23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਰਾਜਨਬੀਰ ਸਿੰਘ ਘੁਮਾਣ ਵਲੋਂ ਹਲਕੇ ਦੇ ਨਵ - ਨਿਯੁਕਤ ਅਹੁਦੇਦਾਰਾਂ ਦਾ ਸਨਮਾਨ

ਬਟਾਲਾ, 22 ਸਤੰਬਰ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਵਲੋਂ ਹਲਕੇ ਦੇ ਨਵ-ਨਿਯੁਕਤ ਪਾਰਟੀ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ: ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾ.

Ad Position 21
No active advertisement
ਅਜੀਤ ਡੈਸਕ 23-09-2026
ਬਟਾਲਾ, 22 ਸਤੰਬਰ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਵਲੋਂ ਹਲਕੇ ਦੇ ਨਵ-ਨਿਯੁਕਤ ਪਾਰਟੀ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ: ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾ. ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਹੋਰ ਹਾਈਕਮਾਂਡ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਜ਼ਬੂਤੀ ਲਈ ਪਾਰਟੀ ਦੇ ਵੱਖ-ਵੱਖ ਵਿੰਗਾਂ ਅੰਦਰ ਪਾਰਟੀ ਦੇ ਪੁਰਾਣੇ ਤੇ ਮਿਹਨਤੀ ਵਰਕਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਜੁਝਾਰੂ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਕੇ ਉਨ੍ਹਾਂ ਦਾ ਮਾਣ-ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਵਲ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਇਕ ਅਜਿਹੀ ਪਾਰਟੀ ਹੈ, ਜੋ ਆਪਣੇ ਪੁਰਾਣੇ, ਮਿਹਨਤੀ ਤੇ ਜੁਝਾਰੂ ਵਰਕਰਾਂ ਦਾ ਹਮੇਸ਼ਾ ਮਾਣ-ਸਨਮਾਨ ਬਹਾਲ ਰੱਖਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਟੀਮ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਵੇਗੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਾ ਪਰਚਮ ਲਹਿਰਾਇਆ ਜਾਵੇਗਾ। ਇਸ ਮੌਕੇ ਨਵ-ਨਿਯੁਕਤ ਜਨਰਲ ਕੌਂਸਲ ਮੈਂਬਰ ਗੁਰਦਿਆਲ ਸਿੰਘ ਨੰਬਰਦਾਰ ਹਰਚੋਵਾਲ, ਜਸਵੰਤ ਸਿੰਘ ਟਿੱਕਾ ਨਸੀਰਪੁਰ, ਦਲਜੀਤ ਸਿੰਘ ਜੀਤਾ ਮੰਡ, ਜਗਪਾਲ ਸਿੰਘ, ਬਲਵਿੰਦਰ ਸਿੰਘ ਨਾਗਰਾ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਸ੍ਰੀ ਹਰਗੋਬਿੰਦਪੁਰ ਤੋਂ ਇਲਾਵਾ ਦਲਜੀਤ ਸਿੰਘ ਮੰਡ, ਗੁਰਮੇਜ਼ ਸਿੰਘ ਚੀਮਾ ਰਸੀਵਰ, ਦਲੇਰ ਸਿੰਘ ਕੰਗ ਡੋਗਰਮਹੇਸ਼, ਜਰਨੈਲ ਸਿੰਘ ਹਰਪੁਰਾ ਹਲਕਾ ਪ੍ਰਧਾਨ ਯੂਥ, ਕੁਲਵਿੰਦਰ ਸਿੰਘ ਊਧਨਵਾਲ ਹਲਕਾ ਪ੍ਰਧਾਨ ਐਸ.ਸੀ. ਵਿੰਗ, ਰਮੇਸ਼ ਆਜ਼ਾਦ ਹਲਕਾ ਪ੍ਰਧਾਨ, ਧਰਮਿੰਦਰ ਸਿੰਘ ਸਰਕਲ ਪ੍ਰਧਾਨ ਪੰਜਗਰਾਈਆਂ, ਮੇਵਾ ਸਿੰਘ ਬੱਲੜਵਾਲ, ਲਖਵਿੰਦਰ ਸਿੰਘ ਖਾਲਸਾ ਪੰਜਗਰਾਈਆਂ, ਹਰਜਿੰਦਰ ਸਿੰਘ ਜਿੰਦੀ ਦਕੋਹਾ, ਹਰਦੀਪ ਸਿੰਘ ਦਕੋਹਾ, ਲਖਵਿੰਦਰ ਸਿੰਘ ਲੱਖਾ ਢਪੱਈ, ਕਾਬਲ ਸਿੰਘ ਢਪੱਈ, ਸੁਲੱਖਣ ਸਿੰਘ ਬਾਠ ਸਰਕਲ ਪ੍ਰਧਾਨ, ਗੁਰਵਿੰਦਰ ਸਿੰਘ ਬੂੜੇਨੰਗਲ ਯੂਥ ਪ੍ਰਧਾਨ, ਹਰਜਿੰਦਰ ਸਿੰਘ ਜਿੰਦਾ ਦਕੋਹਾ, ਸਕੱਤਰ ਸਿੰਘ ਨਸੀਰਪੁਰ, ਇੰਦਰਜੀਤ ਸਿੰਘ ਕਿਸ਼ਨਕੋਟ, ਅਮਰੀਕ ਸਿੰਘ ਮਡਿਆਲਾ, ਗੁਰਨਾਮ ਸਿੰਘ ਮਡਿਆਲਾ, ਨਵਨੀਤ ਭਾਮ, ਗੁਰਦੀਪ ਸਿੰਘ ਮੋਕਲ, ਤੇਗਿੰਦਰ ਸਿੰਘ ਕੋਟਲੀ ਸਰਕਲ ਪ੍ਰਧਾਨ, ਨੰਬਰਦਾਰ ਗਰੀਬ ਸਿੰਘ ਕੋਟਲੀ ਲੇਹਲ, ਰਵਿੰਦਰ ਸਿੰਘ ਭਾਂਮੜੀ, ਹਰਦੀਪ ਸਿੰਘ ਮਾੜੀ ਪੰਨਵਾਂ ਸਰਕਲ ਪ੍ਰਧਾਨ, ਬਚਿੱਤਰ ਸਿੰਘ ਮਾੜੀ ਪੰਨੂ, ਰਣਜੋਤ ਸਿੰਘ, ਗਗਨ ਚੂਹੇਵਾਲ, ਕੈਪਟਨ ਜਗੀਰ ਸਿੰਘ ਮਾੜੀ ਟਾਂਡਾ, ਸੂਬੇਦਾਰ ਰਜਿੰਦਰ ਸਿੰਘ ਮਾੜੀ ਟਾਂਡਾ, ਰਘਬੀਰ ਸਿੰਘ ਪੇਰੋਸ਼ਾਹ, ਜਸਬੀਰ ਸਿੰਘ ਕਰਨਾਮਾ, ਗਿੱਲ ਭਗਤੂਪੁਰ, ਸਿਕੰਦਰ ਸਿੰਘ ਭਗਤੂਪੁਰ, ਭੁਪਿੰਦਰ ਸਿੰਘ ਭਗਤੂਪੁਰ ਸਰਕਲ ਪ੍ਰਧਾਨ, ਸੁਖਵੰਤ ਸਿੰਘ ਸੰਦਲਪੁਰ, ਪ੍ਰੇਮ ਸਿੰਘ ਸੰਦਲਪੁਰ, ਜਸਬੀਰ ਸਿੰਘ ਜੱਸਾ ਭੰਬੋਈ, ਡਾਕਟਰ ਅਮਰੀਕ ਸਿੰਘ ਨਸੀਰਪੁਰ, ਮੇਜਰ ਸਿੰਘ ਮਾੜੀ ਪੰਨੂਆਂ, ਹਰਜੀਤ ਸਿੰਘ ਸਖੋਵਾਲ, ਮਨੀ ਸੱਖੋਵਾਲ, ਡਾ. ਹਰਜੋਤ ਸਿੰਘ ਪੰਜਗਰਾਈਆਂ, ਡਾ. ਚਰਨਪ੍ਰੀਤ ਸਿੰਘ ਧੰਦੋਈ, ਅਜਮੇਰ ਸਿੰਘ ਨੰਗਲ, ਕੁਲਵਿੰਦਰ ਸਿੰਘ ਨੰਗਲ, ਅਵਤਾਰ ਸਿੰਘ, ਸੁੱਚਾ ਸਿੰਘ, ਸੁਖਚੈਨ ਸਿੰਘ ਭਾਮ, ਸਤਪਾਲ ਸਿੰਘ ਔਲਖ, ਬਿੱਟੂ ਮਸੀਹ ਮਾੜੀ ਬਚਿਆਂ, ਦਿਲਬਾਗ ਸਿੰਘ ਕੋਟਲਾ, ਅਜਮੇਰ ਸਿੰਘ ਕੋਟਲਾ, ਲਖਵਿੰਦਰ ਸਿੰਘ ਕੋਟਲਾ, ਮਨਜਿੰਦਰ ਸਿੰਘ ਮੰਟਾ ਸ਼ੈਰੋਵਾਲ, ਸੰਨੀ ਕਾਜਮਪੁਰ, ਮਾ. ਕੇਵਲ ਸਿੰਘ ਭੱਟੀਵਾਲ ਸਰਕਲ ਪ੍ਰਧਾਨ, ਮੇਜਰ ਸਿੰਘ ਹੈਪੀ ਭੱਟੀਵਾਲ, ਲਖਵਿੰਦਰ ਸਿੰਘ, ਗੁਰਨਿਸ਼ਾਨ ਸਿੰਘ ਮਹਿਮਾ, ਬਲਜੀਤ ਸਿੰਘ ਪਿੰਡਾਰੋੜੀ, ਸੁਪਿੰਦਰ ਸਿੰਘ ਪਿੰਡਾਰੋੜੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁੰਦਰ ਪਿਚਾਈ ਸਮੇਤ ਕਈ ਦਿੱਗਜ ਸ਼ੀ ਜਿਨਪਿੰਗ ਲਈ ਵਾਈਟ ਹਾਊਸ ਡਿਨਰ ’ਚ ਹੋਣਗੇ ਸ਼ਾਮਿਲ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24