਾ । ਇਸ ਦੇ ਨਾਲ ਹੀ ਉਹ ਇਸ ਬਹਾਦਰ ਦੀ ਪਤਨੀ ਆਸ਼ਾ ਰਾਣੀ ਦੇ ਤਿਆਗ ਤੇ ਸੰਘਰਸ਼ ਅੱਗੇ ਵੀ ਨਤਮਸਤਕ ਹਨ, ਜੋ ਪਿਛਲੇ 61 ਸਾਲਾਂ ਤੋਂ ਆਪਣੇ ਪਤੀ ਦੀ ਯਾਦ ਨੂੰ ਦਿਲ ਵਿਚ ਸਾਂਭ ਕੇ ਉਨ੍ਹਾਂ ਦੇ ਬਲੀਦਾਨ ਨੂੰ ਜਿੰਦਾ ਰੱਖ ਰਹੇ ਹਨ । ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀਆਂ ਉਪਲੱਬਧੀਆਂ ’ਤੇ ਚਾਨਣਾ ਪਾਇਆ । ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਭਰਪੂਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ । ਇਸ ਮੌਕੇ ਹੈਪੀ ਰਕਵਾਲ, ਸਾਬਕਾ ਸਰਪੰਚ ਨਿਰਮਲਾ ਦੇਵੀ, ਜੰਗ ਬਹਾਦਰ, ਸ਼ਾਮ ਲਾਲ, ਦਰਸ਼ਨ ਲਾਲ, ਮੀਨਾ ਕੁਮਾਰੀ, ਅਜੇ ਕੁਮਾਰ ਅਤੇ ਸਿੰਬੂ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਧਰਮ ਧਵਜਾ ਮੰਚ ਦੇ ਸੱਤ ਰੋਜ਼ਾ ਮਹਾਂ ਗਣੇਸ਼ ਉਤਸਵ ਦਾ ਧੂਮਧਾਮ ਨਾਲ ਸ਼ੁੱਭ ਆਰੰਭ ਅਗਲੀ ਖ਼ਬਰ ਬੰਗਾ ਬਲਾਕ ਦੀਆਂ ਖੇਡਾਂ ਦੇ ਆਖਰੀ ਦਿਨ ਕੁਲਜੀਤ ਸਰਹਾਲ ਨੇ ਖਿਡਾਰੀਆਂ ਦੀ ਕੀਤੀ ਹੌਂਸਲਾ ਅਫ਼ਜ਼ਾਈ
Ad Position 24