ਦਿ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਪੰਜ ਅਧਿਆਪਕ ਸਨਮਾਨਿਤ
ਪਠਾਨਕੋਟ, 16 ਸਤੰਬਰ (ਸੰਧੂ)-ਦਿ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਸ਼ਹੀਦ ਮੱਖਣ ਸਿੰਘ ਸਕੂਲ ਵਿਖੇ ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਸਮਾਗਮ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਪੰਤ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਡਾ.
ਪਠਾਨਕੋਟ, 16 ਸਤੰਬਰ (ਸੰਧੂ)-ਦਿ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਸ਼ਹੀਦ ਮੱਖਣ ਸਿੰਘ ਸਕੂਲ ਵਿਖੇ ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਸਮਾਗਮ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਪੰਤ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰੋ. ਕੁਲਵੰਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪ੍ਰਸਿੱਧ ਸਮਾਜ ਸੇਵਕ ਆਰ.ਕੇ. ਖੰਨਾ ਗੈਸਟ ਆਫ਼ ਆਨਰ ਵਜੋਂ ਹਾਜ਼ਰ ਰਹੇ । ਜ਼ਿਲ੍ਹਾ ਸਿੱਖਿਆ ਅਧਿਕਾਰੀ ਕਮਲਦੀਪ ਕੌਰ ਨੇ ਸਮਾਗਮ ਦਾ ਸੰਚਾਲਨ ਕੀਤਾ ਤੇ ਪ੍ਰਿੰਸੀਪਲ ਮੀਨਮ ਸ਼ਿਖਾ ਪੈਟਰਨ ਵਜੋਂ ਮੌਜੂਦ ਰਹੇ। ਮੰਚ ਸੰਚਾਲਨ ਰਾਕੇਸ਼ ਪਠਾਨੀਆ ਤੇ ਮ੍ਰਿਦੁਲ ਪੰਕਜ ਨੇ ਬਾਖੂਬੀ ਨਿਭਾਇਆ । ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸਵਾਗਤਮ ਗੀਤ ’ਤੇ ਨ੍ਰਿਤ ਪੇਸ਼ ਕਰਕੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਪੰਚਰਤਨ ਗਰਾਮ ਤਹਿਤ ਪੰਜ ਅਧਿਆਪਕਾਂ ਕੰਵਲਜੀਤ ਕੌਰ, ਕਿਰਨ ਬਾਲਾ, ਮੋਹਿਨੀ ਸ਼ਰਮਾ, ਨਰਿੰਦਰ ਕੁਮਾਰ ਅਤੇ ਵਿਨੋਦ ਕੁਮਾਰ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੇ ਉਪਲੱਬਧੀਆਂ ਲਈ ਯਾਦਗਾਰੀ ਚਿੰਨ੍ਹ ਤੇ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਮੁੱਖ ਮਹਿਮਾਨ ਡਾ. ਪ੍ਰੋ. ਕੁਲਵੰਤ ਸਿੰਘ ਰੰਧਾਵਾ, ਗੈਸਟ ਆਫ਼ ਆਨਰ ਆਰ.ਕੇ. ਖੰਨਾ ਅਤੇ ਪ੍ਰਿੰਸੀਪਲ ਮੀਨਮ ਸ਼ਿਖਾ ਨੂੰ ਸਨਮਾਨਿਤ ਕੀਤਾ ਗਿਆ । ਸਮਾਗਮ ਦੌਰਾਨ ਗੀਤ-ਸੰਗੀਤ ਪੇਸ਼ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਡਿਸਟ੍ਰਿਕਟ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ ਲਲਿਤ ਡੋਗਰਾ, ਭਾਸ਼ਾ ਵਿਭਾਗ ਦੇ ਰਾਜੇਸ਼ ਗੁਪਤਾ, ਸ਼ੈਲੀ ਬਲਜੀਤ, ਸੁਸ਼ੀਲ ਮਹਿਤਾ, ਵਿੱਤ ਸਕੱਤਰ ਰਮਣ ਗੁਪਤਾ, ਵਰਿੰਦਰ ਸਾਗਰ, ਰਮਣ ਕੁਮਾਰ ਸ਼ਰਮਾ, ਰਾਜੇਸ਼ ਸ਼ਰਮਾ, ਸੁਭਾਸ਼ ਮਨਚੰਦਾ, ਸੁਰਿੰਦਰ ਮਹਾਜਨ, ਸਤਿਆਵਰਤ ਸ਼ਰਮਾ, ਰਣਬੀਰ ਬਖ਼ਸ਼ੀ, ਵਿਜੇ ਗੁਪਤਾ, ਵਿਜੇ ਡੋਗਰਾ, ਜੁਗਲ ਕਿਸ਼ੋਰ, ਸੁਰਿੰਦਰ ਗੁਪਤਾ, ਰਾਜੀਵ ਮਹਿਤਾ, ਆਨੰਦ ਸ਼ਰਮਾ ਤੇ ਕੁਲਦੀਪ ਰਾਜ ਸ਼ਰਮਾ ਹੋਰ ਹਾਜ਼ਰ ਸਨ ।