29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕਰਮਚਾਰੀ ਦਲ ਦੇ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਨੂੰ ਸੇਵਾ ਮੁਕਤੀ ’ਤੇ ਦਿੱਤੀ ਨਿੱਘੀ ਵਿਦਾਇਗੀ

ਸ਼ਾਹਪੁਰ ਕੰਢੀ, 29 ਸਤੰਬਰ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੇ ਬਤੌਰ ਸੀਨੀਅਰ ਫਾਇਰਮੈਨ ਦੀ 35 ਸਾਲ ਸੇਵਾ ਨਿਭਾਉਣ ਉਪਰੰਤ ਕਰਮਚਾਰੀ ਦਲ ਦੇ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਨੂੰ ਸੇਵਾ ਮੁਕਤੀ ਮੌਕੇ ਗੁਰਦੁਆਰਾ ਸਿੰਘ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਧਾਰਮਿਕ ਪ੍ਰੋਗਰਾਮ ਕਰਵਾ ਕੇ ਨਿੱਘੀ ਵਿਦਾਇਗੀ ਦਿੱਤੀ ਗਈ । ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਤੇ ਉਨ੍ਹਾਂ ਦੀ ਧਰਮ ਪਤਨੀ ਬਲਵਿੰਦਰ ਕੌਰ ਨੂੰ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੀ ਫੋਟੋ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 30-09-2026
ਸ਼ਾਹਪੁਰ ਕੰਢੀ, 29 ਸਤੰਬਰ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੇ ਬਤੌਰ ਸੀਨੀਅਰ ਫਾਇਰਮੈਨ ਦੀ 35 ਸਾਲ ਸੇਵਾ ਨਿਭਾਉਣ ਉਪਰੰਤ ਕਰਮਚਾਰੀ ਦਲ ਦੇ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਨੂੰ ਸੇਵਾ ਮੁਕਤੀ ਮੌਕੇ ਗੁਰਦੁਆਰਾ ਸਿੰਘ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਧਾਰਮਿਕ ਪ੍ਰੋਗਰਾਮ ਕਰਵਾ ਕੇ ਨਿੱਘੀ ਵਿਦਾਇਗੀ ਦਿੱਤੀ ਗਈ । ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਤੇ ਉਨ੍ਹਾਂ ਦੀ ਧਰਮ ਪਤਨੀ ਬਲਵਿੰਦਰ ਕੌਰ ਨੂੰ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੀ ਫੋਟੋ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ । ਆਏ ਹੋਏ ਕਰਮਚਾਰੀ ਤੇ ਸਿਆਸੀ ਆਗੂਆਂ ਨੇ ਦੱਸਿਆ ਕਿ ਸਲਵਿੰਦਰ ਸਿੰਘ ਲਾਧੂਪੁਰ ਪਿਛਲੇ ਲੰਮੇ ਸਮੇਂ ਤੋਂ ਕਰਮਚਾਰੀ ਦਲ ਦੇ ਪ੍ਰਧਾਨ ਬਣੇ ਹੋਏ ਸਨ ਤੇ ਇਮਾਨਦਾਰੀ ਨਾਲ ਲੋਕਾਂ ਦੇ ਮਸਲੇ ਹੱਲ ਕਰਵਾਏ ਤੇ ਕਰਮਚਾਰੀਆਂ ਦੇ ਹੱਕਾਂ ਲਈ ਸੰਘਰਸ਼ ਕਰਦੇ ਰਹੇ । ਇਸ ਮੌਕੇ ਮਾਰਕਿਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਜਸਪਾਲ ਸਿੰਘ ਪੰਧੇਰ, ਐਕਸੀਅਨ ਗੁਰਕ੍ਰਿਪਾਲ ਸਿੰਘ, ਰਵਿੰਦਰ ਸਿੰਘ ਲਾਧੂਪੁਰ ਸਰਪੰਚ, ਹਰਜੀਤ ਸਿੰਘ ਮੈਂਬਰ, ਜ਼ੋਰਾਵਰ ਸਿੰਘ ਨੰਬਰਦਾਰ, ਗੁਰਨਾਮ ਸਿੰਘ ਮਟੌਰ, ਰਵਿੰਦਰ ਸਿੰਘ ਜੱਗਾ, ਸਰਪੰਚ ਕੇਵਲ ਸਿੰਘ, ਗੁਰਨਾਮ ਸਿੰਘ ਬੁੱਢਾਕੋਟ, ਇੰਸਪੈਕਟਰ ਕਮਲਜੀਤ ਸਿੰਘ, ਕਰਤਾਰ ਸਿੰਘ ਬੱਬਰੀ, ਹਰਦੇਵ ਸਿੰਘ ਦੇਬੀ, ਨਰਿੰਜਣ ਸਿੰਘ ਔਜਲਾ, ਮਨਜਿੰਦਰ ਸਿੰਘ ਪਟਵਾਰੀ, ਸਤਨਾਮ ਸਿੰਘ ਅਤੇ ਕੇਵਲ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਨੂੰ ਜਾਗਰੂਕ ਕਰਨ ਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਤਹਿਤ ਦਿੱਤੀ ਸਿਖਲਾਈ ਅਗਲੀ ਖ਼ਬਰ ਬੁੰਗਲ-ਬਧਾਨੀ ਵਿਚ ਨੌਜਵਾਨਾਂ ਦੀ ਚੌਕਸੀ ਕਾਰਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵੱਡੀ ਕਾਰਵਾਈ
Ad Position 24