23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਇਲਾਕੇ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਰਾਜਪਾਲ ਕਟਾਰੀਆ ਨਾਲ ਨੀਰਜ ਮਹਾਜਨ ਦੀ ਮੁਲਾਕਾਤ

ਧਾਰੀਵਾਲ, 22 ਸਤੰਬਰ (ਸਵਰਨ ਸਿੰਘ)-ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਅੱਜ ਨਵਾਂ ਯੁੱਗ ਨਵੀਂ ਸੋਚ ਵੈਲਫੇਅਰ ਸੁਸਾਇਟੀ ਪੰਜਾਬ ਦੇ ਚੇਅਰਮੈਨ ਨੀਰਜ ਮਹਾਜਨ ਦੀ ਸਨੇਹ ਭਰੀ ਮੁਲਾਕਾਤ ਹੋਈ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਕਈ ਅਹਿਮ ਸਮਾਜਿਕ ਤੇ ਜਨਹਿੱਤ ਦੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 23-09-2026
ਧਾਰੀਵਾਲ, 22 ਸਤੰਬਰ (ਸਵਰਨ ਸਿੰਘ)-ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਅੱਜ ਨਵਾਂ ਯੁੱਗ ਨਵੀਂ ਸੋਚ ਵੈਲਫੇਅਰ ਸੁਸਾਇਟੀ ਪੰਜਾਬ ਦੇ ਚੇਅਰਮੈਨ ਨੀਰਜ ਮਹਾਜਨ ਦੀ ਸਨੇਹ ਭਰੀ ਮੁਲਾਕਾਤ ਹੋਈ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਕਈ ਅਹਿਮ ਸਮਾਜਿਕ ਤੇ ਜਨਹਿੱਤ ਦੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੁਲਾਕਾਤ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਗੰਭੀਰਤਾ ਨਾਲ ਚਰਚਾ ਕੀਤੀ ਗਈ। ਨੌਜਵਾਨਾਂ ਨੂੰ ਨਸਿਆਂ ਤੋਂ ਦੂਰ ਰੱਖਣ ਲਈ ਸਿੱਖਿਆ, ਖੇਡਾਂ, ਹੁਨਰ ਵਿਕਾਸ, ਜਾਗਰੂਕਤਾ ਅਤੇ ਰੁਜਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਨੀਰਜ ਮਹਾਜਨ ਵਲੋਂ ਧਾਰੀਵਾਲ ਦੀ ਇਤਿਹਾਸਕ ਕੱਪੜਾ ਮਿੱਲ ਨੂੰ ਮੁੜ ਚਾਲੂ ਕਰਨ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ। ਉਨ੍ਹਾਂ ਕਿਹਾ ਕਿ ਧਾਰੀਵਾਲ ਕੱਪੜਾ ਮਿੱਲ ਇਲਾਕੇ ਦੀ ਪੁਰਾਣੀ ਪਛਾਣ ਹੋਣ ਦੇ ਨਾਲ-ਨਾਲ ਹਜ਼ਾਰਾਂ ਪਰਿਵਾਰਾਂ ਦੀ ਰੋਜੀ-ਰੋਟੀ ਨਾਲ ਜੁੜੀ ਰਹੀ ਹੈ। ਨੀਰਜ ਮਹਾਜਨ ਨੇ ਮੰਗ ਕੀਤੀ ਕਿ ਜੇਕਰ ਕਿਸੇ ਕਾਰਨ ਕਰ ਕੇ ਧਾਰੀਵਾਲ ਕੱਪੜਾ ਮਿੱਲ ਨੂੰ ਮੁੜ ਚਲਾਉਣਾ ਸੰਭਵ ਨਹੀਂ ਹੁੰਦਾ ਤਾਂ ਮਿੱਲ ਦੀ ਜਗ੍ਹਾ ਕੋਈ ਵੱਡਾ ਨਵਾਂ ਪ੍ਰੋਜੈਕਟ ਲਿਆਂਦਾ ਜਾਵੇ, ਜਿਸ ਨਾਲ ਧਾਰੀਵਾਲ ਅਤੇ ਆਸ-ਪਾਸ ਦੇ ਇਲਾਕੇ ਦੇ ਨੌਜਵਾਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਣ। ਉਨ੍ਹਾਂ ਸੁਝਾਅ ਦਿੱਤਾ ਕਿ ਇਸ ਸਥਾਨ ’ਤੇ ਏਮਜ ਵਰਗਾ ਆਧੁਨਿਕ ਮੈਡੀਕਲ ਸੰਸਥਾਨ ਜਾਂ ਵੱਡਾ ਹਸਪਤਾਲੀ ਪ੍ਰੋਜੈਕਟ ਸਥਾਪਿਤ ਕਰਨ ਦੀ ਸੰਭਾਵਨਾ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਇਸ ਨਾਲ ਗੁਰਦਾਸਪੁਰ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮਿਲਣ ਦੇ ਨਾਲ-ਨਾਲ ਡਾਕਟਰੀ, ਨਰਸਿੰਗ, ਪੈਰਾਮੈਡੀਕਲ, ਟੈਕਨੀਕਲ ਤੇ ਹੋਰ ਖੇਤਰਾਂ ਵਿਚ ਰੁਜਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ। ਇਸ ਦੇ ਨਾਲ ਹੀ ਐਜੂਕੇਸਨ ਅਤੇ ਟੈਕਨੀਕਲ ਸਕਿੱਲ ਡਿਵੈਲਪਮੈਂਟ ਸੈਂਟਰ, ਵੋਕੇਸਨਲ ਟੇ੍ਰਨਿੰਗ ਸੈਂਟਰ ਅਤੇ ਰੁਜਗਾਰ ਮੁਖੀ ਉਦਯੋਗਿਕ ਪ੍ਰੋਜੈਕਟ ਲਿਆਉਣ ਦਾ ਸੁਝਾਅ ਵੀ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ‘ ਨਸ਼ਾ ਮੁਕਤ ਪੰਜਾਬ ਯਾਤਰਾ ’ ਦੇ ਚੌਥੇ ਦਿਨ ਫ਼ਤਹਿਗੜ੍ਹ ਚੂੜੀਆਂ ਵਿਖੇ ਪਹੁੰਚੀ ਅਗਲੀ ਖ਼ਬਰ ਬਟਾਲਾ ਪਹੁੰਚਣ ’ਤੇ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਕੀਤਾ ਜਾਵੇਗਾ ਨਿੱਘਾ ਸਵਾਗਤ -ਸ਼ਮਸ਼ੇਰ ਸਿੰਘ ਚੀਮਾ
Ad Position 24