30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਜਵਾਨ ਪੁੱਤਰ ਦੀ ਮੌਤ ’ਤੇ ਜੱਗਾ ਮਜੀਠੀਆ ਨਾਲ ਨਵਨੀਤ ਸਿੰਘ ਨੀਟਾ ਗੁਰਾਇਆ ਸਮੇਤ ਹੋਰਾਂ ਵਲੋਂ ਦੁੱਖ ਪ੍ਰਗਟ

ਕਲਾਨੌਰ, 29 ਸਤੰਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਮਜੀਠਾ ਤੋਂ ਰਾਜਨੀਤਕ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਦੇ ਨੌਜਵਾਨ ਪੁੱਤਰ ਦੀ ਅਚਨਚੇਤ ਮੌਤ ’ਤੇ ਚੁਫੇਰਿਓ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਸਬੰਧ ’ਚ ਜੱਗਾ ਮਜੀਠੀਆ ਦੇ ਅਤਿ ਨਜ਼ਦੀਕੀ ਤੇ ਪਰਿਵਾਰਕ ਮੈਂਬਰ ਐਨ.

Ad Position 21
No active advertisement
ਮਰਹੂਮ ਅਕਾਸ਼ਦੀਪ ਸਿੰਘ ਮਜੀਠੀਆ 30-09-2026
ਕਲਾਨੌਰ, 29 ਸਤੰਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਮਜੀਠਾ ਤੋਂ ਰਾਜਨੀਤਕ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਦੇ ਨੌਜਵਾਨ ਪੁੱਤਰ ਦੀ ਅਚਨਚੇਤ ਮੌਤ ’ਤੇ ਚੁਫੇਰਿਓ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਸਬੰਧ ’ਚ ਜੱਗਾ ਮਜੀਠੀਆ ਦੇ ਅਤਿ ਨਜ਼ਦੀਕੀ ਤੇ ਪਰਿਵਾਰਕ ਮੈਂਬਰ ਐਨ.ਆਰ.ਆਈ. ਨਵਨੀਤ ਸਿੰਘ ਨੀਟਾ ਗੁਰਾਇਆ ਯੂ.ਐਸ.ਏ. ਸਮੇਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਰਾਜਨੀਤਿਕਾਂ ਵਲੋਂ ਜੱਗਾ ਮਜੀਠੀਆ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ। ਨੀਟਾ ਗੁਰਾਇਆ ਨੇ ਕਿਹਾ ਕਿ ਸ: ਅਕਾਸ਼ਦੀਪ ਸਿੰਘ ਮਜੀਠੀਆ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਸੁਣ ਕੇ ਮਨ ਬਹੁਤ ਦੁਖੀ ਹੋਇਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੁੱਤਰ ਦੇ ਵਿਛੋੜੇ ਨਾਲ ਜੱਗਾ ਮਜੀਠੀਆ ਦਾ ਪਰਿਵਾਰ ਬਹੁਤ ਵੱਡੇ ਤੇ ਡੂੰਘੇ ਸਦਮੇ ’ਚ ਹੈ ਤੇ ਮਾਪਿਆਂ ਲਈ ਆਪਣੇ ਨੌਜਵਾਨ ਪੁੱਤਰ ਨੂੰ ਗੁਆਉਣ ਦਾ ਦੁੱਖ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਨੀਟਾ ਗੁਰਾਇਆ ਨੇ ਕਿਹਾ ਕਿ ਉਹ ਮਜੀਠੀਆ ਪਰਿਵਾਰ ਨਾਲ ਇਸ ਦੁੱਖ ਦੀ ਘੜੀ ’ਚ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਨ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਨੂੰ ਸਹਿਣ ਦੀ ਹਿੰਮਤ ਤੇ ਬਲ ਬਖ਼ਸਣ। ਇਸ ਮੌਕੇ ’ਤੇ ਜੱਗਾ ਮਜੀਠੀਆ ਨਾਲ ਸ੍ਰੀ ਕੁਲਵੰਤ ਪਾਲ, ਕੁਲਦੀਪ ਸਿੰਘ ਰਿੰਕੂ ਹਲਕਾ ਕੋਆਰਡੀਨੇਟਰ ਯੂਥ ‘ਆਪ’, ਨੰਬਰਦਾਰ ਗੁਲਾਬ ਸਿੰਘ ਸੇਖ ਕਬੀਰ, ਮਨੋਹਰ ਸਿੰਘ ਲੋਪਾ, ਮਾਸਟਰ ਜਸਪਾਲ ਸਿੰਘ ਸ਼ਾਹਪੁਰ, ਮਹਿਕਪ੍ਰੀਤ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਗੋਲਡੀ ਸਰਪੰਚ ਭਗਠਾਣਾ, ਸ਼ਰਨ ਮਛਰਾਲਾ, ਕੁਲਵਿੰਦਰ ਸਿੰਘ, ਗੁਰਮੁੱਖ ਸਿੰਘ ਰਣਸੀਂਹ ਕੇ ਸਮੇਤ ਹੋਰਾਂ ਵਲੋਂ ਦੁੱਖ ਪ੍ਰਗਟ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜੀ.ਐਸ. ਇੰਟਰਨੈਸ਼ਨਲ ਸਕੂਲ ਭਗਵਾਨਪੁਰ ਦੇ ਖਿਡਾਰੀਆਂ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ਸਰਕਾਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨ ਕੇ ਸਮਾਂ ਟਪਾ ਰਹੀ-ਕਾਮਰੇਡ ਅਮਰਜੀਤ ਸਿੰਘ ਸੈਣੀ
Ad Position 24