ਜਨਗਣਨਾ 2027 ਦੇ ਦੂਜੇ ਪੜ੍ਹਾਅ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ
ਪਠਾਨਕੋਟ, 29 ਸਤੰਬਰ (ਸੰਧੂ/ਵਿਨੋਦ)-ਜਨਗਣਨਾ 2027 ਦੇ ਦੂਜੇ ਪੜ੍ਹਾਅ ਆਬਾਦੀ ਗਣਨਾ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਪਠਾਨਕੋਟ ਵਿਖੇ ਮੀਟਿੰਗ ਹੋਈ । ਮੀਟਿੰਗ ਦੀ ਅਗਵਾਈ ਐਸ.
ਪਠਾਨਕੋਟ, 29 ਸਤੰਬਰ (ਸੰਧੂ/ਵਿਨੋਦ)-ਜਨਗਣਨਾ 2027 ਦੇ ਦੂਜੇ ਪੜ੍ਹਾਅ ਆਬਾਦੀ ਗਣਨਾ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਪਠਾਨਕੋਟ ਵਿਖੇ ਮੀਟਿੰਗ ਹੋਈ । ਮੀਟਿੰਗ ਦੀ ਅਗਵਾਈ ਐਸ.ਡੀ.ਐਮ. ਪਠਾਨਕੋਟ ਮਨਦੀਪ ਸਿੰਘ ਮਾਨ ਨੇ ਕੀਤੀ । ਇਸ ਦੌਰਾਨ ਜ਼ਿਲ੍ਹੇ ’ਚ ਆਬਾਦੀ ਗਣਨਾ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ । ਮੀਟਿੰਗ ’ਚ ਵਧੀਕ ਜ਼ਿਲ੍ਹਾ ਜਨਗਣਨਾ ਅਧਿਕਾਰੀ ਰਾਜੇਸ਼ ਸ਼ਰਮਾ, ਮਾਸਟਰ ਟ੍ਰੇਨਰ ਚਤਰ ਸਿੰਘ, ਜਨਗਣਨਾ ਸੈਲ ਦੇ ਇੰਚਾਰਜ ਪ੍ਰਵੀਨ ਕੁਮਾਰ, ਡਿਪਟੀ ਡੀ.ਈ.ਓ. (ਸੈ:) ਅਮਨਦੀਪ ਤੇ ਨਾਇਬ ਤਹਿਸੀਲਦਾਰ ਅੰਕਿਤ ਮਹਾਜਨ ਸਮੇਤ ਜਨਗਣਨਾ ਸੈਲ ਦਾ ਸਮੂਹ ਸਟਾਫ਼ ਹਾਜ਼ਰ ਸੀ । ਮੀਟਿੰਗ ਦੌਰਾਨ ਸੁਪਰਵਾਈਜ਼ਰਾਂ ਅਤੇ ਐਨੂਮਰੇਟਰਾਂ ਦੀਆਂ ਡਿਊਟੀਆਂ ਨੂੰ ਅੰਤਿਮ ਰੂਪ ਦੇਣ, ਸਿਖਲਾਈ ਸਥਾਨਾਂ ਅਤੇ ਸਿਖਲਾਈ ਪ੍ਰੋਗਰਾਮਾਂ ਦੀ ਤਿਆਰੀ, ਸੈਲਫ਼-ਐਨੂਮਰੇਸ਼ਨ ਵਿੰਡੋ ਅਤੇ ਬੇਘਰ ਵਿਅਕਤੀਆਂ ਦੀ ਗਣਨਾ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ । ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਫੀਲਡ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾਣ । ਐਸ.ਡੀ.ਐਮ. ਮਨਦੀਪ ਸਿੰਘ ਮਾਨ ਨੇ ਕਿਹਾ ਕਿ ਜਨਗਣਨਾ ਦਾ ਫੀਲਡ ਸਰਵੇ 1 ਦਸੰਬਰ ਤੋਂ ਸ਼ੁਰੂ ਹੋਣਾ ਹੈ, ਇਸ ਲਈ ਕਰਮਚਾਰੀਆਂ ਦੀ ਤਾਇਨਾਤੀ, ਸਿਖਲਾਈ ਅਤੇ ਹੋਰ ਪ੍ਰਬੰਧ ਸਮਾਂਬੱਧ ਢੰਗ ਨਾਲ ਮੁਕੰਮਲ ਕੀਤੇ ਜਾਣ । ਉਨ੍ਹਾਂ ਰਵੀਜਨਲ ਰਾਊਂਡ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲੈਂਦਿਆਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ।