07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਰਾਮਲੀਲ੍ਹਾ ਵਿਚ ਸਨਾਤਨ ਧਰਮ ਦੀ ਮਰਿਆਦਾ ਦਾ ਰੱਖਿਆ ਜਾਵੇ ਪੂਰਾ ਧਿਆਨ-ਵਰੁਣ ਕੋਹਲੀ

ਪਠਾਨਕੋਟ, 7 ਅਕਤੂਬਰ (ਸੁਮਿਤ)-ਦੁਰਗਾ ਜੋਤੀ ਨਾਟਕ ਕਲੱਬ ਦੇ ਪ੍ਰਧਾਨ ਅਤੇ ਯੁਵਾ ਆਗੂ ਆਮ ਆਦਮੀ ਪਾਰਟੀ ਵਰੁਣ ਕੋਹਲੀ ਨੇ ਆਉਣ ਵਾਲੇ ਰਾਮਲੀਲ੍ਹਾ ਸਮਾਗਮਾਂ ਨੂੰ ਲੈ ਕੇ ਪ੍ਰਬੰਧਕਾਂ ਅਤੇ ਸਬੰਧਿਤ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਮਲੀਲ੍ਹਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਭਗਵਾਨ ਰਾਮ ਦੇ ਆਦਰਸ਼ਾਂ, ਸੰਸਕਾਰਾਂ ਅਤੇ ਸਨਾਤਨ ਸੱਭਿਆਚਾਰ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਵਾਲਾ ਪਵਿੱਤਰ ਮੰਚ ਹੈ । ਇਸ ਲਈ ਰਾਮਲੀਲ੍ਹਾ ਦੌਰਾਨ ਸਨਾਤਨ ਧਰਮ ਦੀ ਮਰਿਆਦਾ ਅਤੇ ਧਾਰਮਿਕ ਭਾਵਨਾਵਾਂ ਦਾ ਵਿਸ਼ੇਸ਼ ਤੌਰ ’ਤੇ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ।

Ad Position 21
No active advertisement
ਅਜੀਤ ਡੈਸਕ 08-10-2026
ਪਠਾਨਕੋਟ, 7 ਅਕਤੂਬਰ (ਸੁਮਿਤ)-ਦੁਰਗਾ ਜੋਤੀ ਨਾਟਕ ਕਲੱਬ ਦੇ ਪ੍ਰਧਾਨ ਅਤੇ ਯੁਵਾ ਆਗੂ ਆਮ ਆਦਮੀ ਪਾਰਟੀ ਵਰੁਣ ਕੋਹਲੀ ਨੇ ਆਉਣ ਵਾਲੇ ਰਾਮਲੀਲ੍ਹਾ ਸਮਾਗਮਾਂ ਨੂੰ ਲੈ ਕੇ ਪ੍ਰਬੰਧਕਾਂ ਅਤੇ ਸਬੰਧਿਤ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਮਲੀਲ੍ਹਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਭਗਵਾਨ ਰਾਮ ਦੇ ਆਦਰਸ਼ਾਂ, ਸੰਸਕਾਰਾਂ ਅਤੇ ਸਨਾਤਨ ਸੱਭਿਆਚਾਰ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਵਾਲਾ ਪਵਿੱਤਰ ਮੰਚ ਹੈ । ਇਸ ਲਈ ਰਾਮਲੀਲ੍ਹਾ ਦੌਰਾਨ ਸਨਾਤਨ ਧਰਮ ਦੀ ਮਰਿਆਦਾ ਅਤੇ ਧਾਰਮਿਕ ਭਾਵਨਾਵਾਂ ਦਾ ਵਿਸ਼ੇਸ਼ ਤੌਰ ’ਤੇ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ । ਵਰੁਣ ਕੋਹਲੀ ਨੇ ਕਿਹਾ ਕਿ ਇਸ ਵਾਰ ਰਾਮਲੀਲ੍ਹਾ ਦੇ ਮੰਚ ’ਤੇ ਕਿਸੇ ਵੀ ਕਿਸਮ ਦੇ ਅਸ਼ਲੀਲ ਗੀਤ, ਭੱਦੇ ਡਾਂਸ ਜਾਂ ਅਜਿਹੇ ਪ੍ਰੋਗਰਾਮ ਬਿਲਕੁਲ ਨਹੀਂ ਹੋਣੇ ਚਾਹੀਦੇ, ਜਿਨ੍ਹਾਂ ਨਾਲ ਧਾਰਮਿਕ ਸਮਾਗਮ ਦੀ ਗਰਿਮਾ ਪ੍ਰਭਾਵਿਤ ਹੋਵੇ । ਉਨ੍ਹਾਂ ਕਿਹਾ ਕਿ ਰਾਮਲੀਲ੍ਹਾ ਦੇਖਣ ਲਈ ਵੱਡੀ ਗਿਣਤੀ ਵਿਚ ਬੱਚੇ, ਮਹਿਲਾਵਾਂ, ਬਜ਼ੁਰਗ ਅਤੇ ਪਰਿਵਾਰ ਪਹੁੰਚਦੇ ਹਨ । ਇਸ ਲਈ ਪ੍ਰੋਗਰਾਮਾਂ ਵਿਚ ਸ਼ਾਲੀਨਤਾ ਅਤੇ ਸੰਸਕਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ । ਵਰੁਣ ਕੋਹਲੀ ਨੇ ਰਾਮਲੀਲ੍ਹਾ ਕਮੇਟੀਆਂ, ਕਲਾਕਾਰਾਂ ਅਤੇ ਪ੍ਰਬੰਧਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਚ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨ ।
Ad Position 22
No active advertisement
ਪਿਛਲੀ ਖ਼ਬਰ ਵਿਨੋਦ ਖੰਨਾ ਦਾ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿਕਾਸ ਵਿਚ ਸਰਾਹੁਣਯੋਗ ਯੋਗਦਾਨ-ਸੇਵਾ ਮੁਕਤ ਪ੍ਰਿੰਸੀਪਲ ਰਣਜੀਤ ਸਿੰਘ ਨੱ... ਅਗਲੀ ਖ਼ਬਰ ਲੁੱਟ-ਖੋਹ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਣ ਲਈ ਪੁਲਿਸ ਪ੍ਰਸ਼ਾਸਨ ਦੀ ਸ਼ਲਾਘਾ-ਕਲੇਰ
Ad Position 24