ਵਪਾਰ ਮੰਡਲ ਦੇ ਵਫ਼ਦ ਨੇ ਐਸ. ਐਸ. ਪੀ. ਮਨਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ
ਪਠਾਨਕੋਟ, 16 ਸਤੰਬਰ (ਸੰਧੂ)- ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਦੀਪੇਦਰ ਅਰੋੜਾ ਦੀ ਅਗਵਾਈ ਹੇਠ ਵਪਾਰੀਆਂ ਦੇ ਵਫ਼ਦ ਨੇ ਨਵ-ਨਿਯੁਕਤ ਐਸ. ਐਸ.
ਨ
ਨਵੇਂ ਚੁਣੇ ਪ੍ਰਧਾਨ ਪ੍ਰਦੀਪ ਅਗਰਵਾਲ ਨੂੰ ਵਧਾਈ ਦਿੰਦੇ ਹੋਏ ਵਪਾਰ ਮੰਡਲ ਦੇ ਆਗੂ । ਤਸਵੀਰ: ਸੁਮਿਤ
17-09-2026
ਪਠਾਨਕੋਟ, 16 ਸਤੰਬਰ (ਸੰਧੂ)- ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਦੀਪੇਦਰ ਅਰੋੜਾ ਦੀ ਅਗਵਾਈ ਹੇਠ ਵਪਾਰੀਆਂ ਦੇ ਵਫ਼ਦ ਨੇ ਨਵ-ਨਿਯੁਕਤ ਐਸ. ਐਸ. ਪੀ. ਮਨਪ੍ਰੀਤ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕਰਕੇ ਸ਼ਹਿਰ ਦੀ ਕਾਨੂੰਨ-ਵਿਵਸਥਾ, ਵਪਾਰੀਆਂ ਦੀ ਸੁਰੱਖਿਆ ਅਤੇ ਟ੍ਰੈਫਿਕ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ । ਇਸ ਮੌਕੇ ਪ੍ਰਧਾਨ ਦੀਪੇਂਦਰ ਅਰੋੜਾ ਵਲੋਂ ਐਸ. ਐਸ. ਪੀ. ਨੂੰ ਮੰਗ ਪੱਤਰ ਵੀ ਸੌਂਪਿਆ ਗਿਆ । ਵਪਾਰੀਆਂ ਨੇ ਦੁਕਾਨਾਂ ਵਿਚ ਚੋਰੀਆਂ, ਚੇਨ ਸਨੈਚਿੰਗ, ਮੋਬਾਈਲ ਚੋਰੀ ਤੇ ਹੋਰ ਅਪਰਾਧਿਕ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਭੀੜ ਵਾਲੇ ਬਾਜ਼ਾਰਾਂ ਵਿਚ ਪੁਲਿਸ ਗਸ਼ਤ ਵਧਾਉਣ ਅਤੇ ਸੀ. ਸੀ. ਟੀ. ਵੀ. ਨਿਗਰਾਨੀ ਮਜ਼ਬੂਤ ਕਰਨ ਦੀ ਮੰਗ ਕੀਤੀ । ਇਸ ਤੋਂ ਇਲਾਵਾ ਬਾਜ਼ਾਰਾਂ ਵਿਚ ਟ੍ਰੈਫਿਕ ਜਾਮ, ਬੇਤਰਤੀਬ ਪਾਰਕਿੰਗ ਅਤੇ ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ ਟ੍ਰੈਫਿਕ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਰੱਖੀ ਗਈ । ਡਿਜ਼ੀਟਲ ਲੈਣ-ਦੇਣ ਵਧਣ ਦੇ ਮੱਦੇਨਜ਼ਰ ਵਪਾਰੀਆਂ ਨੂੰ ਸਾਈਬਰ ਧੋਖਾਧੜੀ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੀ ਗੱਲ ਵੀ ਕੀਤੀ ਗਈ । ਪੰਜਾਬ ਜਰਨਲ ਸਕੱਤਰ ਐਲ. ਆਰ. ਸੋਢੀ ਅਤੇ ਮੁੱਖ ਸਲਾਹਕਾਰ ਸਤੀਸ਼ ਮਹਿੰਦਰੂ ਨੇ ਵੀ ਵਪਾਰੀਆਂ ਨਾਲ ਜੁੜੇ ਵੱਖ-ਵੱਖ ਮਸਲੇ ਐਸ. ਐਸ. ਪੀ. ਦੇ ਧਿਆਨ ਵਿਚ ਲਿਆਂਦੇ । ਇਸ ਦੌਰਾਨ ਐਜੂਕੇਸ਼ਨ ਸੈਲ ਦੇ ਚੇਅਰਮੈਨ ਸੰਨੀ ਮਹਾਜਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਪੁਲਿਸ ਪ੍ਰਸ਼ਾਸਨ ਤੇ ਵਪਾਰੀਆਂ ਵਿਚਕਾਰ ਦੋਸਤਾਨਾ ਕ੍ਰਿਕਟ ਮੈਚ ਕਰਵਾਉਣ ਦਾ ਪ੍ਰਸਤਾਵ ਰੱਖਿਆ । ਪ੍ਰਤਾਪ ਵਰਲਡ ਸਕੂਲ ਦੇ ਮੈਦਾਨ ਵਿਚ ਇਹ ਮੈਚ ਕਰਵਾਉਣ ਦੇ ਪ੍ਰਸਤਾਵ ’ਤੇ ਐਸ. ਐਸ. ਪੀ. ਮਨਪ੍ਰੀਤ ਸਿੰਘ ਨੇ ਸਹਿਮਤੀ ਪ੍ਰਗਟਾਈ । ਐਸ. ਐਸ. ਪੀ. ਮਨਪ੍ਰੀਤ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਉਠਾਏ ਗਏ ਮਸਲਿਆਂ ’ਤੇ ਗੰਭੀਰਤਾ ਨਾਲ ਵਿਚਾਰ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਪੁਲਿਸ ਵਪਾਰੀਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਇਸ ਮੌਕੇ ਜ਼ਿਲ੍ਹਾ ਚੇਅਰਮੈਨ ਚਾਚਾ ਵੇਦ ਪ੍ਰਕਾਸ਼, ਜ਼ਿਲ੍ਹਾ ਉਪ ਪ੍ਰਧਾਨ ਨਰੇਸ਼ ਅੱਤਰੀ , ਮੁੱਖ ਸੰਗਠਨ ਸਕੱਤਰ ਕਰਨ ਕੁੰਦਰਾ, ਸੀਨੀਅਰ ਉਪ ਪ੍ਰਧਾਨ ਰਾਮਪਾਲ ਭੰਡਾਰੀ, ਪ੍ਰੋਜੈਕਟ ਚੇਅਰਮੈਨ ਰਜਨੀਸ਼ ਮਹਾਜਨ, ਸੰਯੁਕਤ ਸਕੱਤਰ ਸ਼ਿਵਮ ਗੁਲਾਟੀ, ਪ੍ਰੈਸ ਸਕੱਤਰ ਕਰਨ ਸਿੰਘ, ਡਾ. ਤਰਸੇਮ ਸਿੰਘ, ਚੰਦਨ ਮਹਿੰਦਰੂ, ਗੋਵਰਧਨ ਗੋਪਾਲ, ਰਾਜੀਵ ਪੁਰੀ, ਰਾਕੇਸ਼ ਵਡੈਹਰਾ, ਪੰਕਜ ਮਹਾਜਨ, ਪੰਕਜ ਅਰੋੜਾ, ਸੰਜੀਵ ਮਹਾਜਨ ਤੇ ਹੋਰ ਹਾਜ਼ਰ ਸਨ ।