29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮਿਸ਼ਨ ਰੋਡ ਸਥਿਤ ਸਰਕਾਰੀ ਮਿਡਲ ਸਕੂਲ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ

ਪਠਾਨਕੋਟ, 29 ਸਤੰਬਰ (ਸੁਮਿਤ)-ਮਿਸ਼ਨ ਰੋਡ ਸਥਿਤ ਸਰਕਾਰੀ ਮਿਡਲ ਸਕੂਲ ਨੂੰ ਚੋਰਾਂ ਨੇ ਰਾਤ ਸਮੇਂ ਨਿਸ਼ਾਨਾ ਬਣਾਉਂਦਿਆਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਚੋਰ ਸਕੂਲ ਦੇ ਬਾਥਰੂਮਾਂ ’ਚ ਲੱਗੇ ਨਲਾਂ ਸਮੇਤ ਬਿਜਲੀ ਦਾ ਸਾਮਾਨ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ।

Ad Position 21
No active advertisement
ਅਜੀਤ ਡੈਸਕ 30-09-2026
ਪਠਾਨਕੋਟ, 29 ਸਤੰਬਰ (ਸੁਮਿਤ)-ਮਿਸ਼ਨ ਰੋਡ ਸਥਿਤ ਸਰਕਾਰੀ ਮਿਡਲ ਸਕੂਲ ਨੂੰ ਚੋਰਾਂ ਨੇ ਰਾਤ ਸਮੇਂ ਨਿਸ਼ਾਨਾ ਬਣਾਉਂਦਿਆਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ । ਚੋਰ ਸਕੂਲ ਦੇ ਬਾਥਰੂਮਾਂ ’ਚ ਲੱਗੇ ਨਲਾਂ ਸਮੇਤ ਬਿਜਲੀ ਦਾ ਸਾਮਾਨ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ । ਘਟਨਾ ਦਾ ਪਤਾ ਸਕੂਲ ਸਟਾਫ ਨੂੰ ਸਵੇਰੇ ਲੱਗਾ, ਜਦੋਂ ਸਕੂਲ ਦੀ ਜਾਂਚ ਕੀਤੀ ਗਈ ਤਾਂ ਬਾਥਰੂਮਾਂ ’ਚੋਂ ਨਲ ਗਾਇਬ ਮਿਲੇ, ਜਦਕਿ ਬਿਜਲੀ ਨਾਲ ਸਬੰਧਿਤ ਸਾਮਾਨ ਤੇ ਹੋਰ ਕੀਮਤੀ ਵਸਤੂਆਂ ਵੀ ਚੋਰੀ ਹੋ ਚੁੱਕੀਆਂ ਸਨ । ਸਕੂਲ ਪ੍ਰਬੰਧਕਾਂ ਵਲੋਂ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਪੁਲਿਸ ਵਲੋਂ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਜੋ ਚੋਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ । ਸਰਕਾਰੀ ਸਕੂਲ ਵਿਚ ਹੋਈ ਇਸ ਚੋਰੀ ਦੀ ਘਟਨਾ ਕਾਰਨ ਇਲਾਕੇ ਵਿਚ ਚਿੰਤਾ ਦਾ ਮਾਹੌਲ ਹੈ ।
Ad Position 22
No active advertisement
ਪਿਛਲੀ ਖ਼ਬਰ ਵਾਇਰਲ ਬੁਖਾਰ ਨੂੰ ਲੈ ਕੇ ਡਾ: ਰੋਹਿਤ ਭਾਰਦਵਾਜ ਨੇ ਦਿੱਤੀ ਮਹੱਤਵਪੂਰਨ ਜਾਣਕਾਰੀ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਵਾਧੂ ਡਿਊਟੀ ਦਾ ਕੀਤਾ ਵਿਰੋਧ
Ad Position 24