ਖੇਡਾਂ ਵਤਨ ਪੰਜਾਬ ਦੀਆਂ ਵਿਚ ਧਾਰੀਵਾਲ ਗਤਕਾ ਜਥੇ ਦੀਆਂ ਟੀਮਾਂ ਸੂਬਾ ਪੱਧਰੀ ਮੁਕਾਬਲੇ ਲਈ ਚੁਣੀਆਂ
ਧਾਰੀਵਾਲ, 7 ਅਕਤੂਬਰ (ਲਖਬੀਰ ਸਿੰਘ ਖੁੰਡਾ)-ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ, ਜਿਸ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਗਤਕਾ ਟੀਮਾਂ ਨੇ ਭਾਗ ਲਿਆ। ਪਹਿਲੇ ਦਿਨ ਲੜਕੀਆਂ ਦੇ ਸਿੰਗਲ ਸੋਟੀ ਫੜੀ ਟੀਮ ਤੇ ਵਿਅਕਤੀਗਤ ਮੈਚ ਕਰਵਾਏ।
ਧਾਰੀਵਾਲ, 7 ਅਕਤੂਬਰ (ਲਖਬੀਰ ਸਿੰਘ ਖੁੰਡਾ)-ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ, ਜਿਸ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਗਤਕਾ ਟੀਮਾਂ ਨੇ ਭਾਗ ਲਿਆ। ਪਹਿਲੇ ਦਿਨ ਲੜਕੀਆਂ ਦੇ ਸਿੰਗਲ ਸੋਟੀ ਫੜੀ ਟੀਮ ਤੇ ਵਿਅਕਤੀਗਤ ਮੈਚ ਕਰਵਾਏ। ਦੂਸਰੇ ਤੇ ਤੀਸਰੇ ਦਿਨ ਲੜਕਿਆਂ ਦੇ ਮੈਚ ਹੋਏ, ਜਿਸ ਵਿਚ ਗੁਰਮਤਿ ਪ੍ਰਚਾਰ ਲਹਿਰ ਗੱਤਕਾ ਜਥਾ ਧਾਰੀਵਾਲ ਦੀ ਟੀਮ ਵਲੋਂ ਪ੍ਰਦਰਸ਼ਨ ਦੌਰਾਨ ਅੰਡਰ-14 ਤੇ 17 ਟੀਮ ਨੇ ਭਾਗ ਲਿਆ ਤੇ ਜ਼ਿਲ੍ਹੇ ਗੁਰਦਾਸਪੁਰ ਵਿਚੋਂ ਪਹਿਲਾ ਦਰਜਾ ਹਾਸਲ ਕਰਨ ’ਤੇ ਸੋਨ ਤਮਗਾ ਹਾਸਲ ਕੀਤਾ। ਅੰਡਰ-14 ਫੜੀ ਸੋਟੀ ਟੀਮ ਨੇ ਤੀਸਰਾ, ਅੰਡਰ-14 ਫੜੀ ਸੋਟੀ ਵਿਅਕਤੀਗਤ ’ਚ ਦੂਸਰਾ, ਅੰਡਰ-14 ਸਿੰਗਲ ਸੋਟੀ ਵਿਅਕਤੀਗਤ ’ਚ ਵਰਿੰਦਰਦੀਪ ਸਿੰਘ ਸੇਵਕ ਨੇ ਤੀਸਰਾ, ਅੰਡਰ-14 ਵਿਅਕਤੀਗਤ ਪ੍ਰਦਰਸ਼ਨ ਵਿਚ ਵੀ ਤੀਸਰਾ, ਅੰਡਰ-21 ਫੜੀ ਸੋਟੀ ਟੀਮ ਵਿਚ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਗੱਤਕਾ ਕੋਚ ਪਰਦੀਪ ਸਿੰਘ ਸੇਵਕ, ਗੱਤਕਾ ਕੋਚ ਜੋਧਵੀਰ ਸਿੰਘ ਯੋਧਾ, ਗੱਤਕਾ ਕੋਚ ਗੁਰਜੀਤ ਸਿੰਘ, ਗੱਤਕਾ ਕੋਚ ਜਸ਼ਨਦੀਪ ਸਿੰਘ ਟੀਮ ਨਾਲ ਹਾਜ਼ਰ ਸਨ। ਇਨ੍ਹਾਂ ਗੱਤਕੇ ਦੇ ਮੈਚਾਂ ਵਿਚ ਸੰਤੋਖ ਸਿੰਘ ਵਲੋਂ ਰੈਫਰੀ ਡਿਊਟੀ ਨਿਭਾਈ ਗਈ। ਇਸ ਮੌਕੇ ਕਵਲਜੀਤ ਸਿੰਘ ਨੈਸ਼ਨਲ ਰੈਫਰੀ, ਲਵਪ੍ਰੀਤ ਸਿੰਘ, ਯੁਵਰਾਜ ਸਿੰਘ, ਜਗਦੇਵ ਸਿੰਘ, ਅਮਨਦੀਪ ਸਿੰਘ ਤੇ ਹੋਰ ਰੈਫਰੀਆਂ ਵਲੋਂ ਸ਼ਾਨਦਾਰ ਡਿਊਟੀ ਨਿਭਾਈ ਗਈ।