ਸੁਆਮੀ ਸਰੂਪਾ ਨੰਦ ਜੀ ਦੀ ਯਾਦ ’ਚ 43ਵੀਂ ਸਾਲਾਨਾ ਬਰਸੀ ਡੇਰਾ ਨਵਾਂ ਬਲੜਵਾਲ ਵਿਖੇ 14 ਨਵੰਬਰ ਨੂੰ
ਘੁਮਾਣ, 14 ਅਕਤੂਬਰ (ਬੰਮਰਾਹ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਨ ਤਪਸਵੀ ਸੁਆਮੀ ਸਰੂਪਾ ਨੰਦ ਜੀ ਦੀ ਯਾਦ ਨੂੰ ਸਮਰਪਿਤ 43ਵੀਂ ਸਾਲਾਨਾ ਬਰਸੀ ਡੇਰਾ ਨਵਾਂ ਬਲੜਵਾਲ ਨੇੜੇ ਘੁਮਾਣ ਵਿਖੇ 14 ਨਵੰਬਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਨੇ ਦੱਸਿਆ ਕਿ ਸਾਲਾਨਾ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਆਰੰਭ ਹੋਣਗੀਆਂ।
ਸ
ਸੁਆਮੀ ਸਰੂਪਾ ਨੰਦ ਜੀ
15-10-2026
ਘੁਮਾਣ, 14 ਅਕਤੂਬਰ (ਬੰਮਰਾਹ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਨ ਤਪਸਵੀ ਸੁਆਮੀ ਸਰੂਪਾ ਨੰਦ ਜੀ ਦੀ ਯਾਦ ਨੂੰ ਸਮਰਪਿਤ 43ਵੀਂ ਸਾਲਾਨਾ ਬਰਸੀ ਡੇਰਾ ਨਵਾਂ ਬਲੜਵਾਲ ਨੇੜੇ ਘੁਮਾਣ ਵਿਖੇ 14 ਨਵੰਬਰ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਡੇਰੇ ਦੇ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਨੇ ਦੱਸਿਆ ਕਿ ਸਾਲਾਨਾ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਆਰੰਭ ਹੋਣਗੀਆਂ। ਇਸ ਦੇ ਨਾਲ ਨਾਲ 13 ਨਵੰਬਰ ਨੂੰ 60 ਕਿਲੋ ਭਾਰ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ ਤੇ 14 ਨਵੰਬਰ ਨੂੰ ਕਬੱਡੀ ਦੇ ਸ਼ੋਅ ਮੈਚ ਹੋਣਗੇ ਤੇ 14 ਨਵੰਬਰ ਨੂੰ ਮਹਾਨ ਕੀਰਤਨ ਸਮਾਗਮ ਕਰਵਾਏ ਜਾਣਗੇ, ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥੇ ਤੇ ਪ੍ਰਚਾਰਕ ਪਹੁੰਚ ਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਇਲਾਕੇ ਦੀਆਂ ਸੰਗਤਾਂ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਮਾਗਮਾਂ ਦੀਆਂ ਤੇ ਖੇਡ ਮੇਲੇ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਇਸ ਮੌਕੇ ਬਾਬਾ ਕ੍ਰਿਸ਼ਨਾ ਨੰਦ, ਬਾਬਾ ਰਾਮਦਾਸ, ਬਾਬਾ ਪ੍ਰੇਮ ਦਾਸ, ਬਾਬਾ ਸੁਖਦੇਵ ਮੁਨੀ ਆਦਿ ਹਾਜ਼ਰ ਸਨ।