23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

77 ਵੀਆਂ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ’ ਚੋਂ ਚੌੜਾ ਅਕੈਡਮੀ ਦੀ ਵਾਲੀਬਾਲ ਟੀਮ ਜ਼ਿਲ੍ਹੇ ’ ਚੋਂ ਮੋਹਰੀ

ਕਲਾਨੌਰ, 22 ਸਤੰਬਰ (ਪੁਰੇਵਾਲ)-ਸਿੱਖਿਆ ਦੇ ਖੇਤਰ ’ਚ ਚਾਨਣ ਮੁਨਾਰੇ ਵਜੋਂ ਜਾਣੀ ਜਾਂਦੀ ਨੇੜਲੇ ਸਰਹੱਦੀ ਪਿੰਡ ਚੌੜਾ ਖੁਰਦ ਦੀ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਦੇ ਬੱਚੇ ਜਿੱਥੇ ਪੜ੍ਹਾਈ ’ਚ ਮੱਲ੍ਹਾਂ ਮਾਰ ਰਹੇ ਹਨ, ਓਥੇ ਅਕੈਡਮੀਂ ਦੇ ਬੱਚੇ ਖੇਡਾਂ ’ਚ ਵੀ ਮੋਹਰੀ ਰੋਲ ਅਦਾ ਕਰ ਰਹੇ ਹਨ ਤੇ ਅਕੈਡਮੀਂ ਦੇ ਬੱਚਿਆਂ ਵਲੋਂ ਬੀਤੇ ਦਿਨ ਦੀਨਾਨਗਰ ਦੇ ਐੱਸ. ਐੱਸ.

Ad Position 21
No active advertisement
ਅਜੀਤ ਡੈਸਕ 23-09-2026
ਕਲਾਨੌਰ, 22 ਸਤੰਬਰ (ਪੁਰੇਵਾਲ)-ਸਿੱਖਿਆ ਦੇ ਖੇਤਰ ’ਚ ਚਾਨਣ ਮੁਨਾਰੇ ਵਜੋਂ ਜਾਣੀ ਜਾਂਦੀ ਨੇੜਲੇ ਸਰਹੱਦੀ ਪਿੰਡ ਚੌੜਾ ਖੁਰਦ ਦੀ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਦੇ ਬੱਚੇ ਜਿੱਥੇ ਪੜ੍ਹਾਈ ’ਚ ਮੱਲ੍ਹਾਂ ਮਾਰ ਰਹੇ ਹਨ, ਓਥੇ ਅਕੈਡਮੀਂ ਦੇ ਬੱਚੇ ਖੇਡਾਂ ’ਚ ਵੀ ਮੋਹਰੀ ਰੋਲ ਅਦਾ ਕਰ ਰਹੇ ਹਨ ਤੇ ਅਕੈਡਮੀਂ ਦੇ ਬੱਚਿਆਂ ਵਲੋਂ ਬੀਤੇ ਦਿਨ ਦੀਨਾਨਗਰ ਦੇ ਐੱਸ.ਐੱਸ.ਐੱਮ. ਕਾਲਜ ’ਚ ਆਯੋਜਿਤ ਹੋਏ 77ਵੇਂ ਜ਼ਿਲ੍ਹਾ ਸਕੂਲ ਪੱਧਰੀ ਖੇਡ ਟੂਰਨਾਮੈਂਟ ’ਚ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਤੇ ਹੁਣ ਸਕੂਲ ਦੀ ਟੀਮ ਅੰਤਰ ਜ਼ਿਲ੍ਹਾ ਪੱਧਰੀ ਖੇਡਣ ਲਈ ਜਾਵੇਗੀ। ਸਕੂਲ ਪ੍ਰਬੰਧਕ ਗੁਲਾਬ ਸਿੰਘ ਨਾਗਰਾ ਸਮੇਤ ਅਧਿਆਪਕਾਂ ਤੇ ਕੋਚ ਵਲੋਂ ਜੇਤੂ ਟੀਮ ਕੈਪਟਨ ਹਰਮਨਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਲਵਰਾਜ ਕੌਰ, ਹਰਸਿਮਰਨਜੀਤ ਕੌਰ, ਐਸ਼ਪ੍ਰੀਤ ਕੌਰ, ਸੁਖਮਨਦੀਪ ਕੌਰ, ਸਿਮਰਪ੍ਰੀਤ ਕੌਰ, ਮਨਪ੍ਰੀਤ ਕੌਰ ਦਾ ਸਕੂਲ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਸ: ਨਾਗਰਾ ਨੇ ਦੱਸਿਆ ਕਿ ਸਕੂਲ ਦੀ ਵਾਲੀਬਾਲ ਟੀਮ ਖੇਡਾਂ ਵਤਨ ਪੰਜਾਬ ਦੀਆਂ ’ਚੋਂ ਵੀ ਜ਼ਿਲ੍ਹੇ ਪੱਧਰੀ ਖੇਡਾਂ ਲਈ ਚੁਣੀ ਗਈ ਹੈ ਤੇ ਹੁਣ ਦੀਨਾਨਗਰ ਦੇ ਐੱਸ.ਐੱਸ.ਐੱਮ. ਕਾਲਜ ’ਚ ਹੋਈਆਂ 77ਵੀਆਂ ਖੇਡਾਂ ’ਚ ਜਿਸ ’ਚ ਵੱਖ-ਵੱਖ ਜ਼ੋਨਾਂ ਤੋਂ ਟੀਮਾਂ ਨੇ ਸ਼ਮੂਲੀਅਤ ਕੀਤੀ ਅਤੇ ਸਕੂਲ ਦੀ ਅੰਡਰ-17 ਲੜਕੀਆਂ ਦੀ ਟੀਮ ਨੇ ਜਿੱਤ ਦਰਜ਼ ਕਰਵਾਈ ਹੈ। ਇਸ ਮੌਕੇ ਕੋਚ ਸੂਰਜ ਸ਼ਰਮਾ, ਕੋਚ ਗੁਰਜੀਤ ਸਿੰਘ, ਕੋਚ ਜਗਦੀਪ ਸਿੰਘ ਦੀ ਸਕੂਲ ਪ੍ਰਬੰਧਕ ਗੁਲਾਬ ਸਿੰਘ ਨਾਗਰਾ ਵਲੋਂ ਹੌਂਸਲਾ ਅਫ਼ਜਾਈ ਕੀਤੀ ਤੇ ਅਗਾਮੀਂ ਖੇਡਾਂ ਮੁਕਾਬਲਿਆਂ ’ਚ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਵਾਸੀਆਂ ਤੇ ਰਾਹਗੀਰਾਂ ਵਲੋਂ ਖ਼ਸਤਾ ਹਾਲਤ ਸੜਕ ’ ਚ ਤੁਰੰਤ ਸੁਧਾਰ ਦੀ ਮੰਗ ਅਗਲੀ ਖ਼ਬਰ ਨਵ ਨਿਯੁਕਤ ਚੇਅਰਮੈਨ ਗਗਨਦੀਪ ਸਿੰਘ ਭੋਲਾ ਦਾ ਆਲੋਵਾਲ ਤੇ ਖਾਲਸਾ ਵਲੋਂ ਸਨਮਾਨ
Ad Position 24