ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ’ ਤੇ ਖੂਨਦਾਨ ਕੈਂਪ
ਕਲਾਨੌਰ, 22 ਸਤੰਬਰ (ਪੁਰੇਵਾਲ)-ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਵਲੋਂ ਸਰਪੰਚ ਗੁਰਦੀਪ ਸਿੰਘ ਬੋਹੜਵਡਾਲਾ ਸਮੇਤ ਬਾਬਾ ਮਨੀ ਦਾਸ ਦੇ ਸਮੂਹ ਉਪਾਸਕਾਂ ਦੇ ਸਹਿਯੋਗ ਨਾਲ ਬੋਹੜਵਡਾਲਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ’ਚ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਡੋਨਰਾਂ ਵਲੋਂ ਖੂਨਦਾਨ ਕਰਨ ’ਚ ਉਤਸ਼ਾਹ ਵਿਖਾਇਆ।
ਪਿੰਡ ਬੋਹੜਵਡਾਲਾ ਵਿਖੇ ਖੂਨਦਾਨ ਕੈਂਪ ’ਚ ਡੋਨਰਾਂ ਦੇ ਸਨਮਾਨ ਦੌਰਾਨ ਸਰਪੰਚ ਗੁਰਦੀਪ ਸਿੰਘ ਤੇ ਹੋਰ। ਤਸਵੀਰ: ਪੁਰੇਵਾਲ
23-09-2026