ਤਾਈਕਵਾਂਡੋ ਦੇ ਸੂਬਾ ਪੱਧਰੀ ਮੁਕਾਬਲਿਆਂ ਦਾ ਦੂਸਰਾ ਦਿਨ
ਸ਼ਾਹਪੁਰ ਕੰਢੀ, 7 ਅਕਤੂਬਰ (ਰਣਜੀਤ ਸਿੰਘ)-ਆਕਸੀਲਅਮ ਇੰਟਰਨੈਸ਼ਨਲ ਸਕੂਲ਼ ਵਿਖੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਨ ਕੁਮਾਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਸੂਬਾ ਪੱਧਰੀ ਮੁਕਾਬਲੇ ਦੂਸਰੇ ਦਿਨ ਜਾਰੀ ਰਹੇ । ਅੱਜ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਡੀ.
ਸ਼ਾਹਪੁਰ ਕੰਢੀ, 7 ਅਕਤੂਬਰ (ਰਣਜੀਤ ਸਿੰਘ)-ਆਕਸੀਲਅਮ ਇੰਟਰਨੈਸ਼ਨਲ ਸਕੂਲ਼ ਵਿਖੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਨ ਕੁਮਾਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਸੂਬਾ ਪੱਧਰੀ ਮੁਕਾਬਲੇ ਦੂਸਰੇ ਦਿਨ ਜਾਰੀ ਰਹੇ । ਅੱਜ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਡੀ.ਜੀ.ਪੀ. ਕਾਨੂੰਨ ਵਿਵਸਥਾ ਅਰਪਿਤ ਸ਼ੁਕਲਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਖਿਡਾਰੀਆਂ ਦਾ ਮਾਰਗ ਦਰਸ਼ਨ ਕੀਤਾ । ਸਕੂਲ ਦੀ ਚੇਅਰਪਰਸਨ ਰੂਚੀ ਚੌਹਾਨ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ । ਡੀ.ਜੀ.ਪੀ. ਅਰਪਿਤ ਸ਼ੁਕਲਾ ਦੇ ਸਕੂਲ ਪਹੁੰਚਣ ’ਤੇ ਚੇਅਰਪਰਸਨ ਰੂਚੀ ਚੌਹਾਨ, ਜ਼ਿਲ੍ਹਾ ਕੋਆਰਡੀਨੇਟਰ ਅਰੁਨ ਕੁਮਾਰ, ਅਭੀਸ਼ੇਕ ਸ਼ਰਮਾ, ਬਲਾਕ ਕੋਆਰਡੀਨੇਟਰ ਸੰਦੀਪ ਡੋਗਰਾ, ਪੀ.ਪੀ.ਐਸ. ਸਕੂਲ ਦੇ ਪ੍ਰਧਾਨ ਦਵਿੰਦਰ ਸ਼ਰਮਾ ਨੇ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ । ਇਸ ਮੌਕੇ ਚੇਅਰਮੈਨ ਵਿਸ਼ਾਲ ਚੌਹਾਨ, ਮਨਦੀਪ ਸਿੰਘ, ਸੰਜੀਵ ਸ਼ਰਮਾ, ਕੁਲਵਿੰਦਰ ਸਿੰਘ, ਮੁਨੀਸ਼ ਕੁਮਾਰ, ਪੂਜਾ ਪਠਾਨੀਆ ਅਤੇ ਅੰਮ੍ਰਿਤ ਕੌਰ ਆਦਿ ਹਾਜ਼ਰ ਸਨ ।