12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਰਾਮਾ ਨਾਟਕ ਕਲੱਬ ਦੁਨੇਰਾ ਵਲੋਂ ਸ੍ਰੀ ਰਾਮ ਲੀਲ੍ਹਾ ਦਾ ਸ਼ੁੱਭ ਆਰੰਭ

ਧਾਰਕਲਾਂ, 12 ਅਕਤੂਬਰ (ਨਰੇਸ਼ ਪਠਾਨੀਆ)-ਹਿੰਦੂਆਂ ਦੇ ਪਵਿੱਤਰ ਤਿਉਹਾਰ ਨਵਰਾਤਰਿਆਂ ਦੇ ਮੌਕੇ ਪਹਿਲੇ ਨਵਰਾਤਰੇ ਨੂੰ ਰਾਮਾ ਨਾਟਕ ਕਲੱਬ ਦੁਨੇਰਾ ਵਲੋਂ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ’ਤੇ ਅਧਾਰਿਤ ਰਾਮ ਲੀਲ੍ਹਾ ਦਾ ਸ਼ੁੱਭ ਆਰੰਭ ਕੀਤਾ ਗਿਆ। ਮਾਂ ਦੁਰਗਾ ਦੇ ਪਹਿਲੇ ਨਵਰਾਤਰੇ ਮੌਕੇ ਰਾਤ ਨੂੰ ਰਾਮ ਲੀਲ੍ਹਾ ਦੇ ਕਲਾਕਾਰਾਂ ਵਲੋਂ ਰਮਾਇਣ ਦੇ ਪ੍ਰਸੰਗਾਂ ਨੂੰ ਨਾਟਕੀ ਰੂਪ ਵਿਚ ਸਟੇਜ ’ਤੇ ਪੇਸ਼ ਕਰਕੇ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ, ਮਰਿਆਦਾ, ਸੱਚਾਈ ਅਤੇ ਧਰਮ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ ।

Ad Position 21
No active advertisement
ਅਜੀਤ ਡੈਸਕ 13-10-2026
ਧਾਰਕਲਾਂ, 12 ਅਕਤੂਬਰ (ਨਰੇਸ਼ ਪਠਾਨੀਆ)-ਹਿੰਦੂਆਂ ਦੇ ਪਵਿੱਤਰ ਤਿਉਹਾਰ ਨਵਰਾਤਰਿਆਂ ਦੇ ਮੌਕੇ ਪਹਿਲੇ ਨਵਰਾਤਰੇ ਨੂੰ ਰਾਮਾ ਨਾਟਕ ਕਲੱਬ ਦੁਨੇਰਾ ਵਲੋਂ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ’ਤੇ ਅਧਾਰਿਤ ਰਾਮ ਲੀਲ੍ਹਾ ਦਾ ਸ਼ੁੱਭ ਆਰੰਭ ਕੀਤਾ ਗਿਆ। ਮਾਂ ਦੁਰਗਾ ਦੇ ਪਹਿਲੇ ਨਵਰਾਤਰੇ ਮੌਕੇ ਰਾਤ ਨੂੰ ਰਾਮ ਲੀਲ੍ਹਾ ਦੇ ਕਲਾਕਾਰਾਂ ਵਲੋਂ ਰਮਾਇਣ ਦੇ ਪ੍ਰਸੰਗਾਂ ਨੂੰ ਨਾਟਕੀ ਰੂਪ ਵਿਚ ਸਟੇਜ ’ਤੇ ਪੇਸ਼ ਕਰਕੇ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ, ਮਰਿਆਦਾ, ਸੱਚਾਈ ਅਤੇ ਧਰਮ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ । ਰਾਮ ਲੀਲ੍ਹਾ ਭਾਰਤੀ ਸੰਸਕ੍ਰਿਤੀ ਅਤੇ ਧਾਰਮਿਕ ਪਰੰਪਰਾਵਾਂ ਦਾ ਅਹਿਮ ਹਿੱਸਾ ਹੈ ।। ਰਾਮ ਨਾਟਕ ਕਲੱਬ ਦੇ ਸਟੇਜ ਸੰਚਾਲਕ ਨਰਸਿੰਘ ਲਾਲ ਅਗਨੀਹੋਤਰੀ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਰਾਮ ਲੀਲ੍ਹਾ ਵਿਚ ਸ਼ਾਮਿਲ ਹੋ ਕੇ ਕਲਾਕਾਰਾਂ ਦਾ ਹੌਂਸਲਾ ਵਧਾਉਣ ਤੇ ਪ੍ਰਭੂ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਗਈ । ਇਸ ਮੌਕੇ ਕਲੱਬ ਦੇ ਮੈਂਬਰ ਦਰਸ਼ਨ ਸ਼ਰਮਾ, ਅਪੂ ਸੂਦਨ, ਮੋਨੂ ਅਗਨੀਹੋਤਰੀ, ਰਜਤ ਮਹਾਜਨ, ਬੰਟੀ ਮਹਾਜਨ, ਰਿੰਪਾ ਮਹਾਜਨ, ਦਿਨੇਸ਼ ਧੀਮਾਨ ਆਦਿ ਹੋਰ ਕਈ ਕਲਾਕਾਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਮਨ ਬਹਿਲ ਵਲੋਂ ਗ੍ਰਾਮ ਪੰਚਾਇਤ ਭੁੱਲੇਚੱਕ ਵਿਖੇ ਈਸਾਈ ਧਰਮਸ਼ਾਲਾ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਬਾਪੂ ਤਰਸੇਮ ਸਿੰਘ ਗੁਰਦੁਆਰਾ ਬਾਬਾ ਮੰਝ ਸਾਹਿਬ ਵਿਖੇ ਹੋਏ ਨਤਮਸਤਕ
Ad Position 24