ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਨੌਸ਼ਹਿਰਾ ਇਕਾਈ ਵਲੋਂ ਕੂੜਾ ਡੰਪ ਪਲਾਂਟ ਦਾ ਕੀਤਾ ਵਿਰੋਧ
ਗੁਰਦਾਸਪੁਰ, 14 ਅਕਤੂਬਰ (ਅਸ਼ੋਕ ਸ਼ਰਮਾ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੌਸ਼ਹਿਰਾ ਦੇ ਸਮੂਹ ਆਗੂਆਂ ਵਲੋਂ ਪਿੰਡ ਅੰਦਰ ਲੱਗ ਰਹੇ ਕੂੜਾ ਡੰਪ ਪਲਾਂਟ ਦਾ ਪੂਰਨ ਵਿਰੋਧ ਕੀਤਾ ਗਿਆ ਹੈ ਤੇ ਇਸ ਪਲਾਂਟ ਨੂੰ ਰੱਦ ਕਰਵਾਉਣ ਲਈ ਜ਼ਿਲ੍ਹਾ ਪੱਧਰ ਦੀ ਕਮੇਟੀ ਨਾਲ ਗੱਲਬਾਤ ਕਰਕੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਸਬੰਧੀ ਪ੍ਰਧਾਨ ਬਲਕਾਰ ਸਿੰਘ ਸੈਣੀ, ਸਕੱਤਰ ਪਰਮਜੀਤ ਸਿੰਘ, ਖਜਾਨਚੀ ਪ੍ਰਤਾਪ ਸਿੰਘ, ਮੰਗਤਾ ਸਿੰਘ, ਦਿਲਬਾਗ ਸਿੰਘ, ਕਰਨੈਲ ਸਿੰਘ, ਦਲੇਰ ਸਿੰਘ, ਸਤਨਾਮ ਸਿੰਘ, ਮੋਹਣ ਸਿੰਘ, ਉਂਕਾਰ ਸਿੰਘ, ਸਮਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਨਿਰਮਲ ਸਿੰਘ ਨੇ ਕਿਹਾ ਕਿ ਪਿੰਡ ਭੁਲੇਚੱਕ ਦੀ 2 ਏਕੜ ਜ਼ਮੀਨ ਨੌਸ਼ਹਿਰਾ ਬਹਾਦਰ ਵਿਖੇ ਸਥਿਤ ਹੈ ਜੋ ਪਿੰਡ ਚਾਵਾ ਤੇ ਨਵਾਂ ਪਿੰਡ ਦੀ ਹੱਦ ਅੰਦਰ ਲੱਗਦੀ ਹੈ।
ਗੁਰਦਾਸਪੁਰ, 14 ਅਕਤੂਬਰ (ਅਸ਼ੋਕ ਸ਼ਰਮਾ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੌਸ਼ਹਿਰਾ ਦੇ ਸਮੂਹ ਆਗੂਆਂ ਵਲੋਂ ਪਿੰਡ ਅੰਦਰ ਲੱਗ ਰਹੇ ਕੂੜਾ ਡੰਪ ਪਲਾਂਟ ਦਾ ਪੂਰਨ ਵਿਰੋਧ ਕੀਤਾ ਗਿਆ ਹੈ ਤੇ ਇਸ ਪਲਾਂਟ ਨੂੰ ਰੱਦ ਕਰਵਾਉਣ ਲਈ ਜ਼ਿਲ੍ਹਾ ਪੱਧਰ ਦੀ ਕਮੇਟੀ ਨਾਲ ਗੱਲਬਾਤ ਕਰਕੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਸਬੰਧੀ ਪ੍ਰਧਾਨ ਬਲਕਾਰ ਸਿੰਘ ਸੈਣੀ, ਸਕੱਤਰ ਪਰਮਜੀਤ ਸਿੰਘ, ਖਜਾਨਚੀ ਪ੍ਰਤਾਪ ਸਿੰਘ, ਮੰਗਤਾ ਸਿੰਘ, ਦਿਲਬਾਗ ਸਿੰਘ, ਕਰਨੈਲ ਸਿੰਘ, ਦਲੇਰ ਸਿੰਘ, ਸਤਨਾਮ ਸਿੰਘ, ਮੋਹਣ ਸਿੰਘ, ਉਂਕਾਰ ਸਿੰਘ, ਸਮਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਨਿਰਮਲ ਸਿੰਘ ਨੇ ਕਿਹਾ ਕਿ ਪਿੰਡ ਭੁਲੇਚੱਕ ਦੀ 2 ਏਕੜ ਜ਼ਮੀਨ ਨੌਸ਼ਹਿਰਾ ਬਹਾਦਰ ਵਿਖੇ ਸਥਿਤ ਹੈ ਜੋ ਪਿੰਡ ਚਾਵਾ ਤੇ ਨਵਾਂ ਪਿੰਡ ਦੀ ਹੱਦ ਅੰਦਰ ਲੱਗਦੀ ਹੈ। ਪਰ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਲਾਕੇ ਦੀ ਸਲਾਹ ਲਏ ਬਿਨ੍ਹਾਂ ਇਥੇ ਵੇਸਟ ਸੋਲਿਡ ਮੈਨੇਜਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਨਾਲ ਇਲਾਕੇ ਅੰਦਰ ਵਾਤਾਵਰਨ ਪ੍ਰਦੂਸ਼ਿਤ ਹੋਣ ਨਾਲ ਲੋਕ ਕਈ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆਉਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਵੀ ਦਿੱਤੇ ਜਾਣਗੇ ਤੇ ਜੇਕਰ ਪ੍ਰਸ਼ਾਸਨ ਨੇ ਇਸ ਪਲਾਂਟ ਨੂੰ ਇਥੇ ਲੱਗਣ ਤੋਂ ਨਾ ਰੋਕਿਆ ਤਾਂ ਸੰਘਰਸ਼ ਕਮੇਟੀ ਸਖ਼ਤ ਵਿਰੋਧ ਕਰਨ ਦੇ ਨਾਲ ਨਾਲ ਸੰਘਰਸ਼ ਨੂੰ ਹੋਰ ਤੇਜ ਕਰੇਗੀ। ਜਿਸ ਦੀ ਜ਼ਿੰਮੇਵਾਰੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।