ਪਠਾਨਕੋਟ ਨੂੰ ਵਿਕਸਿਤ ਸ਼ਹਿਰਾਂ ’ਚ ਸ਼ਾਮਿਲ ਕਰਨਾ ਮੇਰਾ ਮੁੱਖ ਟੀਚਾ- ਰਜਤ ਬਾਲੀ
ਪਠਾਨਕੋਟ, 10 ਅਕਤੂਬਰ (ਸੁਮਿਤ)- ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਲੜਨ ਦੇ ਇੱਛੁਕ ਰਜਤ ਬਾਲੀ ਨੇ ਪਠਾਨਕੋਟ ਦੀ ਜਨਤਾ ਸਾਹਮਣੇ ਆਪਣੀਆਂ ਛੇ ਗਾਰੰਟੀਆਂ ਵਿਚੋਂ ਪਹਿਲੀ ਤੇ ਦੂਜੀ ਗਾਰੰਟੀ ਦਾ ਐਲਾਨ ਕੀਤਾ ਹੈ। ਕੁਝ ਦਿਨ ਪਹਿਲਾਂ ਚੋਣ ਲੜਨ ਦੀ ਇੱਛਾ ਜ਼ਾਹਿਰ ਕਰਨ ਵਾਲੇ ਰਜਤ ਬਾਲੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਿਰਫ਼ ਵਿਧਾਇਕ ਬਣਨਾ ਹੀ ਨਹੀਂ, ਸਗੋਂ ਪਠਾਨਕੋਟ ਨੂੰ ਭਾਰਤ ਦੇ ਮੋਹਰੀ ਸ਼ਹਿਰਾਂ ਦੀ ਕ ਤਾਰ ਵਿਚ ਖੜ੍ਹਾ ਕਰਨਾ ਹੈ।
ਪਠਾਨਕੋਟ, 10 ਅਕਤੂਬਰ (ਸੁਮਿਤ)- ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਲੜਨ ਦੇ ਇੱਛੁਕ ਰਜਤ ਬਾਲੀ ਨੇ ਪਠਾਨਕੋਟ ਦੀ ਜਨਤਾ ਸਾਹਮਣੇ ਆਪਣੀਆਂ ਛੇ ਗਾਰੰਟੀਆਂ ਵਿਚੋਂ ਪਹਿਲੀ ਤੇ ਦੂਜੀ ਗਾਰੰਟੀ ਦਾ ਐਲਾਨ ਕੀਤਾ ਹੈ। ਕੁਝ ਦਿਨ ਪਹਿਲਾਂ ਚੋਣ ਲੜਨ ਦੀ ਇੱਛਾ ਜ਼ਾਹਿਰ ਕਰਨ ਵਾਲੇ ਰਜਤ ਬਾਲੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਿਰਫ਼ ਵਿਧਾਇਕ ਬਣਨਾ ਹੀ ਨਹੀਂ, ਸਗੋਂ ਪਠਾਨਕੋਟ ਨੂੰ ਭਾਰਤ ਦੇ ਮੋਹਰੀ ਸ਼ਹਿਰਾਂ ਦੀ ਕ ਤਾਰ ਵਿਚ ਖੜ੍ਹਾ ਕਰਨਾ ਹੈ। ਰਜਤ ਬਾਲੀ ਨੇ ਕਿਹਾ ਕਿ ਜੇਕਰ ਪਠਾਨਕੋਟ ਦੀ ਜਨਤਾ ਉਨ੍ਹਾਂ ਨੂੰ ਆਪਣਾ ਵਿਧਾਇਕ ਚੁਣ ਕੇ ਵੋਟਾਂ ਦੇ ਰੂਪ ਵਿਚ ਤਾਕਤ ਤੇ ਆਸ਼ੀਰਵਾਦ ਦਿੰਦੀ ਹੈ ਤਾਂ ਉਹ ਸ਼ਹਿਰ ਦੀ ਤਸਵੀਰ ਬਦਲਣ ਲਈ ਪੂਰੀ ਇਮਾਨਦਾਰੀ ਤੇ ਯੋਜਨਾਬੱਧ ਢੰਗ ਨਾਲ ਕੰਮ ਕਰਨਗੇ। ਉਨ੍ਹਾਂ ਦਾ ਟੀਚਾ ਪਠਾਨਕੋਟ ਵਿਚ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਵੀ ਹੈ। ਰਜਤ ਬਾਲੀ ਨੇ ਕਿਹਾ ਕਿ ਪਠਾਨਕੋਟ ਵਿਚ ਵਿਕਾਸ, ਰੁਜ਼ਗਾਰ ਤੇ ਬਿਹਤਰ ਭਵਿੱਖ ਦੀਆਂ ਅਥਾਹ ਸੰਭਾਵਨਾਵਾਂ ਹਨ ਪਰ ਇਨ੍ਹਾਂ ਨੂੰ ਹਕੀਕਤ ਵਿਚ ਬਦਲਣ ਲਈ ਸਪੱਸ਼ਟ ਦ੍ਰਿਸ਼ਟੀਕੋਣ ਤੇ ਮਜ਼ਬੂਤ ਇੱਛਾ-ਸ਼ਕਤੀ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਠਾਨਕੋਟ ਦੇ ਵਿਕਾਸ ਨੂੰ ਲੈ ਕੇ ਅਜਿਹੀ ਵਿਆਪਕ ਸੋਚ ਪਹਿਲਾਂ ਕਿਸੇ ਵੀ ਵਿਧਾਇਕ ਜਾਂ ਪਾਰਟੀ ਆਗੂ ਵਲੋਂ ਜਨਤਾ ਸਾਹਮਣੇ ਨਹੀਂ ਰੱਖੀ ਗਈ।