ਪਿੰਡ ਦਿਓਲ ਦੇ ਦੋ ਕਿਸਾਨਾਂ ਦੀਆਂ ਮੱਝਾਂ ਚੋਰੀ
* ਕਿਸਾਨਾਂ ਨੇ ਸ਼ਨਾਖਤ ਕੀਤੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮੱਝਾਂ ਵਾਪਸ ਕਰਵਾਉਣ ਦੀ ਪੁਲਿਸ ਤੋਂ ਕੀਤੀ ਮੰਗ
ਗੁਰਦਾਸਪੁਰ, 14 ਅਕਤੂਬਰ (ਚੱਕਰਾਜਾ)-ਪੁਲਿਸ ਥਾਣਾ ਸਦਰ ਅਧੀਨ ਪੈਂਦੇ ਪਿੰਡ ਦਿਓਲ ਦੇ 2 ਕਿਸਾਨਾਂ ਦੀਆਂ ਮੱਝਾਂ ਚੋਰੀ ਹੋਣ ਤੋਂ ਬਾਅਦ ਕਿਸਾਨਾਂ ਵਲੋਂ ਚੋਰਾਂ ਦੀ ਸ਼ਨਾਖਤ ਕਰਨ ਤੋਂ ਬਾਅਦ ਵੀ ਚੋਰ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਾਣਕਾਰੀ ਦਿੰਦੇ ਹੋਏ ਕਿਸਾਨ ਜਗਤਾਰ ਸਿੰਘ ਵਾਸੀ ਪਿੰਡ ਦਿਓਲ ਨੇ ਦੱਸਿਆ ਕਿ ਬੀਤੇ ਦਿਨੀਂ ਚੋਰਾਂ ਵਲੋਂ ਉਨ੍ਹਾਂ ਦੀਆਂ ਦੋ ਮੱਝਾਂ, ਇਕ ਗਾਂ ਤੇ ਛੋਟੀ ਕੱਟੀ ਤੇ ਉਨ੍ਹਾਂ ਦੇ ਪਿੰਡ ਦੇ ਹੀ ਵਾਸੀ ਸਲਵਿੰਦਰ ਸਿੰਘ ਦੀ ਇਕ ਮੱਝ ਰਾਤ 1 ਤੋਂ 3 ਵਜੇ ਦੇ ਕਰੀਬ ਚੋਰੀ ਕਰ ਲਈਆਂ ਹਨ।
ਕ
ਕਿਸਾਨ ਵਲੋਂ ਸ਼ੰਭੂ ਬਾਰਡਰ ਤੋਂ ਮੱਝਾਂ ਨਾਲ ਲੱਦੀ ਗੱਡੀ ਦੀ ਲਈ ਗਈ ਸੀ.ਸੀ.ਟੀ.ਵੀ ਫੁਟੇਜ। ਅਜੀਤ ਤਸਵੀਰ
15-10-2026
ਗੁਰਦਾਸਪੁਰ, 14 ਅਕਤੂਬਰ (ਚੱਕਰਾਜਾ)-ਪੁਲਿਸ ਥਾਣਾ ਸਦਰ ਅਧੀਨ ਪੈਂਦੇ ਪਿੰਡ ਦਿਓਲ ਦੇ 2 ਕਿਸਾਨਾਂ ਦੀਆਂ ਮੱਝਾਂ ਚੋਰੀ ਹੋਣ ਤੋਂ ਬਾਅਦ ਕਿਸਾਨਾਂ ਵਲੋਂ ਚੋਰਾਂ ਦੀ ਸ਼ਨਾਖਤ ਕਰਨ ਤੋਂ ਬਾਅਦ ਵੀ ਚੋਰ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਾਣਕਾਰੀ ਦਿੰਦੇ ਹੋਏ ਕਿਸਾਨ ਜਗਤਾਰ ਸਿੰਘ ਵਾਸੀ ਪਿੰਡ ਦਿਓਲ ਨੇ ਦੱਸਿਆ ਕਿ ਬੀਤੇ ਦਿਨੀਂ ਚੋਰਾਂ ਵਲੋਂ ਉਨ੍ਹਾਂ ਦੀਆਂ ਦੋ ਮੱਝਾਂ, ਇਕ ਗਾਂ ਤੇ ਛੋਟੀ ਕੱਟੀ ਤੇ ਉਨ੍ਹਾਂ ਦੇ ਪਿੰਡ ਦੇ ਹੀ ਵਾਸੀ ਸਲਵਿੰਦਰ ਸਿੰਘ ਦੀ ਇਕ ਮੱਝ ਰਾਤ 1 ਤੋਂ 3 ਵਜੇ ਦੇ ਕਰੀਬ ਚੋਰੀ ਕਰ ਲਈਆਂ ਹਨ। ਜਿਸ ਦਾ ਪਤਾ ਉਨ੍ਹਾਂ ਨੂੰ ਉਸ ਸਮੇਂ ਲੱਗਾ, ਜਦੋਂ ਉਨ੍ਹਾਂ 3 ਵਜੇ ਦੇ ਦਰਮਿਆਨ ਹਵੇਲੀ ’ਚ ਜਾ ਕੇ ਦੇਖਿਆ ਤਾਂ ਮੱਝਾਂ ਚੋਰੀ ਹੋ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਤੁਰੰਤ ਭਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਸੜਕ ਦੇ ਨੇੜਿਓਂ ਹੀ ਇਕ ਕੱਟੀ ਉਨ੍ਹਾਂ ਨੂੰ ਮਿਲ ਗਈ। ਇਸ ਤੋਂ ਬਾਅਦ ਜਦ ਉਨ੍ਹਾਂ ਵਲੋਂ ਤੇ ਕੁੱਝ ਵਿਅਕਤੀਆਂ ਵਲੋਂ ਵੱਖ-ਵੱਖ ਦਿਸ਼ਾਵਾਂ ’ਤੇ ਭਾਲ ਕੀਤੀ ਜਾ ਰਹੀ ਸੀ ਤਾਂ ਜਦ ਉਨ੍ਹਾਂ ਦੇ ਚਾਚੇ ਦਾ ਲੜਕਾ ਮਨਜੀਤ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੱਝਾਂ ਦੀ ਭਾਲ ਕਰਦਿਆਂ ਕਿਰਨ ਨਾਲੇ ਦੇ ਕੰਢੇ ਗਿਆ ਤਾਂ ਅੱਗੇ ਜਾ ਕੇ ਦੇਖਿਆ ਕਿ ਇਕ ਗੱਡੀ ’ਤੇ ਤਿੰਨ ਮੱਝਾਂ ਲੱਦੀਆਂ ਹੋਈਆਂ ਸਨ ਤੇ ਗਾਂ ਨੂੰ ਵੀ ਗੱਡੀ ’ਚ ਲੱਦਿਆ ਜਾ ਰਿਹਾ ਸੀ। ਪਰ ਜਿਉਂ ਹੀ ਮੋਟਰਸਾਈਕਲ ਦੀ ਲਾਈਟ ਚੋਰਾਂ ਨੂੰ ਦਿਖੀ ਤਾਂ ਉਹ ਗਾਂ ਨੂੰ ਉਥੇ ਹੀ ਛੱਡ ਕੇ ਗੱਡੀ ਭਜਾ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸਮੇਂ ਗੱਡੀ ਕੋਲ ਮੌਜੂਦ 6 ਵਿਅਕਤੀ ਜੋ ਗੁੱਜਰ ਬਰਾਦਰੀ ਨਾਲ ਸੰਬੰਧ ਰੱਖਦੇ ਹਨ ਤੇ ਇਸੇ ਇਲਾਕੇ ਦੇ ਵਾਸੀ ਹਨ, ਜਿਨ੍ਹਾਂ ਦੀ ਪਹਿਚਾਣ ਕਰ ਲਈ ਗਈ ਹੈ। ਪਰ ਉਹ ਵੀ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦੀ ਸ਼ਿਕਾਇਤ ਉਨ੍ਹਾਂ ਵਲੋਂ ਪੁਲਿਸ ਨੂੰ ਕੀਤੀ ਗਈ ਹੈ ਅਤੇ ਦਿੱਤੇ ਸਬੂਤਾਂ ’ਤੇ ਪੁਲਿਸ ਵਲੋਂ ਮੰਗੂ ਪੁੱਤਰ ਉਮਰਦੀਨ, ਬਾਗੀ ਪੁੱਤਰ ਉਮਰਦੀਨ, ਬਸ਼ੀਰ ਪੁੱਤਰ ਯੂਸਫ, ਗੱਡੀ ਦਾ ਮਾਲਕ ਬਾਗੀ ਪੁੱਤਰ ਰੌਸ਼ਨ, ਡਰਾਈਵਰ ਲਿਆਕਤ ਅਲੀ ਪੁੱਤਰ ਬਸ਼ੀਰ ਅਤੇ ਉਮਰਦੀਨ ਖਿਲਾਫ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰ ਅਜੇ ਤੱਕ ਵੀ ਉਕਤ 6 ਵਿਅਕਤੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।