15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ਦੀ ਵਿਦਿਆਰਥਣ ਦਾ ਐਥਲੈਟਿਕਸ ’ਚ ਸ਼ਾਨਦਾਰ ਪ੍ਰਦਰਸ਼ਨ

ਕੋਟਲੀ ਸੂਰਤ ਮੱਲ੍ਹੀ, 14 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ਦੀ ਵਿਦਿਆਰਥਣ ਜਪਦੀਪ ਕੌਰ ਨੇ ਅੰਡਰ-17 ਐਥਲੈਟਿਕਸ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਤਮਗੇ ਆਪਣੇ ਨਾਂਅ ਕੀਤੇ। ਇਸ ਸਬੰਧੀ ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 15-10-2026
ਕੋਟਲੀ ਸੂਰਤ ਮੱਲ੍ਹੀ, 14 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ਦੀ ਵਿਦਿਆਰਥਣ ਜਪਦੀਪ ਕੌਰ ਨੇ ਅੰਡਰ-17 ਐਥਲੈਟਿਕਸ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਤਮਗੇ ਆਪਣੇ ਨਾਂਅ ਕੀਤੇ। ਇਸ ਸਬੰਧੀ ਪ੍ਰਿੰਸੀਪਲ ਡਾ. ਰੇਨੂੰ ਪੰਚਾਲ ਨੇ ਦੱਸਿਆ ਕਿ ਵਿਦਿਆਰਥਣ ਜਪਦੀਪ ਕੌਰ ਨੇ ਲੰਬੀ ਛਾਲ ’ਚ ਸੋਨੇ ਦਾ ਤਮਗਾ ਤੇ 100 ਮੀਟਰ ਦੌੜ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਸਕੂਲ ਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੀ ਪ੍ਰਿੰਸੀਪਲ ਡਾ. ਰੇਣੂ ਪੰਚਾਲ ਨੇ ਵਿਦਿਆਰਥਣ ਜਪਦੀਪ ਕੌਰ ਨੂੰ ਵਧਾਈ ਦਿੰਦਿਆਂ ਉਸ ਦੀ ਮਿਹਨਤ ਤੇ ਖੇਡ ਪ੍ਰਤੀ ਲਗਨ ਦੀ ਪ੍ਰਸ਼ੰਸਾ ਕੀਤੀ। ਸਕੂਲ ਦੀ ਮੈਨੇਜਮੈਂਟ ਕਮੇਟੀ ਤੇਜਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ ਤੇ ਮੈਡਮ ਹਰਪ੍ਰੀਤ ਕੌਰ ਨੇ ਵੀ ਜਪਦੀਪ ਕੌਰ ਦੀ ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਅਰਥਣ ਜਪਦੀਪ ਕੌਰ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ।
Ad Position 22
No active advertisement
ਪਿਛਲੀ ਖ਼ਬਰ ਵਿਆਹ ਤੇ ਖੁਸ਼ੀ ਦੇ ਸਮਾਗਮਾਂ ਲਈ ਲੋਕਾਂ ਦੀ ਪਹਿਲੀ ਪਸੰਦ ਬਣਿਆ ਬਟਾਲਾ ਦਾ ਕੰਗਜ਼ ਵਿਲਾ, ਰਾਇਲ ਵਿਲਾ ਤੇ ਕੰਗਜ਼ ਹੋਟਲ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼ੋਸੀਏਸ਼ਨ ਸਰਕਲ ਹਰਚੋਵਾਲ ਵਲੋਂ ਮੁਫ਼ਤ ਮੈਡੀਕਲ ਕੈਂਪ ਅੱਜ
Ad Position 24